ਸਾਡਾ ਉਦੇਸ਼ ਇੱਕ ਅਜਿਹੀ ਸਰਲ ਅਤੇ ਨਿੱਜੀ ਸੇਵਾ ਡਿਜ਼ਾਈਨ ਕਰਨਾ ਹੈ, ਜਿਸ ਰਾਹੀਂ ਪੂਰੀ ਦੁਨੀਆਂ ਨੂੰ ਨਿੱਜੀ ਤੌਰ 'ਤੇ ਆਪਸ ਵਿੱਚ ਜੋੜਿਆ ਜਾ ਸਕੇ। ਭਾਵੇਂ ਤੁਸੀਂ ਆਪਣੇ ਦੋਸਤਾਂ ਜਾਂ ਪਰਿਵਾਰ ਵਾਲਿਆਂ ਨਾਲ ਕੋਈ ਨਿੱਜੀ ਗੱਲਬਾਤ ਕਰਨੀ ਹੋਵੇ ਜਾਂ ਕਿਸੇ ਕਾਰੋਬਾਰੀ ਨੂੰ ਸੁਨੇਹਾ ਭੇਜਣਾ ਹੋਵੇ, ਤੁਹਾਡੀ ਚੈਟ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਤੁਹਾਡੇ ਕੰਟਰੋਲ ਵਿੱਚ ਰਹਿੰਦੀ ਹੈ।
ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਚੈਟਾਂ ਵਿੱਚ ਸੁਨਹਿਰੇ ਰੰਗ ਦਾ ਲੇਬਲ ਦਿਖਾਈ ਦਿੰਦਾ ਹੈ। ਇੰਕ੍ਰਿਪਟਿਡ ਚੈਟ ਵਿੱਚ ਸੁਨੇਹੇ ਅਤੇ ਕਾਲਾਂ ਸਿਰਫ਼ ਚੈਟ ਵਿੱਚ ਮੌਜੂਦ ਸੰਪਰਕਾਂ ਵਿਚਕਾਰ ਹੀ ਰਹਿੰਦੀਆਂ ਹਨ ਅਤੇ ਕੋਈ ਵੀ ਬਾਹਰੀ ਵਿਅਕਤੀ ਇਹਨਾਂ ਨੂੰ ਪੜ੍ਹ ਜਾਂ ਸੁਣ ਨਹੀਂ ਸਕਦਾ ਹੈ, ਇੱਥੋਂ ਤੱਕ ਕਿ WhatsApp ਵੀ ਨਹੀਂ।
ਤੁਹਾਡੇ ਸੁਨੇਹੇ ਸਿਰਫ਼ ਤੁਹਾਡੇ ਹਨ, ਇਸ ਲਈ ਤੁਹਾਡੇ ਸੁਨੇਹਿਆਂ ਨੂੰ ਤੁਹਾਡੇ ਫ਼ੋਨ ਵਿੱਚ ਸਟੋਰ ਕੀਤਾ ਜਾਂਦਾ ਹੈ ਅਤੇ ਅਸੀਂ ਕਦੇ ਵੀ ਸੁਨੇਹਿਆਂ ਨੂੰ ਇਸ਼ਤਿਹਾਰ ਦੇਣ ਵਾਲੀਆਂ ਕੰਪਨੀਆਂ ਨਾਲ ਸਾਂਝਾ ਨਹੀਂ ਕਰਦੇ ਹਾਂ।
WhatsApp ਤੁਹਾਡੀ ਪਰਦੇਦਾਰੀ ਅਤੇ ਸੁਰੱਖਿਆ ਨੂੰ ਸਮਝਣਾ ਅਤੇ ਉਸਨੂੰ ਲੋੜ-ਮੁਤਾਬਕ ਸੈੱਟ ਕਰਨਾ ਸਰਲ ਬਣਾਉਂਦਾ ਹੈ।
ਸਹੀ ਫੈਂਸਲੇ ਲੈਣ ਵਿੱਚ ਤੁਹਾਡੀ ਮਦਦ ਕਰਨ ਅਤੇ ਤੁਹਾਡੀ ਚੈਟ ਨੂੰ ਸੁਰੱਖਿਅਤ ਰੱਖਣ ਲਈ, WhatsApp ਕਈ ਕਿਸਮ ਦੇ ਟੂਲ, ਫੀਚਰ ਅਤੇ ਸਰੋਤ ਮੁਹੱਈਆ ਕਰਦਾ ਹੈ।
ਨਿਮਨਲਿਖਤ ਚੀਜ਼ਾਂ ਸਿੱਖੋ:
ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਤੁਹਾਡੀ ਕਿਹੜੀ ਜਾਣਕਾਰੀ ਨਿੱਜੀ ਰਹਿੰਦੀ ਹੈ ਅਤੇ ਕਿਹੜੀ ਜਾਣਕਾਰੀ ਅਸੀਂ ਇਕੱਤਰ ਕਰਕੇ ਆਪਣੀ ਮੂਲ ਕੰਪਨੀ Facebook ਨਾਲ ਸਾਂਝੀ ਕਰਦੇ ਹਾਂ। ਅਸੀਂ ਜਿਹੜੀ ਜਾਣਕਾਰੀ ਸਾਂਝੀ ਕਰਦੇ ਹਾਂ, ਉਸ ਨਾਲ ਸਾਨੂੰ ਵਰਤੋਂਕਾਰ ਦੇ ਅਨੁਭਵ ਨੂੰ ਵਧੀਆ ਬਣਾਉਣ ਅਤੇ ਸੁਰੱਖਿਆ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲਦੀ ਹੈ। ਬਿਲਕੁਲ ਤਾਜ਼ਾ ਅਤੇ ਸਟੀਕ ਜਾਣਕਾਰੀ ਹਾਸਲ ਕਰਨ ਲਈ, ਸਾਡੀ ਪਰਦੇਦਾਰੀ ਨੀਤੀ ਨੂੰ ਪੜ੍ਹੋ।