ਆਪਣੇ ਦੋਸਤਾਂ ਨਾਲ ਆਸਾਨੀ ਨਾਲ ਮੁਲਾਕਾਤ ਕਰਨ ਸੰਬੰਧੀ ਯੋਜਨਾ ਬਣਾਉਣ ਦਾ ਤਾਲਮੇਲ ਕਰਨ ਤੋਂ ਲੈ ਕੇ, ਗਰੁੱਪ ਚੈਟ ਵਿੱਚ ਸਾਂਝੀਆਂ ਕਰਨ ਲਈ ਤਸਵੀਰਾਂ ਬਣਾਉਣ ਤੱਕ, Meta AI ਕਿਸੇ ਵੀ ਚੀਜ਼ ਵਿੱਚ ਮਦਦ ਪ੍ਰਾਪਤ ਕਰਨਾ ਆਸਾਨ ਬਣਾਉਂਦਾ ਹੈ, ਉਹ ਵੀ WhatsApp ਦੀ ਸੁਰੱਖਿਆ ਅਤੇ ਪਰਦੇਦਾਰੀ ਅਧੀਨ।
ਹੋ ਸਕਦਾ ਹੈ ਫ਼ੀਚਰ ਸਾਰੇ ਯੂਜ਼ਰਾਂ ਲਈ ਉਪਲਬਧ ਨਾ ਹੋਣ। ਉਪਲਬਧਤਾਬਾਰੇ ਇੱਥੇ ਹੋਰ ਜਾਣੋ।
Meta AI ਨਾਲ ਮਦਦ ਪ੍ਰਾਪਤ ਕਰੋ, ਭਾਵੇਂ ਤੁਸੀਂ ਟੈਕਸਟ ਨੂੰ ਤਰਜੀਹ ਦਿੰਦੇ ਹੋ ਜਾਂ ਵੌਇਸ ਨੂੰ—ਗਣਿਤ ਦੀ ਸਮੱਸਿਆ ਨੂੰ ਹੱਲ ਕਰਨ ਤੋਂ ਲੈ ਕੇ, ਫ਼ੋਟੋ ਨੂੰ ਐਡਿਟ ਕਰਨ ਤੱਕ ਜਾਂ ਅਜਿਹਾ ਰੈਸਟੋਰੈਂਟ ਲੱਭਣ ਤੱਕ ਜਿਸ ਬਾਰੇ ਗਰੁੱਪ ਚੈਟ ਵਿੱਚ ਹਰ ਕੋਈ ਸਹਿਮਤ ਹੋ ਸਕਦਾ ਹੈ।
ਆਪਣੀਆਂ ਫ਼ੋਟੋਆਂ ਨੂੰ ਐਡਿਟ ਕਰਨ ਲਈ Meta AI ਦੀ ਵਰਤੋਂ ਕਰਕੇ ਆਪਣੇ ਵਿਚਾਰਾਂ ਨੂੰ ਜੀਵੰਤ ਰੂਪ ਦੇਣ ਲਈ ਜਾਂ ਆਪਣੇ ਗਰੁੱਪ ਆਈਕਨ ਵਜੋਂ ਵਰਤਣ ਲਈ, ਆਪਣੀ ਵੀਡੀਓ ਕਾਲ ਲਈ ਬੈਕਗ੍ਰਾਉਂਡ ਵਜੋਂ ਸੈੱਟ ਕਰਨ ਲਈ, ਜਾਂ ਚੈਟ ਭੇਜਣ ਲਈ AI ਵੱਲੋਂ ਸਿਰਜਿਤ ਨਵੀਆਂ ਤਸਵੀਰਾਂ ਬਣਾਓ।
ਜਦੋਂ ਨਾ ਪੜ੍ਹੇ ਸੁਨੇਹੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ, ਤਾਂ Meta AI ਉਨ੍ਹਾਂ ਦਾ ਜਲਦ ਸੰਖੇਪ ਕਰਨ ਵਿੱਚ ਮਦਦ ਕਰ ਸਕਦਾ ਹੈ ਤਾਂ ਜੋ ਤੁਸੀਂ ਗੱਲਬਾਤ ਵਿੱਚ ਵਾਪਸ ਹਿੱਸਾ ਲੈ ਸਕੋ। ਨਿੱਜੀ ਪ੍ਰਕਿਰਿਆ ਟੈਕਨਾਲੋਜੀ Meta AI ਨੂੰ ਤੁਹਾਡੇ ਸੁਨੇਹਿਆਂ ਨੂੰ Meta ਜਾਂ WhatsApp ਵੱਲੋਂ ਪੜ੍ਹੇ ਬਿਨਾਂ ਪ੍ਰਕਿਰਿਆ ਕਰਨ ਦੇ ਯੋਗ ਬਣਾਉਂਦੀ ਹੈ।
ਤੁਸੀਂ WhatsApp ਰਾਹੀਂ ਉਪਲਬਧ AI ਅਨੁਭਵਾਂ ਦੀ ਵਰਤੋਂ ਕਿਵੇਂ ਕਰਦੇ ਹੋ ਇਸਦਾ ਕੰਟਰੋਲ ਤੁਹਾਡੇ ਕੋਲ ਹੈ। ਹਮੇਸ਼ਾ ਦੀ ਤਰ੍ਹਾਂ, ਤੁਹਾਡੇ ਨਿੱਜੀ ਸੁਨੇਹੇ ਅਤੇ ਕਾਲਾਂ ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਨਾਲ ਰੱਖਿਅਤ ਹੁੰਦੀਆਂ ਹਨ। ਉਹ ਫ਼ੀਚਰ ਜਿਹੜੇ ਤੁਹਾਡੇ ਨਿੱਜੀ ਸੁਨੇਹਿਆਂ ਦੀ ਵਰਤੋਂ ਕਰਦੇ ਹਨ, ਨਿੱਜੀ ਪ੍ਰਕਿਰਿਆ ਤਕਨਾਲੋਜੀ Meta AI ਨੂੰ Meta ਜਾਂ WhatsApp ਦੁਆਰਾ ਤੁਹਾਡੇ ਸੁਨੇਹਿਆਂ ਨੂੰ ਪੜ੍ਹੇ ਬਿਨਾਂ ਜਵਾਬ ਤਿਆਰ ਕਰਨ ਦੇ ਯੋਗ ਬਣਾਉਂਦੀ ਹੈ।
Meta AI ਤੁਹਾਡੀ ਮਦਦ ਲਈ ਤਿਆਰ ਹੈ ਅਤੇ ਇਸਦੀ ਵਰਤੋ ਕਰਨ ਦੇ ਬਹੁਤ ਸਾਰੇ ਤਰੀਕੇ ਹਨ—ਭਾਂਵੇ ਤੁਸੀਂ ਸਿੱਧੇ ਚੈਟ ਵਿੱਚ ਹੀ ਪੁੱਛੋ ਜਾਂ WhatsApp ਦੇ ਅੰਦਰ ਹੋਰ AI ਅਨੁਭਵਾਂ ਨੂੰ ਐਕਸਪਲੋਰ ਕਰੋ।
ਸਿੱਖਣ, ਬਣਾਓਣ ਅਤੇ ਐਕਸਪਲੋਰ ਕਰਨ ਲਈ Meta AI ਨਾਲ ਚੈਟ ਕਰੋ। ਆਪਣੀ ਅਗਲੀ ਛੁੱਟੀਆਂ ਮਨਾਉਣ ਦੀ ਥਾਂ ਦੀ ਖੋਜ ਕਰਨ ਤੋਂ ਲੈ ਕੇ, ਸਹੀ ਸ਼ਬਦਾਂ ਵਿੱਚ ਮੈਸੇਜ ਲਿਖਣ ਤੱਕ, Meta AI ਤੁਹਾਡੀ ਮਦਦ ਕਰ ਸਕਦਾ ਹੈ।
Meta AI ਦੀ ਵਰਤੋਂ ਕਰਕੇ ਆਪਣੀ ਕਲਪਨਾ ਅਨੁਸਾਰ ਕੁਝ ਵੀ ਬਣਾਓ, ਇੱਕ ਸੈਲਫ਼ੀ ਅੱਪਲੋਡ ਕਰੋ ਅਤੇ ਆਪਣੇ ਆਪ ਨੂੰ ਕਿਸੇ ਵੀ ਸਥਿਤੀ ਵਿੱਚ ਰੱਖਕੇ ਉਸ ਸਥਿਤੀ ਦੀ ਕਲਪਨਾ ਕਰੋ ਅਤੇ ਨਤੀਜੇ ਆਪਣੀ ਗਰੁੱਪ ਚੈਟ ਵਿੱਚ ਸਾਂਝੇ ਕਰੋ।
ਆਪਣੀ ਫ਼ੋਟੋ ਨੂੰ ਬਿਲਕੁਲ ਉਸ ਤਰ੍ਹਾਂ ਬਣਾਓ ਜਿਵੇਂ ਦੀ ਤੁਸੀਂ ਚਾਹੁੰਦੇ ਹੋ। Meta AI ਨੂੰ ਇੱਕ ਨਵੇ ਬੈਕਗ੍ਰਾਉਂਡ ਨੂੰ ਸ਼ਾਮਲ ਕਰਨ, ਕਿਸੇ ਵੀ ਆਬਜੈਕਟ ਨੂੰ ਹਟਾਉਣ, ਇਸਦਾ ਇੱਕ ਚਿੱਤਰ ਬਣਾਉਣ, ਅਤੇ ਹੋਰ ਬਹੁਤ ਕੁਝ ਕਰਨ ਲਈ ਕਹੋ।
ਭਾਂਵੇ ਤੁਸੀਂ ਕਿਸੇ ਅਜਿਹੇ ਪੌਦੇ ਦੀ ਤਸਵੀਰ ਖਿੱਚੀ ਹੋਵੇ ਜਿਸਦੀ ਤੁਹਾਨੂੰ ਪਛਾਣ ਨਹੀਂ ਹੈ ਜਾਂ ਤੁਹਾਨੂੰ ਕਿਸੇ ਗਣਿਤ ਦੀ ਧਾਰਨਾ ਨੂੰ ਸਮਝਣ ਵਿੱਚ ਮਦਦ ਦੀ ਲੋੜ ਹੈ, Meta AI ਦੀ ਵਰਤੋਂ ਕਰਕੇ ਜਾਣੋ ਕਿ ਤੁਹਾਡੀ ਫ਼ੋਟੋਆਂ ਵਿੱਚ ਕਿ ਹੈ।