ਅਸੀਂ ਵਿਅਕਤੀਗਤ ਮੈਸੇਜਾਂ ਦੀ ਸਮੱਗਰੀ ਨੂੰ ਨਹੀਂ ਦੇਖ ਸਕਦੇ ਕਿਉਂਕਿ ਉਹ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਹੁੰਦੀ ਹੈ। ਇਸ ਤੋਂ ਇਲਾਵਾ, ਅਸੀਂ ਇਸ ਸੰਬੰਧੀ ਕੋਈ ਲੌਗ ਨਹੀਂ ਰੱਖਦੇ ਹਾਂ ਕਿ ਹਰ ਕਿਸੇ ਵੱਲੋਂ ਕਿਸਨੂੰ ਮੈਸੇਜ ਜਾਂ ਕਾਲ ਕੀਤੀ ਜਾ ਰਹੀ ਹੈ। ਅਸੀਂ ਮੰਨਦੇ ਹਾਂ ਕਿ ਤਿੰਨ ਅਰਬ ਵਰਤੋਂਕਾਰਾਂ ਲਈ ਵਿਅਕਤੀਗਤ ਰਿਕਾਰਡ ਰੱਖਣਾ ਪਰਦੇਦਾਰੀ ਲਈ ਠੀਕ ਨਹੀਂ ਹੋਵੇਗਾ ਅਤੇ ਅਸੀਂ ਅਜਿਹਾ ਨਹੀਂ ਕਰਦੇ।
ਸਾਡੇ ਕੋਲ ਇਹ ਸਮਝਣ ਦੀ ਯੋਗਤਾ ਹੁੰਦੀ ਹੈ ਕਿ ਸਾਡੇ ਫੀਚਰਾਂ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ ਤਾਂ ਜੋ ਅਸੀਂ ਉਨ੍ਹਾਂ ਨੂੰ ਬਿਹਤਰ ਬਣਾਉਣਾ ਜਾਰੀ ਰੱਖ ਸਕੀਏ, ਅਤੇ ਜਦੋਂ ਅਸੀਂ ਅਜਿਹਾ ਕਰਦੇ ਹਾਂ ਤਾਂ ਸਾਡਾ ਉਦੇਸ਼ ਨਿੱਜੀ ਵੇਰਵਿਆਂ ਨੂੰ ਹਟਾਉਣਾ ਹੁੰਦਾ ਹੈ। ਅਸੀਂ ਅਜਿਹੇ ਨਿੱਜੀ ਵੇਰਵਿਆਂ ਨੂੰ ਹਟਾਉਣ ਵਾਲੀ ਇੱਕ ਤਕਨਾਲੋਜੀ ਤਿਆਰ ਕੀਤੀ ਹੈ ਜਿਨ੍ਹਾਂ ਨੂੰ ਕਿਸੇ ਖਾਸ ਵਿਅਕਤੀ ਜਾਂ ਫ਼ੋਨ ਨੰਬਰ ਨਾਲ ਜੋੜਿਆ ਜਾ ਸਕੇ, ਜਿਵੇਂ ਕਿ ਇੱਥੇ ਦੱਸਿਆ ਗਿਆ ਹੈ।
ਅਸੀਂ ਉੱਨਤ ਸਵੈਚਲਿਤ ਸਿਸਟਮ ਅਤੇ ਰਿਪੋਰਟਾਂ ਦੁਆਰਾ ਸਪੈਮ ਜਾਂ ਦੂਰਵਰਤੋਂ ਦਾ ਪਤਾ ਲਗਾਉਣ ਲਈ ਵੀ ਕੰਮ ਕਰ ਰਹੇ ਹਾਂ। ਉਦਾਹਰਨ ਲਈ, ਇੱਕ ਮਿੰਟ ਵਿੱਚ 1,000 ਮੈਸੇਜ ਭੇਜਣ ਵਾਲਾ ਵਰਤੋਂਕਾਰ ਸੰਭਵ ਤੌਰ 'ਤੇ ਇੱਕ ਸਵੈਚਲਿਤ ਸਪੈਮ ਅਕਾਊਂਟ ਹੋ ਸਕਦਾ ਹੈ ਅਤੇ ਅਸੀਂ ਉਨ੍ਹਾਂ ਨੂੰ WhatsApp ਦੀ ਵਰਤੋਂ ਕਰਨ ਤੋਂ ਬੈਨ ਕਰਨਾ ਚਾਹਾਂਗੇ। ਇਸ ਤਰੀਕੇ ਦੇ ਦੁਰਵਿਹਾਰ ਦੇ ਮਾਮਲਿਆਂ ਵਿੱਚ, ਇੱਕ ਵਾਰ ਸਮੱਸਿਆ ਦੀ ਪਛਾਣ ਹੋ ਜਾਣ ਤੋਂ ਬਾਅਦ, ਸਾਡੇ ਕੋਲ ਇਹ ਦੇਖਣ ਦੀ ਯੋਗਤਾ ਹੁੰਦੀ ਹੈ ਕਿ ਕੌਣ ਕਿਸਨੂੰ ਮੈਸੇਜ ਕਰ ਰਿਹਾ ਹੈ।
ਕਿਉਂਕਿ ਸਾਡੇ ਕੋਲ ਇਹ ਯੋਗਤਾ ਹੈ, ਇਸ ਲਈ ਸਾਨੂੰ ਕਦੇ-ਕਦਾਈਂ ਇਹ ਜਾਣਕਾਰੀ ਪ੍ਰਦਾਨ ਕਰਨ ਲਈ ਕਨੂੰਨੀ ਆਰਡਰ ਪ੍ਰਾਪਤ ਹੁੰਦੇ ਹਨ। ਅਸੀਂ ਵੈਧ ਕਨੂੰਨ ਲਾਗੂਕਰਨ ਅਧਿਕਾਰੀ ਸੰਬੰਧੀ ਬੇਨਤੀਆਂ ਦਾ ਜਵਾਬ ਦੇਣ ਦੇ ਤਰੀਕੇ ਬਾਰੇ ਪਾਰਦਰਸ਼ੀ ਹਾਂ ਅਤੇ ਤੁਸੀਂ ਇੱਥੇਹੋਰ ਜਾਣ ਸਕਦੇ ਹੋ।