ਸਮੱਗਰੀਆਂ ਦੀ ਸਾਰਨੀ
WhatsApp LLC (ਜੇ ਤੁਸੀਂ ਯੂਕੇ ਵਿੱਚ ਰਹਿੰਦੇ ਹੋ ਜਾਂ ਯੂਰਪੀਅਨ ਖੇਤਰ) ਤੋਂ ਬਾਹਰ ਰਹਿੰਦੇ ਹੋ ਅਤੇ WhatsApp Ireland Limited (ਜੇ ਤੁਸੀਂ ਯੂਰਪੀਅਨ ਖੇਤਰ ਵਿੱਚ ਰਹਿੰਦੇ ਹੋ) (ਸਮੂਹਿਕ ਤੌਰ 'ਤੇ "WhatsApp," "ਸਾਡਾ," "ਅਸੀਂ", ਜਾਂ "ਸਾਨੂੰ") ਲੋਕਾਂ ਅਤੇ ਸੰਗਠਨਾਂ ਦੀ ਉਨ੍ਹਾਂ ਦੇ ਬੌਧਿਕ ਸੰਪਤੀ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਿੱਚ ਮਦਦ ਕਰਨ ਲਈ ਵਚਨਬੱਧ ਹੈ। ਸਾਡੇ ਵਰਤੋਂਕਾਰ ਸਾਡੀਆਂ ਐਪਾਂ, ਸੇਵਾਵਾਂ, ਫ਼ੀਚਰ, ਸਾਫਟਵੇਅਰ, ਜਾਂ ਵੈੱਬਸਾਈਟ (ਇਕੱਠੇ, "ਸੇਵਾਵਾਂ") ਇੰਸਟਾਲ ਕਰਕੇ, ਪਹੁੰਚ ਕਰਕੇ ਜਾਂ ਵਰਤੋਂ ਕਰਕੇ ਸਾਡੀਆਂ ਸੇਵਾ ਦੀਆਂ ਸ਼ਰਤਾਂ ("ਸ਼ਰਤਾਂ") ਨਾਲ ਸਹਿਮਤ ਹੁੰਦੇ ਹਨ। ਸਾਡੀਆਂ ਸ਼ਰਤਾਂ ਸਾਡੇ ਵਰਤੋਂਕਾਰਾਂ ਨੂੰ ਉਨ੍ਹਾਂ ਦੇ ਕਾਪੀਰਾਈਟਸ ਅਤੇ ਟ੍ਰੇਡਮਾਰਕ ਸਮੇਤ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਵੇਲੇ ਕਿਸੇ ਹੋਰ ਦੇ ਬੌਧਿਕ ਸੰਪਤੀ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੰਦੀਆਂ।
ਜਿਵੇਂ ਕਿ ਸਾਡੀ ਪਰਦੇਦਾਰੀ ਨੀਤੀ ਵਿੱਚ ਵਧੇਰੇ ਵਿਸਥਾਰ ਵਿੱਚ ਦਰਸਾਇਆ ਗਿਆ ਹੈ, ਅਸੀਂ ਸਾਡੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਆਮ ਤਰੀਕੇ ਵਿੱਚ ਆਪਣੇ ਵਰਤੋਂਕਾਰਾਂ ਦੇ ਸੁਨੇਹਿਆਂ ਨੂੰ ਬਰਕਰਾਰ ਨਹੀਂ ਰੱਖਦੇ ਹਾਂ। ਹਾਲਾਂਕਿ, ਅਸੀਂ ਆਪਣੇ ਵਰਤੋਂਕਾਰਾਂ ਦੀ ਖਾਤਾ ਜਾਣਕਾਰੀ, ਸਾਡੇ ਵਰਤੋਂਕਾਰਾਂ ਦੀ ਪ੍ਰੋਫ਼ਾਈਲ ਤਸਵੀਰ, ਪ੍ਰੋਫ਼ਾਈਲ ਦਾਂ ਨਾਂ, ਜਾਂ ਉਨ੍ਹਾਂ ਬਾਰੇ ਸੁਨੇਹੇ ਸਮੇਤ, ਜੇਕਰ ਉਹ ਉਹਨਾਂ ਨੂੰ ਉਹਨਾਂ ਦੀ ਖਾਤਾ ਜਾਣਕਾਰੀ ਦੇ ਨਾਲ-ਨਾਲ ਚੈਨਲ 'ਤੇ ਸਮੱਗਰੀ ਹਿੱਸੇ ਵਜੋਂ ਸ਼ਾਮਲ ਕਰਨ ਦਾ ਫ਼ੈਸਲਾ ਕਰਦੇ ਹਨ, ਤਾਂ ਉਸ ਜਾਣਕਾਰੀ ਦੀ ਮੇਜ਼ਬਾਨੀ ਕਰਦੇ ਹਾਂ।
ਕਾਪੀਰਾਈਟ ਇੱਕ ਕਾਨੂੰਨੀ ਅਧਿਕਾਰ ਹੈ ਜਿਹੜਾ ਲੇਖਕ ਦੇ ਅਸਲ ਕੰਮਾਂ (ਉਦਾਹਰਨ ਲਈ: ਕਿਤਾਬਾਂ, ਸੰਗੀਤ, ਫ਼ਿਲਮ, ਕਲਾ) ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਦਾ ਹੈ। ਆਮ ਤੌਰ 'ਤੇ, ਕਾਪੀਰਾਈਟ ਅਸਲ ਹਾਵ-ਭਾਵ ਜਿਵੇਂ ਕਿ ਸ਼ਬਦਾਂ ਜਾਂ ਚਿੱਤਰਾਂ ਦੀ ਰੱਖਿਆ ਕਰਦਾ ਹੈ। ਇਹ ਤੱਥਾਂ ਅਤੇ ਧਾਰਨਾਵਾਂ ਦੀ ਰੱਖਿਆ ਨਹੀਂ ਕਰਦਾ, ਹਾਲਾਂਕਿ ਇਹ ਕਿਸੇ ਵਿਚਾਰ ਨੂੰ ਦਰਸਾਉਣ ਲਈ ਵਰਤੇ ਗਏ ਅਸਲ ਸ਼ਬਦਾਂ ਜਾਂ ਚਿੱਤਰਾਂ ਦੀ ਰੱਖਿਆ ਕਰ ਸਕਦਾ ਹੈ। ਕਾਪੀਰਾਈਟ ਨਾਂ, ਸਿਰਲੇਖ ਅਤੇ ਨਾਅਰਿਆਂ ਵਰਗੀਆਂ ਚੀਜ਼ਾਂ ਦੀ ਵੀ ਰੱਖਿਆ ਨਹੀਂ ਕਰਦਾ; ਹਾਲਾਂਕਿ, ਟ੍ਰੇਡਮਾਰਕ ਨਾਂ ਦਾ ਇਕ ਦੂਜਾ ਕਾਨੂੰਨੀ ਅਧਿਕਾਰ ਉਨ੍ਹਾਂ ਦੀ ਰੱਖਿਆ ਕਰ ਸਕਦਾ ਹੈ।
ਜੇ ਤੁਹਾਨੂੰ ਲੱਗਦਾ ਹੈ ਕਿ WhatsApp 'ਤੇ ਮੌਜੂਦ ਸਮੱਗਰੀ ਤੁਹਾਡੇ ਕਾਪੀਰਾਈਟ ਕੰਮ ਦੀ ਉਲੰਘਣਾ ਕਰਦੀ ਹੈ, ਤਾਂ ਤੁਸੀਂ ਸੰਪਰਕ ਫਾਰਮ ਭਰਕੇ ਇਸ ਦੀ ਰਿਪੋਰਟ ਕਰ ਸਕਦੇ ਹੋ।
WhatsApp LLC
ਧਿਆਨ ਦਿਓ: WhatsApp ਕਾਪੀਰਾਈਟ ਏਜੰਟ
1 Meta Way,
Menlo Park, CA 94025
ਸੰਯੁਕਤ ਰਾਜ
ਇਸਤੋਂ ਪਹਿਲਾਂ ਕਿ ਤੁਸੀਂ ਕਾਪੀਰਾਈਟ ਦੀ ਉਲੰਘਣਾ ਸੰਬੰਧੀ ਦਾਅਵੇ ਦੀ ਰਿਪੋਰਟ ਕਰੋ, ਤੁਸੀਂ ਸੰਬੰਧਿਤ WhatsApp ਦੇ ਵਰਤੋਂਕਾਰ ਨੂੰ ਕੋਈ ਅਜਿਹਾ ਸੁਨੇਹਾ ਭੇਜਣਾ ਚਾਹੋਂਗੇ, ਜਿਸ ਬਾਰੇ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਸ਼ਾਇਦ ਤੁਹਾਡੇ ਕਾਪੀਰਾਈਟ ਦੀ ਉਲੰਘਣਾ ਹੋ ਸਕਦੀ ਹੈ। ਤੁਸੀਂ ਸਿੱਧਾ ਉਨ੍ਹਾਂ ਨਾਲ ਗੱਲ ਕਰਕੇ ਮੁੱਦੇ ਨੂੰ ਹੱਲ ਕਰਨ ਦੇ ਯੋਗ ਹੋ ਸਕਦੇ ਹੋ।
ਟ੍ਰੇਡਮਾਰਕ ਇੱਕ ਸ਼ਬਦ, ਨਾਅਰਾ, ਨਿਸ਼ਾਨ ਜਾਂ ਡਿਜ਼ਾਈਨ (ਉਦਾਹਰਨ ਲਈ: ਬ੍ਰਾਂਡ ਦਾ ਨਾਂ, ਲੋਗੋ) ਹੁੰਦਾ ਹੈ ਜੋ ਕਿਸੇ ਵਿਅਕਤੀ, ਗਰੁੱਪ ਜਾਂ ਕੰਪਨੀ ਵੱਲੋਂ ਪੇਸ਼ ਕੀਤੇ ਜਾਣ ਵਾਲੇ ਉਤਪਾਦਾਂ ਜਾਂ ਸੇਵਾਵਾਂ ਨੂੰ ਹੋਰਾਂ ਤੋਂ ਵੱਖ ਕਰਦਾ ਹੈ। ਆਮ ਤੌਰ 'ਤੇ, ਟ੍ਰੇਡਮਾਰਕ ਕਨੂੰਨ ਖਪਤਕਾਰਾਂ ਨੂੰ ਇਸ ਸੰਬੰਧੀ ਹੋਣ ਵਾਲੀ ਉਲਝਣ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਕਿ ਕਿਸੇ ਉਤਪਾਦ ਜਾਂ ਸੇਵਾ ਨੂੰ ਕੌਣ ਪ੍ਰਦਾਨ ਕਰਦਾ ਹੈ ਜਾਂ ਉਸ ਦਾ ਸਹਿਯੋਗੀ ਹੈ।
ਜੇ ਤੁਹਾਨੂੰ ਲੱਗਦਾ ਹੈ ਕਿ WhatsApp 'ਤੇ ਮੌਜੂਦ ਸਮੱਗਰੀ ਤੁਹਾਡੇ ਟ੍ਰੇਡਮਾਰਕ ਕੰਮ ਦੀ ਉਲੰਘਣਾ ਕਰਦੀ ਹੈ, ਤਾਂ ਤੁਸੀਂ ਇਹ ਸੰਪਰਕ ਫਾਰਮ ਭਰਕੇ ਇਸ ਦੀ ਰਿਪੋਰਟ ਕਰ ਸਕਦੇ ਹੋ।
ਟ੍ਰੇਡਮਾਰਕ ਦੀ ਉਲੰਘਣਾ ਦੇ ਦਾਅਵੇ ਦੀ ਰਿਪੋਰਟ ਕਰਨ ਤੋਂ ਪਹਿਲਾਂ, ਤੁਸੀਂ ਸੰਬੰਧਿਤ WhatsApp ਦੇ ਵਰਤੋਂਕਾਰ ਨੂੰ ਕੋਈ ਅਜਿਹਾ ਸੁਨੇਹਾ ਭੇਜਣਾ ਚਾਹੋਂਗੇ, ਜਿਸ ਬਾਰੇ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਸ਼ਾਇਦ ਤੁਹਾਡੇ ਟ੍ਰੇਡਮਾਰਕ ਦੀ ਉਲੰਘਣਾ ਹੋ ਸਕਦੀ ਹੈ। ਤੁਸੀਂ ਸਿੱਧਾ ਉਨ੍ਹਾਂ ਨਾਲ ਗੱਲ ਕਰਕੇ ਮੁੱਦੇ ਨੂੰ ਹੱਲ ਕਰਨ ਦੇ ਯੋਗ ਹੋ ਸਕਦੇ ਹੋ।
ਜੇ ਕੋਈ ਵਿਅਕਤੀ ਵਾਰ-ਵਾਰ ਅਜਿਹੀ ਸਮੱਗਰੀ ਪੋਸਟ ਕਰਦਾ ਹੈ ਜਿਹੜੀ ਬੌਧਿਕ ਸੰਪਤੀ ਦੇ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ ਤਾਂ ਹੇਠ ਲਿਖਿਆ ਹੋ ਸਕਦਾ ਹੈ:
ਜੇ ਸਾਡੇ ਵੱਲੋਂ ਕੀਤੀ ਜਾਣ ਵਾਲੀ ਕੋਈ ਵੀ ਕਾਰਵਾਈ ਕਿਸੇ ਅਪੀਲ ਕਰਕੇ ਜਾਂ ਕਿਸੇ ਅਧਿਕਾਰ ਦੇ ਮਾਲਕ ਵੱਲੋਂ ਆਪਣੀ ਰਿਪੋਰਟ ਨੂੰ ਵਾਪਸ ਲੈ ਲਏ ਜਾਣ ਕਰਕੇ ਵਾਪਸ ਲੈ ਲਈ ਜਾਂਦੀ ਹੈ, ਤਾਂ ਅਸੀਂ ਆਪਣੀ ਵਾਰ-ਵਾਰ ਉਲੰਘਣਾ ਕਰਨ ਵਾਲੀ ਨੀਤੀ ਅਧੀਨ ਇਸ ਨੂੰ ਧਿਆਨ ਵਿੱਚ ਰੱਖਾਂਗੇ।
ਜੇ ਅਸੀਂ ਕਿਸੇ ਬੌਧਿਕ ਸੰਪਤੀ ਅਧਿਕਾਰ ਦੀ ਰਿਪੋਰਟ ਕਰਕੇ ਤੁਹਾਡੀ ਸਮੱਗਰੀ ਨੂੰ ਤੁਹਾਡੇ ਚੈਨਲ ਤੋਂ ਹਟਾ ਦਿੱਤਾ ਹੈ, ਅਤੇ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ, ਤਾਂ ਤੁਸੀਂ ਇੱਕ ਅਪੀਲ ਦਰਜ ਕਰ ਸਕਦੇ ਹੋ।
ਤੁਹਾਡੇ ਚੈਨਲ 'ਤੇ ਕੀਤੀ ਗਈ ਬੌਧਿਕ ਸੰਪਤੀ ਸੰਬੰਧੀ ਕਾਰਵਾਈ ਦੀ ਅਪੀਲ ਕਰਨ ਲਈ, ਬੈਨਰ 'ਤੇ ਚੈਨਲ ਸੁਚੇਤਨਾਵਾਂ 'ਤੇ ਟੈਪ ਕਰੋ ਜਾਂ ਚੈਨਲ ਸੁਚੇਤਨਾਵਾਂ > ਆਪਣੇ ਚੈਨਲ ਦੇ ਨਾਂ 'ਤੇ ਟੈਪ ਕਰੋ।