ਪਹਿਲੇ ਦਿਨ ਤੋਂ ਹੀ, ਅਸੀਂ WhatsApp ਦਾ ਨਿਰਮਾਣ, ਤੁਹਾਨੂੰ ਆਪਣੇ ਦੋਸਤਾਂ ਨਾਲ ਸੰਪਰਕ ਵਿੱਚ ਰਹਿਣ, ਕੁਦਰਤੀ ਆਪਦਾਵਾਂ ਦੌਰਾਨ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ, ਵਿਛੜੇ ਹੋਏ ਪਰਿਵਾਰਾਂ ਨੂੰ ਦੁਬਾਰਾ ਆਪਸ ਵਿੱਚ ਮਿਲਾਉਣ ਜਾਂ ਇੱਕ ਬਿਹਤਰ ਜ਼ਿੰਦਗੀ ਦੀ ਭਾਲ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਕੀਤਾ ਸੀ। WhatsApp ਰਾਹੀਂ ਤੁਸੀਂ ਆਪਣੀ ਜ਼ਿੰਦਗੀ ਦੇ ਕੁਝ ਬਹੁਤ ਹੀ ਨਿੱਜੀ ਪਲਾਂ ਨੂੰ ਸਾਂਝਾ ਕਰਦੇ ਹੋ, ਇਸ ਲਈ ਅਸੀਂ ਆਪਣੀ ਐਪ ਦੇ ਵਿੱਚ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਸ਼ਾਮਲ ਕੀਤੀ ਹੈ। ਜਦੋਂ ਤੁਹਾਡੇ ਸੁਨੇਹੇ, ਫ਼ੋਟੋਆਂ, ਵੀਡੀਓ, ਵੌਇਸ ਸੁਨੇਹੇ, ਕਾਲਾਂ ਅਤੇ ਦਸਤਾਵੇਜ਼ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਹੁੰਦੇ ਹਨ ਤਾਂ ਉਹ ਕਦੇ ਵੀ ਕਿਸੇ ਗਲਤ ਵਿਅਕਤੀ ਦੇ ਹੱਥ ਨਹੀਂ ਲੱਗਦੇ ਹਨ।
ਜਦੋਂ ਤੁਸੀਂ ਕਿਸੇ ਨੂੰ WhatsApp Messenger ਉੱਤੇ ਸੁਨੇਹਾ ਭੇਜਦੇ ਹੋ, ਉਦੋਂ WhatsApp ਦੀ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਕੰਮ ਕਰਦੀ ਹੈ। ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਇਹ ਪੱਕਾ ਕਰਦੀ ਹੈ ਕਿ ਸਿਰਫ਼ ਚੈਟ ਵਿੱਚ ਮੌਜੂਦ ਵਿਅਕਤੀ ਹੀ ਭੇਜੇ ਗਏ ਸੁਨੇਹਿਆਂ ਨੂੰ ਪੜ੍ਹ ਜਾਂ ਸੁਣ ਸਕਣ ਅਤੇ ਉਹਨਾਂ ਤੋਂ ਇਲਾਵਾ ਕੋਈ ਵੀ ਬਾਹਰੀ ਵਿਅਕਤੀ ਉਹਨਾਂ ਨੂੰ ਪੜ੍ਹ ਜਾਂ ਸੁਣ ਨਾ ਸਕੇ, ਇੱਥੋਂ ਤੱਕ ਕਿ WhatsApp ਵੀ ਨਹੀਂ। ਇਹ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਤੁਹਾਡੇ ਸੁਨੇਹਿਆਂ ਨੂੰ ਇੱਕ ਕਿਸਮ ਦਾ ਤਾਲਾ ਲਗਾ ਕੇ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਇਸ ਤਾਲੇ ਨੂੰ ਖੋਲ੍ਹਣ ਦੀ ਇੱਕ ਖਾਸ ਚਾਬੀ ਸਿਰਫ਼ ਤੁਹਾਡੇ ਕੋਲ ਅਤੇ ਸੁਨੇਹਾ ਪ੍ਰਾਪਤ ਕਰਨ ਵਾਲੇ ਕੋਲ ਹੀ ਹੁੰਦੀ ਹੈ। ਇਹ ਸਭ ਆਪਣੇ-ਆਪ ਹੁੰਦਾ ਹੈ: ਆਪਣੇ ਸੁਨੇਹਿਆਂ ਨੂੰ ਸੁਰੱਖਿਅਤ ਰੱਖਣ ਲਈ ਤੁਹਾਨੂੰ ਕੋਈ ਵੀ ਸੈਟਿੰਗ ਚਾਲੂ ਕਰਨ ਜਾਂ ਕੋਈ ਗੁਪਤ ਚੈਟ ਸ਼ੁਰੂ ਕਰਨ ਦੀ ਲੋੜ ਨਹੀਂ ਪੈਂਦੀ ਹੈ।
ਹਰੇਕ WhatsApp ਸੁਨੇਹੇ ਨੂੰ ਉਸੇ ਸਿਗਨਲ ਇੰਕ੍ਰਿਪਸ਼ਨ ਪ੍ਰੋਟੋਕਾਲ ਦੇ ਨਾਲ ਸੁਰੱਖਿਅਤ ਬਣਾਇਆ ਜਾਂਦਾ ਹੈ ਜਿਸ ਪ੍ਰੋਟੋਕਾਲ ਨਾਲ ਸੁਨੇਹੇ ਤੁਹਾਡੇ ਡਿਵਾਈਸ ਤੋਂ ਬਾਹਰ ਜਾਣ ਤੋਂ ਪਹਿਲਾਂ ਸੁਰੱਖਿਅਤ ਹੁੰਦੇ ਹਨ। ਜਦੋਂ ਤੁਸੀਂ ਕਿਸੇ WhatsApp ਕਾਰੋਬਾਰੀ ਖਾਤੇ ਨੂੰ ਕੋਈ ਸੁਨੇਹਾ ਭੇਜਦੇ ਹੋ ਤਾਂ ਤੁਹਾਡੇ ਸੁਨੇਹੇ ਨੂੰ ਸੁਰੱਖਿਅਤ ਤਰੀਕੇ ਨਾਲ ਉਸ ਕਾਰੋਬਾਰ ਦੁਆਰਾ ਚੁਣੀ ਗਈ ਥਾਂ 'ਤੇ ਪਹੁੰਚਾਇਆ ਜਾਂਦਾ ਹੈ।
ਜੇਕਰ ਕਾਰੋਬਾਰ WhatsApp Business ਐਪ ਦੀ ਵਰਤੋਂ ਕਰਦੇ ਹਨ ਜਾਂ ਗਾਹਕਾਂ ਦੇ ਸੁਨੇਹਿਆਂ ਨੂੰ ਖੁਦ ਪ੍ਰਬੰਧਿਤ ਅਤੇ ਸਟੋਰ ਕਰਦੇ ਹਨ ਤਾਂ ਉਹਨਾਂ ਕਾਰੋਬਾਰਾਂ ਨਾਲ ਹੋਣ ਵਾਲੀ ਚੈਟ ਨੂੰ WhatsApp ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਮੰਨਦਾ ਹੈ। ਜਦੋਂ ਕਾਰੋਬਾਰ ਨੂੰ ਤੁਹਾਡਾ ਸੁਨੇਹਾ ਪ੍ਰਾਪਤ ਹੋ ਜਾਂਦਾ ਹੈ ਤਾਂ ਫਿਰ ਉਸ ਉੱਤੇ ਕਾਰੋਬਾਰ ਦੀ ਪਰਦੇਦਾਰੀ ਨੀਤੀ ਲਾਗੂ ਹੋਵੇਗੀ। ਤੁਹਾਡੇ ਸੁਨੇਹਿਆਂ ਨੂੰ ਪੜ੍ਹਨ ਅਤੇ ਉਹਨਾਂ ਦਾ ਜਵਾਬ ਦੇਣ ਲਈ ਕਾਰੋਬਾਰੀ ਆਪਣੀ ਲੋੜ ਅਨੁਸਾਰ ਕਰਮਚਾਰੀਆਂ ਨੂੰ ਕੰਮ 'ਤੇ ਰੱਖ ਸਕਦਾ ਹੈ ਜਾਂ ਕਿਸੇ ਹੋਰ ਕੰਪਨੀ ਦੀ ਮਦਦ ਵੀ ਲੈ ਸਕਦਾ ਹੈ।
ਕੁਝ ਕਾਰੋਬਾਰ1 ਸੁਰੱਖਿਅਤ ਤਰੀਕੇ ਨਾਲ ਸੁਨੇਹਿਆਂ ਨੂੰ ਸਟੋਰ ਕਰਨ ਅਤੇ ਗਾਹਕਾਂ ਨੂੰ ਜਵਾਬ ਦੇਣ ਲਈ WhatsApp ਦੀ ਪੇਰੈਂਟ ਕੰਪਨੀ Facebook ਦੀ ਵਰਤੋਂ ਕਰ ਸਕਣਗੇ। ਕਾਰੋਬਾਰ ਦੀ ਪਰਦੇਦਾਰੀ ਨੀਤੀ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਕਾਰੋਬਾਰ ਦੇ ਨਾਲ ਸੰਪਰਕ ਕਰ ਸਕਦੇ ਹੋ।
ਕਈ ਦੇਸ਼ਾਂ ਵਿੱਚ WhatsApp ਪੇਮੈਂਟ ਫੀਚਰ ਉਪਲਬਧ ਹੈ, ਇਹ ਫੀਚਰ ਤੁਹਾਨੂੰ ਇੱਕ ਬੈਂਕ ਖਾਤੇ ਤੋਂ ਦੂਜੇ ਬੈਂਕ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ। ਤੁਹਾਡੇ ਕਾਰਡ ਅਤੇ ਬੈਂਕ ਖਾਤੇ ਦੇ ਨੰਬਰਾਂ ਨੂੰ ਇੰਕ੍ਰਿਪਟ ਕਰਕੇ ਬਹੁਤ ਹੀ ਮਜ਼ਬੂਤ ਅਤੇ ਸੁਰੱਖਿਅਤ ਨੈੱਟਵਰਕ ਉੱਤੇ ਸਟੋਰ ਕਰਕੇ ਰੱਖਿਆ ਜਾਂਦਾ ਹੈ। ਲੇਕਿਨ, ਪੇਮੈਂਟ ਦੇ ਲੈਣ-ਦੇਣ ਨੂੰ ਪੂਰਾ ਕਰਨ ਵਾਸਤੇ, ਬੈਂਕਾਂ ਲਈ ਪੇਮੈਂਟ ਨਾਲ ਸਬੰਧਿਤ ਜਾਣਕਾਰੀ ਪ੍ਰਾਪਤ ਕਰਨਾ ਜ਼ਰੂਰੀ ਹੁੰਦਾ ਹੈ, ਇਸ ਲਈ ਪੇਮੈਂਟਾਂ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਨਹੀਂ ਹੁੰਦੀਆਂ ਹਨ।
WhatsApp ਚਾਹੁੰਦਾ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਸੁਨੇਹਿਆਂ ਨਾਲ ਕੀ ਹੁੰਦਾ ਹੈ। ਜੇ ਤੁਸੀਂ ਕਿਸੇ ਵਿਅਕਤੀ ਜਾਂ ਕਾਰੋਬਾਰ ਤੋਂ ਸੁਨੇਹੇ ਪ੍ਰਾਪਤ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਸਿੱਧਾ ਚੈਟ ਵਿੱਚੋਂ ਉਹਨਾਂ ਉੱਤੇ ਪਾਬੰਦੀ ਲਗਾ ਸਕਦੇ ਹੋ ਜਾਂ ਆਪਣੀ ਸੰਪਰਕ ਸੂਚੀ ਵਿੱਚੋਂ ਉਹਨਾਂ ਨੂੰ ਹਟਾ ਸਕਦੇ ਹੋ। ਅਸੀਂ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਵੇ ਕਿ ਤੁਹਾਡੇ ਸੁਨੇਹਿਆਂ ਨੂੰ ਕਿਵੇਂ ਸੰਭਾਲਿਆ ਜਾ ਰਿਹਾ ਹੈ ਤਾਂ ਜੋ ਤੁਸੀਂ ਆਪਣੇ ਲਈ ਸਹੀ ਫੈਂਸਲੇ ਲੈ ਸਕੋ।
Open Whisper Systems ਦੇ ਸਹਿਯੋਗ ਨਾਲ ਵਿਕਸਤ ਕੀਤੇ ਗਏ WhatsApp ਦੇ ‘ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ’ ਫੀਚਰ ਬਾਰੇ ਗਹਿਰਾਈ ਵਿੱਚ ਤਕਨੀਕੀ ਵਿਆਖਿਆ ਪੜ੍ਹੋ।
ਨਿਯਮਤ ਸੁਰੱਖਿਆ ਅੱਪਡੇਟਾਂ ਲਈ ਸੁਰੱਖਿਆ ਐਡਵਾਈਜ਼ਰੀ ਪੜ੍ਹੋ।
1 2021 ਵਿੱਚ।