ਇੱਕ ਅਜਿਹੀ ਥਾਂ ਜਿੱਥੇ ਗੱਲਬਾਤ ਭਾਵਪੂਰਨ, ਮਜ਼ੇਦਾਰ ਹੋ ਸਕਦੀ ਹੈ ਅਤੇ ਤੁਸੀਂ ਆਪਣੀ ਅਸਲ ਸ਼ਖਸ਼ੀਅਤ ਨੂੰ ਦਰਸਾ ਸਕਦੇ ਹੋ। ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਨਾਲ ਕਿਸੇ ਵੀ ਡਿਵਾਈਸ 'ਤੇ ਮੈਸੇਜ ਭੇਜਣਾ, ਜਿਸ ਨਾਲ ਤੁਹਾਡੇ ਨਿੱਜੀ ਮੈਸੇਜ ਸੁਰੱਖਿਅਤ ਰਹਿੰਦੇ ਹਨ।
ਰੋਜ਼ਮਰਾ ਦੀ ਜ਼ਿੰਦਗੀ ਦੇ ਪਲਾਂ ਨੂੰ ਕੈਪਚਰ ਕਰੋ ਅਤੇ ਸੋਧੋ, ਫਿਰ ਚਾਹੇ ਤੁਹਾਡੇ ਕਨੈਕਸ਼ਨ ਦੀ ਗਤੀ ਹੌਲੀ ਕਿਉਂ ਨਾ ਹੋਵੇ, ਅਤੇ ਉਨ੍ਹਾਂ ਨੂੰ ਮਿਆਰੀ ਜਾਂ ਉੱਚ-ਗੁਣਵੱਤਾ ਨਾਲ ਭੇਜੋ।
ਚੈਟ ਵਿੱਚ ਇੱਕ ਮਿੰਟ ਤੱਕ ਦੇ ਵੀਡੀਓ ਸੁਨੇਹਿਆਂ ਨੂੰ ਤੁਰੰਤ ਰਿਕਾਰਡ ਅਤੇ ਸਾਂਝਾ ਕਰਕੇ ਕਿਸੇ ਵਿਸ਼ੇਸ਼ ਪਲ ਵਿੱਚ ਹੋਏ ਅਹਿਸਾਸ ਨੂੰ ਕੈਪਚਰ ਕਰੋ।
ਖੋਜਯੋਗ ਅਤੇ ਅਨੁਕੂਲਿਤ ਸਟਿੱਕਰਾਂ, ਅਵਤਾਰ, ਅਤੇ GIF ਨਾਲ ਕ੍ਰੀਏਟਿਵ ਬਣੋ।
ਸੁਨੇਹਿਆਂ 'ਤੇ ਰਿਐਕਸ਼ਨ ਦੇਣ ਅਤੇ ਆਪਣੇ ਵਿਚਾਰਾਂ ਨੂੰ ਆਸਾਨੀ ਨਾਲ ਅਤੇ ਤੁਰੰਤ ਸਾਂਝਾ ਕਰਨ ਲਈ ਕਿਸੇ ਵੀ ਇਮੋਜੀ ਦੀ ਵਰਤੋਂ ਕਰੋ।
ਤੁਸੀਂ ਵਿਅਕਤੀਗਤ ਅਤੇ ਗਰੁੱਪ ਚੈਟਾਂ ਵਿੱਚ ਸਟਿੱਕਰ ਐਕਸੈਸ ਕਰ ਸਕਦੇ ਹੋ। ਸਟਿੱਕਰਾਂ ਨੂੰ ਦੇਖਣ ਅਤੇ ਉਨ੍ਹਾਂ ਦੀ ਵਰਤੋਂ ਕਰਨ ਲਈ, ਚੈਟ ਖੋਲ੍ਹੋ, ਫਿਰ ਸਟਿੱਕਰ ਆਈਕਨ 'ਤੇ ਟੈਪ ਕਰੋ। ਤੁਹਾਡੇ ਵੱਲੋਂ ਇਸ 'ਤੇ ਟੈਪ ਕਰਦੇ ਹੀ ਸਟਿੱਕਰ ਭੇਜ ਦਿੱਤਾ ਜਾਵੇਗਾ। WhatsApp ਸਟਿੱਕਰ ਸਟੋਰ ਤੋਂ ਸੁਝਾਏ ਗਏ ਸਟਿੱਕਰ ਪੈਕ ਡਾਊਨਲੋਡ ਕੀਤੇ ਕਿਸੇ ਵੀ ਪੈਕ ਦੇ ਹੇਠਾਂ ਦਿਖਾਈ ਦੇਣਗੇ। ਤੁਸੀਂ ਇਨ੍ਹਾਂ ਸਟਿੱਕਰਾਂ ਨੂੰ ਭੇਜਣ ਲਈ ਕਿਸੇ ਸਟਿੱਕਰ 'ਤੇ ਵੀ ਟੈਪ ਕਰ ਸਕਦੇ ਹੋ ਜਾਂ ਪੂਰੇ ਪੈਕ ਨੂੰ ਦੇਖਣ ਲਈ ਸਟਿੱਕਰ ਪੈਕ ਸ਼ਾਮਲ ਕਰੋ 'ਤੇ ਟੈਪ ਕਰ ਸਕਦੇ ਹੋ।
ਤੁਸੀਂ ਇਮੋਜੀਆਂ ਨਾਲ ਵਿਅਕਤੀਗਤ ਅਤੇ ਗਰੁੱਪ ਚੈਟਾਂ ਵਿੱਚ ਮੈਸੇਜ 'ਤੇ ਰਿਐਕਸ਼ਨ ਦੇ ਸਕਦੇ ਹੋ। ਤੁਸੀਂ ਮੈਸੇਜ ਦੇ ਹੇਠਾਂ ਇਮੋਜੀ 'ਤੇ ਟੈਪ ਕਰਕੇ ਮੈਸੇਜ 'ਤੇ ਸਾਰੇ ਰਿਐਕਸ਼ਨਾਂ ਨੂੰ ਦੇਖ ਸਕਦੇ ਹੋ। ਮੈਸੇਜ 'ਤੇ ਰਿਐਕਸ਼ਨ ਦੇਣ ਲਈ, ਮੈਸੇਜ ਨੂੰ ਟੈਪ ਅਤੇ ਹੋਲਡ ਕਰੋ ਅਤੇ ਫਿਰ ਰਿਐਕਸ਼ਨ ਦੇਣ ਜਾਂ ਟੈਪ ਕਰਨ ਲਈ ਇਮੋਜੀ 'ਤੇ ਟੈਪ ਕਰੋ। ਆਪਣੇ ਕੀਬੋਰਡ ਤੋਂ ਇਮੋਜੀ ਦੀ ਚੋਣ ਕਰਨ ਲਈ (ਖੋਜ ਅੰਦਰ ਪਲੱਸ ਸਾਈਨ) ਸ਼ਾਮਲ ਕਰੋ।
WhatsApp ਤੁਹਾਡੇ ਫ਼ੋਨ 'ਤੇ ਭੇਜੇ ਗਏ ਆਡੀਓ, ਵੀਡੀਓ ਅਤੇ ਫ਼ੋਟੋਆਂ ਨੂੰ ਸਵੈਚਲਿਤ ਤੌਰ 'ਤੇ ਸੁਰੱਖਿਅਤ ਕਰਦਾ ਹੈ। ਮੀਡੀਆ ਦਿਖਣਯੋਗਤਾ ਵਿਕਲਪ ਡਿਫੌਲਟ ਤੌਰ 'ਤੇ ਚਾਲੂ ਹੈ। ਤੁਹਾਡੀ ਡਿਵਾਈਸ ਦੇ ਸਥਾਨਕ ਸਟੋਰੇਜ 'ਤੇ ਸਵਾਚਲਿਤ ਤੌਰ 'ਤੇ ਮੀਡੀਆ ਨੂੰ ਸੁਰੱਖਿਅਤ ਕਰਨ ਲਈ WhatsApp ਨੂੰ ਰੋਕਣ ਲਈ, ਤੁਸੀਂ ਹੋਰ ਵਿਕਲਪ (ਤਿੰਨ ਖੜ੍ਹਵੇਂ ਬਿੰਦੂ) > ਸੈਟਿੰਗਾਂ > ਚੈਟਾਂ 'ਤੇ ਟੈਪ ਕਰ ਸਕਦੇ ਹੋ।