ਪਹਿਲੇ ਦਿਨ ਤੋਂ ਹੀ, ਅਸੀਂ WhatsApp ਦਾ ਨਿਰਮਾਣ, ਤੁਹਾਨੂੰ ਆਪਣੇ ਦੋਸਤਾਂ ਨਾਲ ਸੰਪਰਕ ਵਿੱਚ ਰਹਿਣ, ਕੁਦਰਤੀ ਆਪਦਾਵਾਂ ਦੌਰਾਨ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ, ਵਿਛੜੇ ਹੋਏ ਪਰਿਵਾਰਾਂ ਨੂੰ ਦੁਬਾਰਾ ਆਪਸ ਵਿੱਚ ਮਿਲਾਉਣ ਅਤੇ ਇੱਕ ਬਿਹਤਰ ਜ਼ਿੰਦਗੀ ਦੀ ਭਾਲ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਕੀਤਾ ਸੀ। WhatsApp ਰਾਹੀਂ ਤੁਸੀਂ ਆਪਣੀ ਜ਼ਿੰਦਗੀ ਦੇ ਕੁਝ ਬਹੁਤ ਹੀ ਨਿੱਜੀ ਪਲਾਂ ਨੂੰ ਸਾਂਝਾ ਕਰਦੇ ਹੋ, ਇਸ ਲਈ ਅਸੀਂ ਆਪਣੀ ਐਪ ਦੇ ਵਿੱਚ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਸ਼ਾਮਲ ਕੀਤੀ ਹੈ। ਜਦੋਂ ਤੁਹਾਡੇ ਸੁਨੇਹੇ, ਫ਼ੋਟੋਆਂ, ਵੀਡੀਓ, ਵੌਇਸ ਸੁਨੇਹੇ, ਕਾਲਾਂ ਅਤੇ ਦਸਤਾਵੇਜ਼ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਹੁੰਦੇ ਹਨ ਤਾਂ ਉਹ ਕਦੇ ਵੀ ਕਿਸੇ ਗਲਤ ਵਿਅਕਤੀ ਦੇ ਹੱਥ ਨਹੀਂ ਲੱਗਦੇ ਹਨ।
ਜਦੋਂ ਤੁਸੀਂ ਕਿਸੇ ਨੂੰ WhatsApp Messenger ਉੱਤੇ ਸੁਨੇਹਾ ਭੇਜਦੇ ਹੋ ਤਾਂ ਉਦੋਂ WhatsApp ਦੀ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਤੁਹਾਡੇ ਸੁਨੇਹਿਆਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ। ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਇਹ ਪੱਕਾ ਕਰਦੀ ਹੈ ਕਿ ਸਿਰਫ਼ ਚੈਟ ਵਿੱਚ ਮੌਜੂਦ ਵਿਅਕਤੀ ਹੀ ਭੇਜੇ ਗਏ ਸੁਨੇਹਿਆਂ ਨੂੰ ਪੜ੍ਹ ਜਾਂ ਸੁਣ ਸਕਣ ਅਤੇ ਉਹਨਾਂ ਤੋਂ ਇਲਾਵਾ ਕੋਈ ਵੀ ਬਾਹਰੀ ਵਿਅਕਤੀ ਉਹਨਾਂ ਨੂੰ ਪੜ੍ਹ ਜਾਂ ਸੁਣ ਨਾ ਸਕੇ, ਇੱਥੋਂ ਤੱਕ ਕਿ WhatsApp ਵੀ ਨਹੀਂ। ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਵਿੱਚ ਤੁਹਾਡੇ ਸੁਨੇਹਿਆਂ ਨੂੰ ਇੱਕ ਕਿਸਮ ਦਾ ਤਾਲਾ ਲਗਾ ਦਿੱਤਾ ਜਾਂਦਾ ਹੈ ਅਤੇ ਇਸ ਤਾਲੇ ਨੂੰ ਖੋਲ੍ਹਣ ਦੀ ਇੱਕ ਖਾਸ ਚਾਬੀ ਸਿਰਫ਼ ਤੁਹਾਡੇ ਕੋਲ ਅਤੇ ਸੁਨੇਹਾ ਪ੍ਰਾਪਤ ਕਰਨ ਵਾਲੇ ਕੋਲ ਹੀ ਹੁੰਦੀ ਹੈ। ਇਹ ਸਭ ਆਪਣੇ-ਆਪ ਹੁੰਦਾ ਹੈ ਅਤੇ ਤੁਹਾਨੂੰ ਆਪਣੇ ਸੁਨੇਹਿਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਕੋਈ ਵੀ ਸੈਟਿੰਗ ਚਾਲੂ ਕਰਨ ਜਾਂ ਕੋਈ ਗੁਪਤ ਚੈਟ ਸ਼ੁਰੂ ਕਰਨ ਦੀ ਲੋੜ ਵੀ ਨਹੀਂ ਪੈਂਦੀ।
ਹਰੇਕ WhatsApp ਸੁਨੇਹੇ ਨੂੰ ਉਸੇ ਸਿਗਨਲ ਇੰਕ੍ਰਿਪਸ਼ਨ ਪ੍ਰੋਟੋਕਾਲ ਦੇ ਨਾਲ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਪ੍ਰੋਟੋਕਾਲ ਨਾਲ ਸੁਨੇਹੇ ਤੁਹਾਡੇ ਡਿਵਾਈਸ ਤੋਂ ਬਾਹਰ ਜਾਣ ਤੋਂ ਪਹਿਲਾਂ ਸੁਰੱਖਿਅਤ ਹੁੰਦੇ ਹਨ। ਜਦੋਂ ਤੁਸੀਂ WhatsApp ਉੱਤੇ ਕਿਸੇ ਕਾਰੋਬਾਰੀ ਖਾਤੇ ਨੂੰ ਸੁਨੇਹਾ ਭੇਜਦੇ ਹੋ ਤਾਂ ਤੁਹਾਡੇ ਸੁਨੇਹੇ ਨੂੰ ਸੁਰੱਖਿਅਤ ਤਰੀਕੇ ਨਾਲ ਉਸ ਕਾਰੋਬਾਰ ਦੁਆਰਾ ਚੁਣੀ ਗਈ ਥਾਂ 'ਤੇ ਪਹੁੰਚਾਇਆ ਜਾਂਦਾ ਹੈ।
ਜੇਕਰ ਕਾਰੋਬਾਰ WhatsApp Business ਐਪ ਦੀ ਵਰਤੋਂ ਕਰਦੇ ਹਨ ਜਾਂ ਗਾਹਕਾਂ ਦੇ ਸੁਨੇਹਿਆਂ ਨੂੰ ਖੁਦ ਪ੍ਰਬੰਧਿਤ ਅਤੇ ਸਟੋਰ ਕਰਦੇ ਹਨ ਤਾਂ ਉਹਨਾਂ ਨਾਲ ਹੋਣ ਵਾਲੀ ਚੈਟ ਨੂੰ WhatsApp ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਮੰਨਦਾ ਹੈ। ਜਦੋਂ ਤੁਹਾਡਾ ਸੁਨੇਹਾ ਕਾਰੋਬਾਰ ਨੂੰ ਪ੍ਰਾਪਤ ਹੋ ਜਾਂਦਾ ਹੈ ਤਾਂ ਫਿਰ ਉਸ ਉੱਤੇ ਕਾਰੋਬਾਰ ਦੀ ਪਰਦੇਦਾਰੀ ਨੀਤੀ ਲਾਗੂ ਹੁੰਦੀ ਹੈ। ਤੁਹਾਡੇ ਸੁਨੇਹਿਆਂ ਦਾ ਜਵਾਬ ਦੇਣ ਅਤੇ ਕਾਰਵਾਈ ਕਰਨ ਲਈ, ਕਾਰੋਬਾਰ ਕੁਝ ਕਰਮਚਾਰੀਆਂ, ਜਾਂ ਦੂਜੇ ਵਿਕਰੇਤਾਵਾਂ ਨੂੰ ਵੀ ਨਿਯੁਕਤ ਕਰ ਸਕਦਾ ਹੈ।
ਕੁਝ ਕਾਰੋਬਾਰ1 ਸੁਰੱਖਿਅਤ ਤਰੀਕੇ ਨਾਲ ਸੁਨੇਹਿਆਂ ਨੂੰ ਸਟੋਰ ਕਰਨ ਅਤੇ ਗਾਹਕਾਂ ਨੂੰ ਜਵਾਬ ਦੇਣ ਲਈ WhatsApp ਦੀ ਪੇਰੈਂਟ ਕੰਪਨੀ Meta ਦੀ ਚੋਣ ਕਰ ਸਕਣਗੇੇ। ਕਾਰੋਬਾਰ ਦੀਆਂ ਪਰਦੇਦਾਰੀ ਦੀਆਂ ਸ਼ਰਤਾਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਕਿਸੇ ਵੀ ਸਮੇਂ ਉਸ ਕਾਰੋਬਾਰ ਨਾਲ ਸੰਪਰਕ ਕਰ ਸਕਦੇ ਹੋ।
ਕਈ ਦੇਸ਼ਾਂ ਵਿੱਚ WhatsApp ਦਾ ਪੇਮੈਂਟ ਫੀਚਰ ਉਪਲਬਧ ਹੈ, ਇਹ ਫੀਚਰ ਤੁਹਾਨੂੰ ਇੱਕ ਬੈਂਕ ਖਾਤੇ ਤੋਂ ਦੂਜੇ ਬੈਂਕ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ। ਤੁਹਾਡੇ ਕਾਰਡ ਅਤੇ ਬੈਂਕ ਖਾਤੇ ਦੇ ਨੰਬਰਾਂ ਨੂੰ ਇੰਕ੍ਰਿਪਟ ਕਰਕੇ ਬਹੁਤ ਹੀ ਸੁਰੱਖਿਅਤ ਨੈੱਟਵਰਕ ਉੱਤੇ ਸਟੋਰ ਕੀਤਾ ਜਾਂਦਾ ਹੈ। ਲੇਕਿਨ, ਪੇਮੈਂਟ ਦੇ ਲੈਣ-ਦੇਣ ਨੂੰ ਪੂਰਾ ਕਰਨ ਵਾਸਤੇ, ਬੈਂਕਾਂ ਨੂੰ ਪੇਮੈਂਟ ਨਾਲ ਸੰਬੰਧਿਤ ਜਾਣਕਾਰੀ ਦੀ ਲੋੜ ਪੈਂਦੀ ਹੈ, ਇਸ ਲਈ ਪੇਮੈਂਟ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਨਹੀਂ ਹੁੰਦੀ ਹੈ।
WhatsApp ਚਾਹੁੰਦਾ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਸੁਨੇਹਿਆਂ ਨਾਲ ਕੀ ਹੁੰਦਾ ਹੈ। ਜੇ ਤੁਸੀਂ ਕਿਸੇ ਵਿਅਕਤੀ ਜਾਂ ਕਾਰੋਬਾਰ ਤੋਂ ਸੁਨੇਹੇ ਪ੍ਰਾਪਤ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਸਿੱਧਾ ਚੈਟ ਵਿੱਚੋਂ ਉਹਨਾਂ ਉੱਤੇ ਪਾਬੰਦੀ ਲਗਾ ਸਕਦੇ ਹੋ ਜਾਂ ਆਪਣੀ ਸੰਪਰਕ ਸੂਚੀ ਵਿੱਚੋਂ ਉਹਨਾਂ ਨੂੰ ਹਟਾ ਸਕਦੇ ਹੋ। ਅਸੀਂ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਵੇ ਕਿ ਤੁਹਾਡੇ ਸੁਨੇਹਿਆਂ ਨੂੰ ਕਿਵੇਂ ਸੰਭਾਲਿਆ ਜਾ ਰਿਹਾ ਹੈ ਅਤੇ ਤੁਹਾਡੇ ਕੋਲ ਕਿਹੜੇ ਵਿਕਲਪ ਮੌਜੂਦ ਹਨ ਤਾਂ ਜੋ ਤੁਸੀਂ ਸਹੀ ਫੈਂਸਲੇ ਲੈ ਸਕੋ।
WhatsApp ਕਾਲਿੰਗ ਰਾਹੀਂ ਤੁਸੀਂਂ ਆਪਣੇ ਪਰਿਵਾਰ ਵਾਲਿਆਂ ਅਤੇ ਜਿਗਰੀ ਦੋਸਤਾਂ ਦੇ ਨਾਲ ਦਿਲ ਖੋਲ੍ਹ ਕੇ ਗੱਲਬਾਤ ਕਰ ਸਕਦੇ ਹੋ ਭਾਵੇਂ ਉਹ ਕਿਸੇ ਹੋਰ ਦੇਸ਼ ਵਿੱਚ ਰਹਿੰਦੇ ਹੋਣ।
ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਸੁਨੇਹਿਆਂ ਨੂੰ ਪਹੁੰਚਾਉਣ ਤੋਂ ਬਾਅਦ ਉਹਨਾਂ ਨੂੰ WhatsApp ਦੇ ਸਰਵਰ ਉੱਤੇ ਸਟੋਰ ਕਰਕੇ ਨਹੀਂ ਰੱਖਿਆ ਜਾਂਦਾ ਬਲਕਿ ਉਹਨਾਂ ਨੂੰ ਤੁਹਾਡੇ ਡਿਵਾਈਸ ਵਿੱਚ ਸਟੋਰ ਕੀਤਾ ਜਾਂਦਾ ਹੈ।
WhatsApp ਤੁਹਾਨੂੰ ਇਹ ਜਾਂਚ ਕਰਨ ਦੀ ਸਹੂਲਤ ਦਿੰਦਾ ਹੈ ਕਿ ਤੁਹਾਡੇ ਦੁਆਰਾ ਕੀਤੀਆਂ ਕਾਲਾਂ ਅਤੇ ਭੇਜੇ ਗਏ ਸੁਨੇਹੇ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਹਨ ਜਾਂ ਨਹੀਂ। ਤੁਸੀਂ 'ਚੈਟ', ‘ਸੰਪਰਕ ਬਾਰੇ ਜਾਣਕਾਰੀ’ ਜਾਂ ‘ਕਾਰੋਬਾਰ ਬਾਰੇ ਜਾਣਕਾਰੀ’ ਵਿੱਚ ਜਾ ਕੇ ਇਸਦੀ ਜਾਂਚ ਕਰ ਸਕਦੇ ਹੋ।
Open Whisper Systems ਦੇ ਸਹਿਯੋਗ ਨਾਲ ਵਿਕਸਤ ਕੀਤੇ ਗਏ WhatsApp ਦੇ ‘ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ’ ਫੀਚਰ ਬਾਰੇ ਵੇਰਵੇ-ਸਹਿਤ ਟੈਕਨੀਕਲ ਜਾਣਕਾਰੀ ਪੜ੍ਹੋ।
ਸੁਰੱਖਿਆ ਅੱਪਡੇਟ ਬਾਰੇ ਜਾਣਕਾਰੀ ਲਈ ਸੁਰੱਖਿਆ ਐਡਵਾਈਜ਼ਰੀ ਪੜ੍ਹੋ।
1 2021 ਵਿੱਚ।