ਮੁੱਖ ਅੱਪਡੇਟਸ
ਆਖਰੀ ਵਾਰ ਸੋਧਿਆ ਗਿਆ: 04 ਜਨਵਰੀ, 2021
ਤੁਹਾਡੀ ਪਰਦੇਦਾਰੀ ਦਾ ਸਨਮਾਨ ਸਾਡੇ DNA ਵਿੱਚ ਕੋਡ ਕੀਤਾ ਗਿਆ ਹੈ। ਜਦੋਂ ਤੋਂ ਅਸੀਂ WhatsApp ਦੀ ਸ਼ੁਰੂਆਤ ਕੀਤੀ ਹੈ, ਅਸੀਂ ਸਾਡੀਆਂ ਸੇਵਾਵਾਂ ਨੂੰ ਪਰਦੇਦਾਰੀ ਦੇ ਮਜ਼ਬੂਤ ਸਿਧਾਂਤਾਂ ਨੂੰ ਧਿਆਨ ਵਿੱਚ ਰੱਖਦਿਆਂ ਬਣਾਇਆ ਹੈ। ਸਾਡੀਆਂ ਅੱਪਡੇਟ ਕੀਤੀਆਂ ਸੇਵਾ ਦੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀ ਵਿੱਚ ਤੁਸੀਂ ਇਹ ਦੇਖੋਂਗੇ:
- ਸਾਡੇ ਵੱਲੋਂ ਤੁਹਾਡੇ ਡਾਟਾ ਨੂੰ ਸੰਭਾਲਣ ਬਾਰੇ ਵਾਧੂ ਜਾਣਕਾਰੀ। ਸਾਡੀਆਂ ਅੱਪਡੇਟ ਕੀਤੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਦੀ ਹੈ ਕਿ ਅਸੀਂ ਤੁਹਾਡੇ ਡਾਟਾ 'ਤੇ ਕਿਵੇਂ ਪ੍ਰਕਿਰਿਆ ਕਰਦੇ ਹਾਂ, ਅਤੇ ਪਰਦੇਦਾਰੀ ਪ੍ਰਤੀ ਸਾਡੀ ਕੀ ਵਚਨਬੱਧਤਾ ਹੈ। ਉਦਾਹਰਣ ਦੇ ਲਈ, ਅਸੀਂ ਵਧੇਰੇ ਹਾਲੀਆ ਉਤਪਾਦ ਵਿਸ਼ੇਸ਼ਤਾਵਾਂ ਅਤੇ ਕਾਰਜਕੁਸ਼ਲਤਾਵਾਂ, ਬਚਾਓ, ਸੁਰੱਖਿਆ ਅਤੇ ਇਕਸਾਰਤਾ ਲਈ ਅਸੀਂ ਤੁਹਾਡੇ ਡਾਟਾ 'ਤੇ ਕਿਵੇਂ ਪ੍ਰਕਿਰਿਆ ਕਰਦੇ ਹਾਂ, ਅਤੇ ਵਰਤੋਂਕਾਰ ਸੈਟਿੰਗਾਂ ਵਿੱਚ ਵਧੇਰੇ ਸਿੱਧੇ ਲਿੰਕ ਸ਼ਾਮਲ ਕੀਤੇ ਹਨ, ਮਦਦ ਕੇਂਦਰ ਸੰਬੰਧੀ ਲੇਖਾਂ ਅਤੇ ਤੁਸੀਂ ਆਪਣੀ ਜਾਣਕਾਰੀ ਦਾ ਪ੍ਰਬੰਧਨ ਕਿਵੇਂ ਕਰ ਸਕਦੇ ਹੋ, ਬਾਰੇ ਵਧੇਰੇ ਜਾਣਕਾਰੀ ਸ਼ਾਮਲ ਕੀਤੀ ਹੈ ।
- ਕਾਰੋਬਾਰਾਂ ਨਾਲ ਬਹਿਤਰ ਸੰਚਾਰ। ਬਹੁਤ ਸਾਰੇ ਕਾਰੋਬਾਰ ਆਪਣੇ ਗਾਹਕਾਂ ਅਤੇ ਕਲਾਇੰਟਾਂ ਨਾਲ ਗੱਲਬਾਤ ਕਰਨ ਲਈ WhatsApp 'ਤੇ ਨਿਰਭਰ ਕਰਦੇ ਹਨ। ਅਸੀਂ ਉਨ੍ਹਾਂ ਕਾਰੋਬਾਰਾਂ ਨਾਲ ਕੰਮ ਕਰਦੇ ਹਾਂ, ਜੋ Facebook ਜਾਂ ਤੀਜੀਆਂ ਧਿਰਾਂ ਦੀ ਵਰਤੋਂ ਕਰਕੇ WhatsApp 'ਤੇ ਤੁਹਾਡੇ ਨਾਲ ਉਹਨਾਂ ਦੇ ਸੰਚਾਰਾਂ ਨੂੰ ਬਿਹਤਰ ਢੰਗ ਨਾਲ ਸਟੋਰ ਅਤੇ ਪ੍ਰਬੰਧਿਤ ਕਰਨ ਵਿੱਚ ਮਦਦ ਕਰਦੇ ਹਨ।
- ਇਸਨੂੰ ਕਨੈਕਟ ਕਰਨਾ ਸੌਖਾ ਬਣਾਉਣਾ। Facebook ਦੀਆਂ ਕੰਪਨੀਆਂ ਦੇ ਹਿੱਸੇ ਵਜੋਂ, Facebook ਦੇ ਐਪਾਂ ਅਤੇ ਉਤਪਾਦਾਂ ਦੇ ਪਰਿਵਾਰ ਵਿੱਚ ਅਨੁਭਵ ਅਤੇ ਏਕੀਕਰਨ ਦੀ ਪੇਸ਼ਕਸ਼ ਕਰਨ ਲਈ WhatsApp ਦੀ Facebook ਨਾਲ ਭਾਈਵਾਲੀ ਹੈ।
ਵਾਪਸ ਉੱਪਰ ਵੱਲ ਜਾਓ