14 ਜੁਲਾਈ 2025 ਤੋਂ ਪ੍ਰਭਾਵੀ
WhatsApp ਅੱਪਡੇਟਸ ਟੈਬ ਵਿੱਚ WhatsApp ਦੁਆਰਾ ਤੁਹਾਨੂੰ ਪ੍ਰਦਾਨ ਕੀਤੀਆਂ ਗਈਆਂ ਕਈ ਵਿਕਲਪਿਕ "ਸੇਵਾਵਾਂ" ਸ਼ਾਮਲ ਹਨ। ਅੱਪਡੇਟਸ ਟੈਬ ("ਪੂਰਕ ਸ਼ਰਤਾਂ") ਲਈ ਇਹ ਪੂਰਕ ਸੇਵਾ ਦੀਆਂ ਸ਼ਰਤਾਂ WhatsApp ਸੇਵਾ ਦੀਆਂ ਸ਼ਰਤਾਂ ਦੇ ਪੂਰਕ ਹਨ, ਅਤੇ ਸਮੂਹਿਕ ਤੌਰ 'ਤੇ ਅੱਪਡੇਟਸ ਟੈਬ ਵਿੱਚ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਦੀ ਤੁਹਾਡੀ ਵਰਤੋਂ 'ਤੇ ਲਾਗੂ ਹੁੰਦੀਆਂ ਹਨ, ਜਿਸ ਵਿੱਚ ਸਟੇਟਸ ਅਤੇ ਚੈਨਲਾਂ ਵਰਗੀਆਂ ਵਿਕਲਪਿਕ ਫੀਚਰਾਂ ਦੀ ਵਰਤੋਂ ਵੀ ਸ਼ਾਮਲ ਹੈ। ਪੂਰਕ ਸ਼ਰਤਾਂ ਦੇ ਨਿਯਮ ਅਤੇ ਸ਼ਰਤਾਂ ਚੈਨਲਾਂ ਲਈ ਸੇਵਾ ਦੀਆਂ ਪੂਰਕ ਸ਼ਰਤਾਂ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਪੂਰੀ ਤਰ੍ਹਾਂ ਬਦਲ ਦੇਣਗੀਆਂ ਅਤੇ ਅੱਪਡੇਟਸ ਟੈਬ ਦੀ ਤੁਹਾਡੀ ਵਰਤੋਂ 'ਤੇ ਲਾਗੂ ਹੋਣਗੀਆਂ। ਇਨ੍ਹਾਂ ਪੂਰਕ ਸ਼ਰਤਾਂ ਵਿੱਚ ਕੋਈ ਵੀ ਚੀਜ਼ WhatsApp ਦੀਆਂ ਸੇਵਾ ਦੀਆਂ ਸ਼ਰਤਾਂ ਅਧੀਨ ਸਾਡੇ ਕਿਸੇ ਵੀ ਅਧਿਕਾਰ ਨੂੰ ਜਾਂ ਉਨ੍ਹਾਂ ਦੁਆਰਾ ਸੰਦਰਭ ਵਿੱਚ ਦਿੱਤੀ ਗਈ ਕਿਸੇ ਵੀ ਵਾਧੂ ਸ਼ਰਤਾਂ ਜਾਂ ਨੀਤੀਆਂ ਨੂੰ ਸੀਮਿਤ ਨਹੀਂ ਕਰਦੀ ਹੈ।
WhatsApp ਅੱਪਡੇਟਸ ਟੈਬ ਪੂਰਕ ਪਰਦੇਦਾਰੀ ਨੀਤੀWhatsApp ਪਰਦੇਦਾਰੀ ਨੀਤੀ ਦੀ ਪੂਰਕ ਹੈ ਅਤੇ ਦੱਸਦੀ ਹੈ ਕਿ ਜਦੋਂ ਤੁਸੀਂ ਅੱਪਡੇਟਸ ਟੈਬ ਵਿੱਚ ਸੇਵਾਵਾਂ ਦੀ ਵਰਤੋਂ ਕਰਦੇ ਹੋ ਤਾਂ ਅਸੀਂ ਜਾਣਕਾਰੀ ਨੂੰ ਕਿਵੇਂ ਇਕੱਤਰ ਕਰਦੇ ਹਾਂ, ਵਰਤਦੇ ਹਾਂ ਅਤੇ ਸਾਂਝਾ ਕਰਦੇ ਹਾਂ। ਤੁਸੀਂ ਆਪਣੀਆਂ ਗੋਪਨੀਯਤਾ ਚੋਣਾਂ ਦੀ ਸਮੀਖਿਆ ਕਰਨ ਲਈ ਕਿਸੇ ਵੀ ਸਮੇਂ ਆਪਣੀਆਂ ਸੈਟਿੰਗਾਂ 'ਤੇ ਜਾ ਸਕਦੇ ਹੋ। ਅੱਪਡੇਟਸ ਟੈਬ ਦੇ ਅੰਦਰ ਸੇਵਾਵਾਂ ਦੀ ਤੁਹਾਡੀ ਵਰਤੋਂ ਤੁਹਾਡੇ ਉਨ੍ਹਾਂ ਨਿੱਜੀ WhatsApp ਸੁਨੇਹਿਆਂ ਦੀ ਪਰਦੇਦਾਰੀ ਨੂੰ ਪ੍ਰਭਾਵਿਤ ਨਹੀਂ ਕਰਦੀ, ਜਿਨ੍ਹਾਂ ਨੂੰ WhatsApp ਪਰਦੇਦਾਰੀ ਨੀਤੀ ਵਿੱਚ ਵਰਣਨ ਕੀਤੇ ਅਨੁਸਾਰ ਸਿਰੇ ਤੋਂ ਸਿਰੇ ਤੱਕ ਇੰਕ੍ਰਿਪਟਿਡ ਕੀਤਾ ਜਾਂਦਾ ਹੈ।
ਅੱਪਡੇਟਸ ਟੈਬ ਸਾਡੇ ਅਜਿਹੇ ਵਿਕਲਪਿਕ ਫੀਚਰਾਂ, ਚੈਨਲਾਂ ਅਤੇ ਸਟੇਟਸ ਦਾ ਹੋਮ ਹੈ, ਜਿਹੜੇ ਤੁਹਾਨੂੰ ਹੋਰ ਦੂਜੇ WhatsApp ਵਰਤੋਂਕਾਰ ਦੁਆਰਾ ਸਾਂਝੇ ਕੀਤੇ ਗਏ ਸੰਬੰਧਿਤ ਅਤੇ ਸਮੇਂ ਸਿਰ ਸਟੇਟਸ ਅੱਪਡੇਟਾਂ ਅਤੇ ਚੈਨਲ ਅੱਪਡੇਟਾਂ ਨੂੰ ਦੇਖਣ ਅਤੇ ਉਸ ਨਾਲ ਇੰਟਰੈਕਟ ਕਰਨ ਦੀ ਇਜਾਜ਼ਤ ਦਿੰਦੇ ਹਨ। ਤੁਸੀਂ ਆਪਣੇ ਸੰਪਰਕਾਂ ਜਾਂ ਚੁਣੀਂ ਹੋਈ ਆਡੀਐਂਸ ਨਾਲ ਸਟੇਟਸ ਅੱਪਡੇਟ ਸਾਂਝੇ ਕਰਨ ਲਈ ਇੱਕ ਸਟੇਟਸ ਬਣਾ ਸਕਦੇ ਹੋ ਜਿਸਦਾ ਉਹ ਜਵਾਬ ਦੇ ਸਕਦੇ ਹਨ ਅਤੇ ਜਿਹੜਾ 24 ਘੰਟਿਆਂ ਬਾਅਦ ਅਲੋਪ ਹੋ ਜਾਂਦਾ ਹੈ। ਤੁਸੀਂ ਅੱਪਡੇਟਾਂ ਨੂੰ ਸਾਂਝਾ ਕਰਨ ਲਈ ਇੱਕ ਚੈਨਲ ਵੀ ਬਣਾ ਸਕਦੇ ਹੋ, ਜਿਸਨੂੰ ਕੋਈ ਵੀ ਲੱਭ ਸਕਦਾ ਹੈ, ਫਾਲੋ ਕਰ ਸਕਦਾ ਹੈ ਅਤੇ ਦੇਖ ਸਕਦਾ ਹੈ।
ਅਸੀਂ ਤੁਹਾਨੂੰ ਸਟੇਟਸ ਅੱਪਡੇਟ ਜਾਂ ਅਜਿਹੇ ਚੈਨਲਾਂ ਦੀ ਸਿਫ਼ਾਰਸ਼ ਵੀ ਕਰ ਸਕਦੇ ਹਾਂ ਜਿਹੜੇ ਤੁਹਾਡੇ ਲਈ ਵਧੇਰੇ ਢੁਕਵੇਂ ਹੋ ਸਕਦੇ ਹਨ ਜਾਂ ਕੋਈ ਅਜਿਹਾ ਚੈਨਲ ਪ੍ਰਦਰਸ਼ਿਤ ਕਰ ਸਕਦੇ ਹਨ ਜਿਸਨੂੰ ਕਾਰੋਬਾਰਾਂ ਦੁਆਰਾ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਬਾਰੇ ਇੱਥੇ ਹੋਰ ਜਾਣੋ ਕਿ ਅਸੀਂ ਤੁਹਾਨੂੰ ਚੈਨਲਾਂ ਦੀ ਸਿਫ਼ਾਰਸ਼ ਕਿਵੇਂ ਕਰਦੇ ਹਾਂ।
ਅਸੀਂ ਤੁਹਾਡੇ ਕੋਲੋਂ ਅੱਪਡੇਟਸ ਟੈਬ ਦੀ ਵਰਤੋਂ ਕਰਨ ਲਈ ਕੋਈ ਲਾਗਤ ਨਹੀਂ ਲੈਂਦੇ ਹਾਂ, ਜਦੋਂ ਤੱਕ ਕਿ ਅਸੀਂ ਇਸ ਬਾਰੇ ਹੋਰ ਜਾਣਕਾਰੀ ਨਹੀਂ ਦਿੰਦੇ। ਇਸ ਦੀ ਬਜਾਏ, ਕਾਰੋਬਾਰ ਅਤੇ ਸੰਸਥਾਵਾਂ, ਅਤੇ ਹੋਰ ਲੋਕ ਅੱਪਡੇਟਸ ਟੈਬ 'ਤੇ ਆਪਣੇ ਉਤਪਾਦਾਂ ਅਤੇ ਸੇਵਾਵਾਂ ਸੰਬੰਧੀ (ਉਦਾਹਰਨ ਲਈ, ਸਟੇਟਸ ਜਾਂ ਚੈਨਲਾਂ ਵਿੱਚ) 'ਤੇ ਇਸ਼ਤਿਹਾਰ ਦਿਖਾਉਣ ਲਈ ਤੁਹਾਨੂੰ ਭੁਗਤਾਨ ਕਰਦੇ ਹਨ। ਅੱਪਡੇਟਸ ਟੈਬ ਦੀ ਵਰਤੋਂ ਕਰਕੇ, ਤੁਸੀਂ ਸਹਿਮਤ ਹੁੰਦੇ ਹੋ ਕਿ ਅਸੀਂ ਤੁਹਾਨੂੰ ਅੱਪਡੇਟਸ ਟੈਬ ਵਿੱਚ ਉਹ ਇਸ਼ਤਿਹਾਰ ਦਿਖਾ ਸਕਦੇ ਹਾਂ ਜਿਹੜੇ ਸਾਨੂੰ ਲੱਗਦਾ ਹੈ ਕਿ ਤੁਹਾਡੇ ਅਤੇ ਤੁਹਾਡੀਆਂ ਦਿਲਚਸਪੀਆਂ ਨਾਲ ਸੰਬੰਧਿਤ ਹੋ ਸਕਦੇ ਹਨ।
ਲੋਕਾਂ ਦੀ ਪਰਦੇਦਾਰੀ ਦੀ ਸੁਰੱਖਿਆ ਕਰਨਾ ਇਸ ਗੱਲ ਦਾ ਕੇਂਦਰੀ ਬਿੰਦੂ ਹੈ ਕਿ ਅਸੀਂ ਆਪਣੇ ਵਿਅਕਤੀਗਤ ਇਸ਼ਤਿਹਾਰ ਸਿਸਟਮ ਨੂੰ ਕਿਵੇਂ ਡਿਜ਼ਾਈਨ ਕੀਤਾ ਹੈ। ਅਸੀਂ ਤੁਹਾਡਾ ਨਿੱਜੀ ਡੇਟਾ ਨਹੀਂ ਵੇਚਦੇ। ਅਸੀਂ ਇਸ਼ਤਿਹਾਰਸਾਜਾਂ ਨੂੰ ਸਾਨੂੰ ਉਨ੍ਹਾਂ ਦੇ ਕਾਰੋਬਾਰੀ ਟੀਚਿਆਂ ਅਤੇ ਉਹ ਕਿਸ ਕਿਸਮ ਦੀ ਆਡੀਐਂਸ ਨੂੰ ਆਪਣੇ ਇਸ਼ਤਿਹਾਰ ਦਿਖਾਉਣਾ ਚਾਹੁੰਦੇ ਹਨ, ਵਰਗੀਆਂ ਚੀਜ਼ਾਂ ਦੱਸਣ ਦੀ ਇਜਾਜ਼ਤ ਦਿੰਦੇ ਹਾਂ। ਫ਼ਿਰ ਅਸੀਂ ਅੱਪਡੇਟਸ ਟੈਬ ਵਿੱਚ ਉਨ੍ਹਾਂ ਦੇ ਇਸ਼ਤਿਹਾਰ ਨੂੰ ਉਨ੍ਹਾਂ ਲੋਕਾਂ ਨੂੰ ਦਿਖਾਉਂਦੇ ਹਾਂ ਜਿਨ੍ਹਾਂ ਬਾਰੇ ਸਾਨੂੰ ਲੱਗਦਾ ਹੈ ਕਿ ਉਹ ਦਿਲਚਸਪੀ ਰੱਖਦੇ ਹਨ।
ਤੁਸੀਂ ਇਸ ਬਾਰੇ ਜਾਣ ਸਕਦੇ ਹੋ ਕਿ ਅਸੀਂ WhatsApp ਅੱਪਡੇਟਸ ਟੈਬ ਪੂਰਕ ਪਰਦੇਦਾਰੀ ਨੀਤੀ ਵਿੱਚ ਉੱਪਰ ਦੱਸੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਨਿੱਜੀ ਡੇਟਾ ਦੀ ਵਰਤੋਂ ਕਿਵੇਂ ਕਰਦੇ ਹਾਂ।
ਤੁਹਾਨੂੰ ਸਿਰਫ ਕਾਨੂੰਨੀ, ਅਧਿਕਾਰਤ, ਅਤੇ ਸਵੀਕਾਰਯੋਗ ਉਦੇਸ਼ਾਂ ਲਈ ਚੈਨਲਾਂ ਨੂੰ ਐਕਸੈਸ ਅਤੇ ਵਰਤਣਾ ਚਾਹੀਦਾ ਹੈ। ਚੈਨਲ ਐਡਮਿਨ ਆਪਣੇ ਚੈਨਲਾਂ 'ਤੇ ਚੈਨਲ ਅੱਪਡੇਟਾਂ ਲਈ ਜ਼ਿੰਮੇਵਾਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਫਾਲੋਅਰਾਂ ਅਤੇ ਦਰਸ਼ਕਾਂ ਲਈ ਉਮਰ-ਮੁਤਾਬਕ ਅਤੇ ਸੁਰੱਖਿਅਤ ਅਨੁਭਵ ਨੂੰ ਬਣਾਈ ਰੱਖਣ ਦੀ ਲੋੜ ਹੁੰਦੀ ਹੈ। ਚੈਨਲਾਂ 'ਤੇ ਵਰਤੋਂਕਾਰ ਕੀ ਕਰਦੇ ਜਾਂ ਕਹਿੰਦੇ ਹਨ ਅਸੀਂ ਇਸ ਨੂੰ ਕੰਟਰੋਲ ਨਹੀਂ ਕਰਦੇ ਹਾਂ, ਅਤੇ ਅਸੀਂ ਉਨ੍ਹਾਂ (ਜਾਂ ਤੁਹਾਡੀਆਂ) ਕਾਰਵਾਈਆਂ ਜਾਂ ਵਿਹਾਰ (ਚਾਹੇ ਆਨਲਾਈਨ ਜਾਂ ਆਫ਼ਲਾਈਨ) ਜਾਂ ਸਮੱਗਰੀ (ਗੈਰ-ਕਾਨੂੰਨੀ ਜਾਂ ਇਤਰਾਜ਼ਯੋਗ ਸਮੱਗਰੀ ਸਮੇਤ) ਲਈ ਜ਼ਿੰਮੇਵਾਰ ਨਹੀਂ ਹਾਂ।
ਚੈਨਲ ਐਡਮਿਨਾਂ ਨੂੰ ਅਜਿਹੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਹੈ ਜਿਹੜੀ ਇਨ੍ਹਾਂ ਪੂਰਕ ਸ਼ਰਤਾਂ ਜਾਂ ਹੋਰ ਨਿਯਮਾਂ ਅਤੇ ਨੀਤੀਆਂ ਦੀ ਉਲੰਘਣਾ ਕਰਦੀ ਹੋਵੇ ਜਿਹੜੀਆਂ ਸਾਡੀਆਂ ਸੇਵਾਵਾਂ ਦੀ ਤੁਹਾਡੀ ਵਰਤੋਂ 'ਤੇ ਲਾਗੂ ਹੁੰਦੀਆਂ ਹਨ, ਜਿਸ ਵਿੱਚ WhatsApp ਸੇਵਾ ਦੀਆਂ ਸ਼ਰਤਾਂ ਅਤੇ WhatsApp ਚੈਨਲਾਂ ਦੀਆਂ ਗਾਈਡਲਾਈਨਾਂ ਸ਼ਾਮਲ ਹਨ ਪਰ ਇਨ੍ਹਾਂ ਤੱਕ ਸੀਮਿਤ ਨਹੀਂ ਹਨ।
ਇਸ ਵਿੱਚ ਇਹ ਸਭ ਸ਼ਾਮਲ ਹੈ:
ਤੁਸੀਂ ਕਿਸੇ ਵੀ ਚੈਨਲ ਜਾਂ ਵਿਸ਼ੇਸ਼ ਚੈਨਲ ਅੱਪਡੇਟ ਜਾਂ ਸਟੇਟਸ ਅੱਪਡੇਟ ਦੀ ਰਿਪੋਰਟ ਕਰ ਸਕਦੇ ਹਨ ਜੋ ਸੰਭਾਵੀ ਤੌਰ 'ਤੇ ਤੁਹਾਡੇ ਅਧਿਕਾਰਾਂ ਜਾਂ ਸਾਡੇ ਨਿਯਮਾਂ ਅਤੇ ਨੀਤੀਆਂ ਦੀ ਉਲੰਘਣਾ ਕਰਦਾ ਹੈ। ਤੁਸੀਂ WhatsApp 'ਤੇ ਰਿਪੋਰਟ ਕਰਨ ਅਤੇ ਬਲੌਕ ਕਰਨ ਦੇ ਤਰੀਕੇ ਬਾਰੇ ਇੱਥੇ ਹੋਰ ਜਾਣ ਸਕਦੇ ਹੋ।
WhatsApp ਸਟੇਟਸ ਜਾਂ ਚੈਨਲਾਂ 'ਤੇ ਸਾਂਝੇ ਕੀਤੇ ਗਏ ਕਿਸੇ ਵੀ ਅੱਪਡੇਟਾਂ ਜਾਂ ਜਾਣਕਾਰੀ ਨੂੰ ਹਟਾ ਸਕਦਾ ਹੈ, ਸਾਂਝਾ ਕਰਨ ਤੋਂ ਰੋਕ ਸਕਦਾ ਹੈ ਜਾਂ ਉਸ ਤੱਕ ਐਕਸੈਸ ਨੂੰ ਸੀਮਿਤ ਕਰ ਸਕਦਾ ਹੈ ਜੋ WhatsApp ਦੀਆਂ ਸੇਵਾ ਦੀਆਂ ਸ਼ਰਤਾਂ, ਇਨ੍ਹਾਂ ਪੂਰਕ ਸ਼ਰਤਾਂ, ਸਾਡੀਆਂ ਨੀਤੀਆਂ (WhatsApp ਚੈਨਲ ਦੀਆਂ ਗਾਈਡਲਾਈਨਾਂ ਅਤੇ ਮੈਸੇਜਿੰਗ ਗਾਈਡਲਾਈਨਾਂ ਸਮੇਤ) ਦੀ ਉਲੰਘਣਾ ਕਰਦਾ ਹੈ, ਜਾਂ ਜਿੱਥੇ ਸਾਨੂੰ ਕਾਨੂੰਨ ਦੁਆਰਾ ਅਜਿਹਾ ਕਰਨ ਦੀ ਇਜਾਜ਼ਤ ਜਾਂ ਲੋੜ ਹੈ। ਅਸੀਂ ਕੁਝ ਫੀਚਰਾਂ ਤੱਕ ਐਕਸੈਸ ਨੂੰ ਹਟਾ ਜਾਂ ਪ੍ਰਤਿਬੰਧਿਤ ਵੀ ਕਰ ਸਕਦੇ ਹਾਂ, ਕਿਸੇ ਖਾਤੇ ਨੂੰ ਅਸਮਰੱਥ ਜਾਂ ਮੁਅੱਤਲ ਕਰ ਸਕਦੇ ਹਾਂ, ਜਾਂ ਸਾਡੀਆਂ ਸੇਵਾਵਾਂ ਅਤੇ ਸਾਡੇ ਵਰਤੋਂਕਾਰਾਂ ਦੀ ਸੁਰੱਖਿਆ ਲਈ ਕਨੂੰਨ ਲਾਗੂਕਰਨ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹਾਂ। ਅਸੀਂ WhatsApp ਵਿੱਚ ਸੁਰੱਖਿਆ, ਰੱਖਿਆ ਅਤੇ ਅਖੰਡਤਾ ਨੂੰ ਪੱਕਾ ਕਰਨ ਲਈ Meta ਕੰਪਨੀਆਂ ਸਮੇਤ ਤੀਜੀ-ਧਿਰ ਦੇ ਸੇਵਾ ਪ੍ਰਦਾਤਾਵਾਂ ਨਾਲ ਕੰਮ ਕਰ ਸਕਦੇ ਹਾਂ, ਜਿਵੇਂ ਕਿ WhatsApp ਦੀਆਂ ਸੇਵਾ ਦੀਆਂ ਸ਼ਰਤਾਂ, ਅਤੇ WhatsApp ਦੀ ਪਰਦੇਦਾਰੀ ਨੀਤੀ ਅਤੇ WhatsApp ਅੱਪਡੇਟਸ ਟੈਬ ਪੂਰਕ ਪਰਦੇਦਾਰੀ ਨੀਤੀ ਵਿੱਚ ਵਰਣਨ ਕੀਤਾ ਗਿਆ ਹੈ।
WhatsApp ਅੱਗੇ, WhatsApp ਦੀਆਂ ਸੇਵਾ ਦੀਆਂ ਸ਼ਰਤਾਂ ਅਨੁਸਾਰ, ਸਮੁੱਚੀ ਸੇਵਾ 'ਤੇ ਤੁਹਾਡੀ ਐਕਸੈਸ ਨੂੰ ਖਤਮ ਕਰਨ ਦਾ ਅਧਿਕਾਰ ਰਾਖਵਾਂ ਰੱਖਦਾ ਹੈ। ਹਾਲਾਂਕਿ ਅਸੀਂ ਆਪਣੀਆਂ ਨੀਤੀਆਂ ਨੂੰ ਸਾਰੇ ਅਧਿਕਾਰ ਖੇਤਰਾਂ ਵਿੱਚ ਲਗਾਤਾਰ ਲਾਗੂ ਕਰਨ ਦਾ ਟੀਚਾ ਰੱਖਦੇ ਹਾਂ, ਫਿਰ ਵੀ ਕੁਝ ਅਧਿਕਾਰ ਖੇਤਰਾਂ ਵਿੱਚ ਲਾਗੂ ਕਾਨੂੰਨਾਂ ਅਧੀਨ ਕੁਝ ਖਾਸ ਲੋੜਾਂ ਹੋ ਸਕਦੀਆਂ ਹਨ ਜਿਨ੍ਹਾਂ ਲਈ ਲਾਗੂ ਕਰਨ ਦੇ ਵੱਖ-ਵੱਖ ਅਨੁਰੂਪ ਲੋੜੀਂਦੇ ਹੁੰਦੇ ਹਨ।
ਸਟੇਟਸ ਅਤੇ ਚੈਨਲ ਪ੍ਰਦਾਨ ਕਰਨ ਲਈ ਸਾਨੂੰ ਤੁਹਾਡੇ ਤੋਂ ਕੁਝ ਇਜਾਜ਼ਤਾਂ ਦੀ ਲੋੜ ਹੈ। WhatsApp ਸੇਵਾ ਦੀਆਂ ਸ਼ਰਤਾਂ ਵਿੱਚ ਤੁਸੀਂ ਸਾਨੂੰ ਜੋ ਲਾਇਸੰਸ ਦਿੰਦੇ ਹੋ, ਉਸ ਵਿੱਚ ਉਹ ਅੱਪਡੇਟ ਸ਼ਾਮਲ ਹੁੰਦੇ ਹਨ ਜੋ ਤੁਸੀਂ WhatsApp ਸਟੇਟਸ ਅਤੇ ਚੈਨਲਾਂ 'ਤੇ ਸਾਂਝੇ ਕਰਦੇ ਹੋ।
ਅੱਪਡੇਟਸ ਟੈਬ 'ਤੇ ਫੀਚਰਾਂ ਦੀ ਕਾਰਜਕੁਸ਼ਲਤਾ ਅਤੇ/ਜਾਂ ਕਾਰਗੁਜ਼ਾਰੀ, ਜਿਸ ਵਿੱਚ ਉਦਾਹਰਨ ਲਈ, ਸਟੇਟਸ ਜਾਂ ਚੈਨਲ ਸ਼ਾਮਲ ਹਨ, ਸਮੇਂ ਦੇ ਨਾਲ ਬਦਲ ਸਕਦੀ ਹੈ। ਅਸੀਂ ਨਵੇਂ ਫੀਚਰ ਪੇਸ਼ ਕਰ ਸਕਦੇ ਹਾਂ, ਸੀਮਾਵਾਂ ਲਗਾ ਸਕਦੇ ਹਾਂ, ਮੁਅੱਤਲ ਕਰ ਸਕਦੇ ਹਾਂ, ਖਤਮ ਕਰ ਸਕਦੇ ਹਾਂ, ਬਦਲ ਸਕਦੇ ਹਾਂ, ਐਕਸੈਸ ਨੂੰ ਪ੍ਰਤਿਬੰਧਿਤ ਕਰ ਸਕਦੇ ਹਾਂ ਜਾਂ ਕੁਝ ਮੌਜੂਦਾ ਫੀਚਰਾਂ ਜਾਂ ਸਟੇਟਸ ਜਾਂ ਚੈਨਲਾਂ ਦੇ ਕਿਸੇ ਵੀ ਹਿੱਸੇ ਨੂੰ ਅੱਪਡੇਟ ਕਰ ਸਕਦੇ ਹਾਂ। ਅਸੀਂ ਸਟੇਟਸ ਜਾਂ ਚੈਨਲਾਂ ਦੇ ਸੀਮਿਤ ਵਰਜ਼ਨਾਂ ਦੀ ਪੇਸ਼ਕਸ਼ ਕਰ ਸਕਦੇ ਹਾਂ, ਅਤੇ ਇਨ੍ਹਾਂ ਵਰਜ਼ਨਾਂ ਵਿੱਚ ਸੀਮਿਤ ਫੀਚਰ ਜਾਂ ਹੋਰ ਸੀਮਾਵਾਂ ਹੋ ਸਕਦੀਆਂ ਹਨ। ਜੇ ਕੋਈ ਫੀਚਰ ਜਾਂ ਸਮੱਗਰੀ (ਸਟੇਟਸ ਅੱਪਡੇਟਾਂ ਅਤੇ ਚੈਨਲ ਅੱਪਡੇਟਾਂ ਸਮੇਤ) ਹੁਣ ਉਪਲਬਧ ਨਹੀਂ ਹੈ, ਤਾਂ ਅਜਿਹੇ ਫੀਚਰ ਜਾਂ ਸਮੱਗਰੀ ਦੇ ਸੰਬੰਧ ਵਿੱਚ ਤੁਹਾਡੇ ਦੁਆਰਾ ਬਣਾਈ ਜਾਂ ਪ੍ਰਦਾਨ ਕੀਤੀ ਜਾਣਕਾਰੀ, ਡੇਟਾ, ਜਾਂ ਸਮੱਗਰੀ ਮਿਟਾ ਦਿੱਤੀ ਗਈ ਹੋ ਸਕਦੀ ਹੈ ਜਾਂ ਪਹੁੰਚ ਤੋਂ ਬਾਹਰ ਹੋ ਸਕਦੀ ਹੈ।
ਅਸੀਂ ਇਨ੍ਹਾਂ ਪੂਰਕ ਸ਼ਰਤਾਂ ਨੂੰ ਸੋਧ ਸਕਦੇ ਜਾਂ ਅੱਪਡੇਟ ਕਰ ਸਕਦੇ ਹਾਂ। ਅਸੀਂ ਢੁੱਕਵੇਂ ਅਨੁਸਾਰ, ਤੁਹਾਨੂੰ ਸਾਡੀਆਂ ਪੂਰਕ ਸ਼ਰਤਾਂ ਵਿਚਲੀ ਸਮੱਗਰੀ ਸੋਧਾਂ ਦੀ ਸੂਚਨਾ ਦੇਵਾਂਗੇ, ਅਤੇ ਸਾਡੀਆਂ ਪੂਰਕ ਸ਼ਰਤਾਂ ਦੇ ਉੱਪਰ ਦਿੱਤੀ "ਆਖਰੀ ਵਾਰ ਸੋਧ" ਮਿਤੀ ਨੂੰ ਅੱਪਡੇਟ ਕਰਾਂਗੇ। ਅੱਪਡੇਟਸ ਟੈਬ ਦੀ ਤੁਹਾਡੇ ਦੁਆਰਾ ਨਿਰੰਤਰ ਵਰਤੋਂ, ਸੋਧ ਕੀਤੇ ਅਨੁਸਾਰ, ਸਾਡੀਆਂ ਪੂਰਕ ਸ਼ਰਤਾਂ ਦੀ ਤੁਹਾਡੇ ਦੁਆਰਾ ਮਨਜ਼ੂਰੀ ਦੀ ਪੁਸ਼ਟੀ ਕਰਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਅੱਪਡੇਟਸ ਟੈਬ ਦੀ ਵਰਤੋਂ ਕਰਦੇ ਰਹੋਗੇ, ਪਰ ਜੇ ਤੁਸੀਂ, ਸੋਧ ਕੀਤੇ ਅਨੁਸਾਰ, ਸਾਡੀਆਂ ਪੂਰਕ ਸ਼ਰਤਾਂ ਨਾਲ ਸਹਿਮਤ ਨਹੀਂ ਹੁੰਦੇ ਹੋ, ਤਾਂ ਤੁਹਾਨੂੰ ਅੱਪਡੇਟਸ ਟੈਬ ਜਾਂ ਆਪਣਾ ਖਾਤਾ ਮਿਟਾ ਕੇ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨਾ ਬੰਦ ਕਰਨਾ ਪਵੇਗਾ।
WhatsApp ਚੈਨਲ ਸਬਸਕ੍ਰਿਪਸ਼ਨ ਸਬਸਕ੍ਰਾਈਬਰ ਸੇਵਾ ਦੀਆਂ ਸ਼ਰਤਾਂ: ਜੇ ਤੁਸੀਂ ਪ੍ਰੀਮੀਅਮ ਚੈਨਲਾਂ ਦੀ ਸਮੱਗਰੀ ਦੀ ਐਕਸੈਸ ਕਰਨ ਲਈ ਸਬਸਕ੍ਰਾਈਬ ਕਰਦੇ ਹੋ ਤਾਂ ਇਹ ਸ਼ਰਤਾਂ ਲਾਗੂ ਹੁੰਦੀਆਂ ਹਨ।
ਜੇ ਇਨ੍ਹਾਂ ਪੂਰਕ ਨਿਯਮਾਂ ਦੀ ਕੋਈ ਵਿਵਸਥਾ ਗੈਰ-ਕਾਨੂੰਨੀ, ਅਵਿਧ, ਜਾਂ ਕਿਸੇ ਕਾਰਨ ਕਰਕੇ ਲਾਗੂ ਕਰਨਯੋਗ ਨਹੀਂ ਪਾਈ ਜਾਂਦੀ ਹੈ, ਤਾਂ ਉਸ ਵਿਵਸਥਾ ਨੂੰ ਲਾਗੂ ਕਰਨ ਯੋਗ ਬਣਾਉਣ ਲਈ ਲੋੜੀਂਦੀ ਘੱਟੋ-ਘੱਟ ਹੱਦ ਤੱਕ ਸੋਧਿਆ ਹੋਇਆ ਮੰਨਿਆ ਜਾਵੇਗਾ, ਅਤੇ ਜੇ ਇਸਨੂੰ ਲਾਗੂ ਕਰਨ ਯੋਗ ਨਹੀਂ ਬਣਾਇਆ ਜਾ ਸਕਦਾ, ਤਾਂ ਇਸਨੂੰ ਇਨ੍ਹਾਂ ਪੂਰਕ ਸ਼ਰਤਾਂ ਤੋਂ ਵੱਖ ਹੋਣ ਯੋਗ ਸਮਝਿਆ ਜਾਂਦਾ ਹੈ ਅਤੇ ਇਨ੍ਹਾਂ ਪੂਰਕ ਨਿਯਮਾਂ, WhatsApp ਦੀਆਂ ਸੇਵਾ ਦੀਆਂ ਸ਼ਰਤਾਂ, ਜਾਂ ਉਨ੍ਹਾਂ ਵੱਲੋਂ ਹਵਾਲਾ ਦਿੱਤੇ ਕਿਸੇ ਵੀ ਵਾਧੂ ਨਿਯਮਾਂ ਜਾਂ ਨੀਤੀਆਂ, ਦੇ ਬਾਕੀ ਪ੍ਰਬੰਧਾਂ ਦੀ ਵੈਧਤਾ ਅਤੇ ਲਾਗੂਯੋਗਤਾ ਨੂੰ ਪ੍ਰਭਾਵਿਤ ਨਹੀਂ ਕਰੇਗਾ, ਅਤੇ ਉਹ ਲਾਗੂ ਅਤੇ ਪ੍ਰਭਾਵੀ ਰਹਿਣਗੀਆਂ।
ਤੁਸੀਂ ਅਤੇ ਅਸੀਂ WhatsApp ਸੇਵਾ ਦੀਆਂ ਸ਼ਰਤਾਂ ਵਿੱਚ ਵਿਵਾਦ ਨਿਪਟਾਰੇ ਅਤੇ ਸ਼ਾਸਨ ਕਨੂੰਨ ਦੀਆਂ ਵਿਵਸਥਾਵਾਂ ਦੇ ਅਨੁਸਾਰ ਇਨ੍ਹਾਂ ਪੂਰਕ ਸ਼ਰਤਾਂ ਜਾਂ ਅੱਪਡੇਟਸ ਟੈਬ ਅਤੇ ਅੱਪਡੇਟਸ ਟੈਬ (ਚੈਨਲਾਂ ਅਤੇ ਸਟੇਟਸ ਸਮੇਤ) 'ਤੇ ਉਪਲਬਧ ਅੱਪਡੇਟਸ ਟੈਬ ਅਤੇ ਸੇਵਾਵਾਂ ਤੋਂ ਪੈਦਾ ਹੋਣ ਵਾਲੇ ਜਾਂ ਇਸ ਨਾਲ ਸੰਬੰਧਿਤ ਸਾਰੇ ਵਿਵਾਦਾਂ ਨੂੰ ਹੱਲ ਕਰਨ ਲਈ ਸਹਿਮਤ ਹੁੰਦੇ ਹਾਂ।