ਤੁਹਾਡੀ ਪਰਦੇਦਾਰੀ ਸਾਡੇ ਲਈ ਸਭ ਤੋਂ ਵੱਧ ਮਹੱਤਵਪੂਰਨ ਹੈ। ਤੁਹਾਡੀ ਹਰ ਚੈਟ ਗੁਪਤ ਰਹਿੰਦੀ ਹੈ।
ਸਾਡਾ ਉਦੇਸ਼ ਇੱਕ ਅਜਿਹੀ ਸਰਲ ਅਤੇ ਨਿੱਜੀ ਸੇਵਾ ਡਿਜ਼ਾਈਨ ਕਰਨਾ ਹੈ, ਜਿਸ ਰਾਹੀਂ ਪੂਰੀ ਦੁਨੀਆਂ ਨੂੰ ਨਿੱਜੀ ਤੌਰ 'ਤੇ ਆਪਸ ਵਿੱਚ ਜੋੜਿਆ ਜਾ ਸਕੇ। ਭਾਵੇਂ ਤੁਸੀਂ ਆਪਣੇ ਦੋਸਤਾਂ ਜਾਂ ਪਰਿਵਾਰ ਵਾਲਿਆਂ ਨਾਲ ਕੋਈ ਨਿੱਜੀ ਗੱਲਬਾਤ ਕਰਨੀ ਹੋਵੇ ਜਾਂ ਕਿਸੇ ਕਾਰੋਬਾਰੀ ਨੂੰ ਸੁਨੇਹਾ ਭੇਜਣਾ ਹੋਵੇ, ਤੁਹਾਡੀ ਚੈਟ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਤੁਹਾਡੇ ਕੰਟਰੋਲ ਵਿੱਚ ਰਹਿੰਦੀ ਹੈ।
ਤੁਹਾਡੀ ਪਰਦੇਦਾਰੀ ਆਪਣੇ-ਆਪ ਕੰਮ ਕਰਦੀ ਹੈ
ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ
ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਚੈਟਾਂ ਵਿੱਚ ਤੁਹਾਨੂੰ ਇੱਕ ਸੁਨਹਿਰੇ ਰੰਗ ਦਾ ਲੇਬਲ ਦਿਖਾਈ ਦਿੰਦਾ ਹੈ, ਜੋ ਇਹ ਦਰਸਾਉਂਦਾ ਹੈ ਕਿ ਇੰਕ੍ਰਿਪਟਿਡ ਚੈਟ ਵਿੱਚ ਮੌਜੂਦ ਸੁਨੇਹਿਆਂ ਅਤੇ ਕਾਲਾਂ ਨੂੰ ਚੈਟ ਵਿੱਚ ਮੌਜੂਦ ਸੰਪਰਕਾਂ ਤੋਂ ਇਲਾਵਾ ਕੋਈ ਵੀ ਬਾਹਰੀ ਵਿਅਕਤੀ ਪੜ੍ਹ ਜਾਂ ਸੁਣ ਨਹੀਂ ਸਕਦਾ ਹੈ, ਇੱਥੋਂ ਤੱਕ ਕਿ WhatsApp ਵੀ ਨਹੀਂ।
ਸੁਨੇਹੇ ਤੁਹਾਡੇ ਡਿਵਾਈਸ ਵਿੱਚ ਸਟੋਰ ਹੁੰਦੇ ਹਨ
ਤੁਹਾਡੇ ਸੁਨੇਹੇ ਸਿਰਫ਼ ਤੁਹਾਡੇ ਹਨ, ਇਸ ਲਈ ਤੁਹਾਡੇ ਸੁਨੇਹਿਆਂ ਨੂੰ ਤੁਹਾਡੇ ਫ਼ੋਨ ਵਿੱਚ ਸਟੋਰ ਕੀਤਾ ਜਾਂਦਾ ਹੈ ਅਤੇ ਅਸੀਂ ਕਦੇ ਵੀ ਸੁਨੇਹਿਆਂ ਨੂੰ ਇਸ਼ਤਿਹਾਰ ਦੇਣ ਵਾਲੀਆਂ ਕੰਪਨੀਆਂ ਨਾਲ ਸਾਂਝਾ ਨਹੀਂ ਕਰਦੇ ਹਾਂ।
ਤੁਹਾਡੀ ਪਰਦੇਦਾਰੀ ਤੁਹਾਡੇ ਕੰਟਰੋਲ ਵਿੱਚ ਰਹਿੰਦੀ ਹੈ
WhatsApp ਤੁਹਾਡੀ ਪਰਦੇਦਾਰੀ ਅਤੇ ਸੁਰੱਖਿਆ ਨੂੰ ਸਮਝਣਾ ਅਤੇ ਉਸਨੂੰ ਲੋੜ-ਮੁਤਾਬਕ ਸੈੱਟ ਕਰਨਾ ਸਰਲ ਬਣਾਉਂਦਾ ਹੈ।
ਇੱਕ ਵਾਰ ਦੇਖੋ
ਇਸ ਮੋਡ ਰਾਹੀਂ ਭੇਜੀਆਂ ਗਈਆਂ ਫ਼ੋਟੋਆਂ ਅਤੇ ਵੀਡੀਓ ਨੂੰ ਸਿਰਫ਼ ਇੱਕ ਵਾਰ ਦੇਖਿਆ ਜਾ ਸਕਦਾ ਹੈ ਅਤੇ ਫਿਰ ਉਹ ਅਲੋਪ ਹੋ ਜਾਂਦੀਆਂ ਹਨ।
ਦੋ-ਪੜਾਵੀਂ ਤਸਦੀਕ
ਆਪਣੇ ਖਾਤੇ ਵਿੱਚ ਸਾਈਨ ਇਨ ਕਰਨ ਲਈ ਸੁਰੱਖਿਆ ਦੀ ਇੱਕ ਵਾਧੂ ਪਰਤ ਸ਼ਾਮਲ ਕਰੋ।
ਆਪਣੇ WhatsApp ਨੂੰ ਲਾਕ ਕਰੋ
ਦੋ ਨੀਲੇ ਟਿੱਕ ਮਾਰਕ
ਚੁਣੋ ਕਿ ਤੁਸੀਂ ਆਪਣੇ ਸੰਪਰਕਾਂ ਨੂੰ ਦਿਖਾਉਣਾ ਹੈ ਜਾਂ ਨਹੀਂ ਕਿ ਤੁਸੀਂ ਉਹਨਾਂ ਦਾ ਸੁਨੇਹਾ ਪੜ੍ਹ ਲਿਆ ਹੈ।
ਆਖਰੀ ਵਾਰ ਕਦੋਂ ਦੇਖੇ ਗਏ
ਤੁਸੀਂ ਆਖਰੀ ਵਾਰ WhatsApp ਕਦੋਂ ਖੋਲ੍ਹਿਆ ਸੀ, ਇਹ ਜਾਣਕਾਰੀ ਤੁਸੀਂ 'ਸਿਰਫ਼ ਆਪਣੇ ਸੰਪਰਕਾਂ ਨਾਲ', 'ਹਰ ਕਿਸੇ ਨਾਲ' ਜਾਂ 'ਕਿਸੇ ਨਾਲ ਵੀ ਨਹੀਂ' ਸਾਂਝਾ ਕਰਨ ਦੀ ਚੋਣ ਕਰ ਸਕਦੇ ਹੋ।
ਪ੍ਰੋਫ਼ਾਈਲ ਫ਼ੋਟੋ ਦੀ ਪਰਦੇਦਾਰੀ
ਤੁਸੀਂ ਤੈਅ ਕਰ ਸਕਦੇ ਹੋ ਕਿ ਤੁਹਾਡੀ ਪ੍ਰੋਫ਼ਾਈਲ ਫ਼ੋਟੋ ਨੂੰ ਕੌਣ ਦੇਖ ਸਕਦਾ ਹੈ: 'ਸਿਰਫ਼ ਤੁਹਾਡੇ ਸੰਪਰਕ', 'ਹਰ ਕੋਈ' ਜਾਂ 'ਕੋਈ ਵੀ ਨਹੀਂ'।
ਸਟੇਟਸ ਦੀ ਪਰਦੇਦਾਰੀ
ਤੁਸੀਂ ਆਪਣੀ ਇੱਛਾ ਅਨੁਸਾਰ ਚੁਣ ਸਕਦੇ ਹੋ ਕਿ ਤੁਹਾਡੀ ਸਟੇਟਸ ਅੱਪਡੇਟ ਕੌਣ ਦੇਖ ਸਕਦਾ ਹੈ।
ਗਰੁੱਪ ਦੀਆਂ ਪਰਦੇਦਾਰੀ ਸੈਟਿੰਗਾਂ
ਤੁਸੀਂ ਚੁਣ ਸਕਦੇ ਹੋ ਕਿ ਤੁਹਾਨੂੰ ਗਰੁੱਪ ਚੈਟ ਵਿੱਚ ਕੌਣ ਸ਼ਾਮਲ ਕਰ ਸਕਦਾ ਹੈ: 'ਹਰ ਕੋਈ', 'ਤੁਹਾਡੇ ਸਾਰੇ ਸੰਪਰਕ' ਜਾਂ 'ਸਿਰਫ਼ ਕੁਝ ਸੰਪਰਕ'।
ਅਸੀਂ ਤੁਹਾਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹਾਂ
ਸਹੀ ਫੈਂਸਲੇ ਲੈਣ ਵਿੱਚ ਤੁਹਾਡੀ ਮਦਦ ਕਰਨ ਅਤੇ ਤੁਹਾਡੀ ਚੈਟ ਨੂੰ ਸੁਰੱਖਿਅਤ ਰੱਖਣ ਲਈ, WhatsApp ਕਈ ਕਿਸਮ ਦੇ ਟੂਲ, ਫੀਚਰ ਅਤੇ ਸਰੋਤ ਮੁਹੱਈਆ ਕਰਦਾ ਹੈ।
ਨਿਮਨਲਿਖਤ ਚੀਜ਼ਾਂ ਬਾਰੇ ਸਿੱਖੋ:
Android | iPhone ਵਿੱਚ ਆਪਣੀ ਪਰਦੇਦਾਰੀ ਨੂੰ ਆਪਣੀ ਲੋੜ-ਮੁਤਾਬਕ ਸੈੱਟ ਕਰਨਾ ਸਿੱਖੋ
ਡਾਟਾ ਪਾਰਦਰਸ਼ਤਾ
ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਤੁਹਾਡੀ ਕਿਹੜੀ ਜਾਣਕਾਰੀ ਨਿੱਜੀ ਰਹਿੰਦੀ ਹੈ ਅਤੇ ਕਿਹੜੀ ਜਾਣਕਾਰੀ ਅਸੀਂ ਇਕੱਤਰ ਕਰਕੇ ਆਪਣੀ ਪੇਰੈਂਟ ਕੰਪਨੀ, Meta ਨਾਲ ਸਾਂਝੀ ਕਰਦੇ ਹਾਂ। ਅਸੀਂ ਜਿਹੜੀ ਜਾਣਕਾਰੀ ਸਾਂਝੀ ਕਰਦੇ ਹਾਂ, ਉਸ ਨਾਲ ਸਾਨੂੰ ਵਰਤੋਂਕਾਰ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਅਤੇ ਸੁਰੱਖਿਆ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲਦੀ ਹੈ। ਬਿਲਕੁਲ ਤਾਜ਼ਾ ਅਤੇ ਸਟੀਕ ਜਾਣਕਾਰੀ ਹਾਸਲ ਕਰਨ ਲਈ, ਸਾਡੀ ਪਰਦੇਦਾਰੀ ਨੀਤੀ ਨੂੰ ਪੜ੍ਹੋ।