ਸਮੱਗਰੀ 'ਤੇ ਜਾਓ
  • ਹੋਮ
    • ਨਿੱਜੀ ਤੌਰ 'ਤੇ ਸੁਨੇਹੇ ਭੇਜੋਜੁੜੇ ਰਹੋਗਰੁੱਪਾਂ ਵਿੱਚ ਕਨੈਕਟ ਕਰੋਆਪਣੇ ਆਪ ਨੂੰ ਵਿਅਕਤ ਕਰੋਡਿਜ਼ਾਈਨ ਦੁਆਰਾ ਸੁਰੱਖਿਅਤ ਕਰੋਆਪਣੇ ਹਰ ਦਿਨ ਨੂੰ ਸਾਂਝਾ ਕਰੋਚੈਨਲਾਂ ਨੂੰ ਫਾਲੋ ਕਰੋ Meta AI ਨਾਲ ਹੋਰ ਵੀ ਬਹੁਤ ਕੁਝ ਕਰੋ
  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • ਡਾਊਨਲੋਡ ਕਰੋ
ਡਾਊਨਲੋਡ ਕਰੋ
ਨਿਯਮਾਂ ਅਤੇ ਪਰਦੇਦਾਰੀ ਨੀਤੀ2025 © WhatsApp LLC
WhatsApp ਦਾ ਮੁੱਖ ਪੰਨਾWhatsApp ਦਾ ਮੁੱਖ ਪੰਨਾ
    • ਨਿੱਜੀ ਤੌਰ 'ਤੇ ਸੁਨੇਹੇ ਭੇਜੋ

      ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਅਤੇ ਪਰਦੇਦਾਰੀ ਨਿਯੰਤਰਨ।

    • ਜੁੜੇ ਰਹੋ

      ਪੂਰੀ ਦੁਨੀਆ ਵਿੱਚ ਮੈਸੇਜ ਅਤੇ ਕਾਲ ਮੁਫ਼ਤ ਵਿੱਚ*।

    • ਗਰੁੱਪਾਂ ਵਿੱਚ ਕਨੈਕਟ ਕਰੋ

      ਗਰੁੱਪ ਮੈਸੇਜਿੰਗ ਨੂੰ ਆਸਾਨ ਬਣਾ ਦਿੱਤਾ ਗਿਆ।

    • ਆਪਣੇ ਆਪ ਨੂੰ ਵਿਅਕਤ ਕਰੋ

      ਇਸਨੂੰ ਸਟਿੱਕਰਾਂ, ਵੌਇਸ, GIF ਅਤੇ ਹੋਰ ਦੂਸਰੇ ਢੰਗਾਂ ਨਾਲ ਕਹੋ।

    • ਡਿਜ਼ਾਈਨ ਦੁਆਰਾ ਸੁਰੱਖਿਅਤ ਕਰੋ

      ਤੁਹਾਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਸੁਰੱਖਿਆ ਦੀਆਂ ਪਰਤਾਂ।

    • ਆਪਣੇ ਹਰ ਦਿਨ ਨੂੰ ਸਾਂਝਾ ਕਰੋ

      ਸਟੇਟਸ 'ਤੇ ਫ਼ੋਟੋਆਂ, ਵੀਡੀਓਜ਼, ਵੌਇਸ ਨੋਟਸ ਸਾਂਝੇ ਕਰੋ।

    • ਚੈਨਲਾਂ ਨੂੰ ਫਾਲੋ ਕਰੋ

      ਤੁਹਾਡੇ ਲਈ ਮਹੱਤਵਪੂਰਨ ਵਿਸ਼ਿਆਂ 'ਤੇ ਅੱਪਡੇਟ ਰਹੋ।

    • Meta AI
      ਨਾਲ ਹੋਰ ਵੀ ਬਹੁਤ ਕੁਝ ਕਰੋ

      ਕਿਸੇ ਵੀ ਚੀਜ਼ ਸੰਬੰਧੀ ਮਦਦ ਪ੍ਰਾਪਤ ਕਰੋ।

  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • ਐਪਾਂ
ਲੌਗ-ਇਨ ਕਰੋਡਾਊਨਲੋਡ ਕਰੋ

WhatsApp ਦੇ ਚੈਨਲਾਂ ਦੀ ਸਬਸਕ੍ਰਿਪਸ਼ਨ ਲਈ ਸਬਸਕ੍ਰਾਈਬਰ ਸੇਵਾ ਦੀਆਂ ਸ਼ਰਤਾਂ

16 ਜੂਨ 2025 ਤੋਂ ਪ੍ਰਭਾਵੀ

ਇਹ WhatsApp ਦੇ ਚੈਨਲਾਂ ਦੀ ਸਬਸਕ੍ਰਿਪਸ਼ਨ ਲਈ ਸਬਸਕ੍ਰਾਈਬਰ ਸੇਵਾ ਦੀਆਂ ਸ਼ਰਤਾਂ ("ਚੈਨਲ ਸਬਸਕ੍ਰਾਈਬਰ ਸ਼ਰਤਾਂ" ਜਾਂ "ਸ਼ਰਤਾਂ") ਤੁਹਾਡੀ (ਇੱਥੇ ਤੁਸੀਂ, ਤੁਹਾਡੇ, ਅਤੇ/ਜਾਂ ਸਬਸਕ੍ਰਾਈਬਰ ਵਜੋਂ ਦਰਸਾਇਆ ਗਿਆ ਹੈ) ਚੈਨਲਾਂ ਦੀ ਸਬਸਕ੍ਰਿਪਸ਼ਨ (ਜਿਵੇਂ ਕਿ ਹੇਠਾਂ ਪਰਿਭਾਸ਼ਿਤ ਕੀਤਾ ਗਿਆ ਹੈ) ਦੀ ਖਰੀਦ ਅਤੇ ਭਾਗੀਦਾਰੀ ਨੂੰ ਪ੍ਰਬੰਧਿਤ ਕਰਦੀਆਂ ਹਨ। ਚੈਨਲਾਂ ਦੀ ਸਬਸਕ੍ਰਿਪਸ਼ਨ ਵਿੱਚ ਸ਼ਾਮਲ ਹੋਣ ਜਾਂ ਕਿਸੇ ਹੋਰ ਤਰੀਕੇ ਨਾਲ ਭਾਗ ਲੈਣ ਦੁਆਰਾ, ਤੁਸੀਂ ਇਨ੍ਹਾਂ ਚੈਨਲਾਂ ਦੀਆਂ ਸਬਸਕ੍ਰਾਈਬਰ ਸ਼ਰਤਾਂ ਨਾਲ ਸਹਿਮਤ ਹੁੰਦੇ ਹੋ। ਕਿਰਪਾ ਕਰਕੇ ਇਨ੍ਹਾਂ ਚੈਨਲਾਂ ਦੀਆਂ ਸਬਸਕ੍ਰਾਈਬਰ ਸ਼ਰਤਾਂ ਨੂੰ ਧਿਆਨ ਨਾਲ ਪੜ੍ਹੋ।

ਚੈਨਲਾਂ ਦਾ/ਦੇ ਮਾਲਕ ਦਾ ਮਤਲਬ ਹੈ ਕਿ ਉਹ ਵਿਅਕਤੀ ਜਾਂ ਇਕਾਈ ਜਿਹੜੀ ਚੈਨਲਾਂ ਦੀ ਸਬਸਕ੍ਰਿਪਸ਼ਨ ਸਮੱਗਰੀ ਦੇ ਨਾਲ WhatsApp ਚੈਨਲ ਦੀ ਮਾਲਕ ਹੈ।

ਚੈਨਲਾਂ ਦੀ ਸਬਸਕ੍ਰਿਪਸ਼ਨ(ਆਂ) ਦਾ ਮਤਲਬ ਹੈ ਇੱਕ ਸਵੈਚਲ ਮਹੀਨਾਵਾਰ ਸਬਸਕ੍ਰਿਪਸ਼ਨ ਜਿਸ ਨੂੰ WhatsApp 'ਤੇ ਇੱਕ ਚੈਨਲ ਮਾਲਕ ਦੇ ਚੈਨਲਾਂ ਦੀ ਸਬਸਕ੍ਰਿਪਸ਼ਨ ਸਮੱਗਰੀ ਅਤੇ/ਜਾਂ ਕੁਝ ਡਿਜੀਟਲ ਫ਼ੀਚਰਾਂ ਦੀ ਐਕਸੈਸ ਦੇ ਬਦਲੇ ਉਪਲਬਧ ਕਰਵਾਇਆ ਗਿਆ ਹੈ।

ਚੈਨਲਾਂ ਦੀ ਸਬਸਕ੍ਰਿਪਸ਼ਨ ਸਮੱਗਰੀ ਦਾ ਮਤਲਬ ਹੈ ਕਿਸੇ ਚੈਨਲ ਦੇ ਮਾਲਕ ਦੁਆਰਾ ਉਨ੍ਹਾਂ ਸਬਸਕ੍ਰਾਈਬਰਾਂ ਨੂੰ ਉਪਲਬਧ ਕਰਵਾਈ ਗਈ ਸਮੱਗਰੀ ਜਿਨ੍ਹਾਂ ਨੇ ਉਸ ਚੈਨਲ ਦੇ ਮਾਲਕ ਦੇ ਚੈਨਲਾਂ ਦੀ ਸਬਸਕ੍ਰਿਪਸ਼ਨ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ।

ਤੁਸੀਂ ਜਾਂ ਸਬਸਕ੍ਰਾਈਬਰ ਦਾ ਮਤਲਬ ਹੈ ਅਜਿਹਾ ਕੋਈ ਵੀ ਵਿਅਕਤੀ ਜਿਹੜਾ WhatsApp ਤੋਂ ਚੈਨਲਾਂ ਦੀ ਸਬਸਕ੍ਰਿਪਸ਼ਨ ਖਰੀਦਦਾ ਹੈ।

ਨਵੀਨੀਕਰਨ ਮਿਤੀ ਦਾ ਮਤਲਬ ਹੈ ਹਰੇਕ ਮਹੀਨੇ ਦਾ ਉਹ ਕੈਲੰਡਰ ਦਿਨ, ਜਾਂ ਹਰੇਕ ਸਾਲ ਦਾ ਉਹ ਕੈਲੰਡਰ ਮਹੀਨਾ ਅਤੇ ਦਿਨ (ਹਰੇਕ ਮਾਮਲੇ ਵਿੱਚ, ਜਿਵੇਂ ਵੀ ਲਾਗੂ ਹੋਵੇ), ਜਿਹੜਾ ਤੁਹਾਡੀ ਸਬਸਕ੍ਰਿਪਸ਼ਨ ਮਿਤੀ ਦੇ ਬਾਅਦ ਜਿਹੜਾ ਤੁਹਾਡੇ ਕੈਲੰਡਰ ਦਿਨ, ਜਾਂ ਤੁਹਾਡੀ ਸਬਸਕ੍ਰਿਪਸ਼ਨ ਮਿਤੀ ਦੇ ਕੈਲੰਡਰ ਮਹੀਨੇ ਅਤੇ ਦਿਨ (ਹਰੇਕ ਮਾਮਲੇ ਵਿੱਚ, ਜਿਵੇਂ ਵੀ ਲਾਗੂ ਹੋਵੇ) ਨਾਲ ਮੈਚ ਕਰਦਾ ਹੈ। ਹਰੇਕ ਨਵੀਨੀਕਰਨ ਮਿਤੀ 'ਤੇ, ਤੁਹਾਡੇ ਚੈਨਲਾਂ ਦੀ ਸਬਸਕ੍ਰਿਪਸ਼ਨ ਦਾ ਸਵੈਚਲ ਨਵੀਨੀਕਰਨ ਹੋ ਜਾਵੇਗਾ ਅਤੇ ਤੁਹਾਡੇ ਤੋਂ ਉਦੋਂ ਤੱਕ ਕਿਸੇ ਹੋਰ ਸਬਸਕ੍ਰਿਪਸ਼ਨ ਮਿਆਦ ਲਈ ਖ਼ਰਚਾ ਲਿਆ ਜਾਵੇਗਾ ਜਦੋਂ ਤੱਕ ਤੁਸੀਂ ਆਪਣੀ ਚੈਨਲਾਂ ਦੀ ਸਬਸਕ੍ਰਿਪਸ਼ਨ ਰੱਦ ਨਹੀਂ ਕਰਦੇ, ਜਾਂ ਹੇਠਾਂ ਦਿੱਤੀਆਂ ਸ਼ਰਤਾਂ ਅਨੁਸਾਰ ਤੁਹਾਡੀ ਚੈਨਲਾਂ ਦੀ ਸਬਸਕ੍ਰਿਪਸ਼ਨ ਬੰਦ ਨਹੀਂ ਕੀਤੀ ਜਾਂਦੀ। ਉਦਾਹਰਨ ਲਈ, ਜੇ ਤੁਸੀਂ ਮਹੀਨਾਵਾਰ ਸਬਸਕ੍ਰਿਪਸ਼ਨ ਦੀ ਚੋਣ ਕਰਦੇ ਹੋ ਅਤੇ ਤੁਹਾਡੀ ਸਬਸਕ੍ਰਿਪਸ਼ਨ ਮਿਤੀ (ਜਿਵੇਂ ਕਿ ਹੇਠਾਂ ਪਰਿਭਾਸ਼ਿਤ ਕੀਤੀ ਗਈ ਹੈ) 15 ਫ਼ਰਵਰੀ ਹੈ, ਤਾਂ ਤੁਹਾਡੇ ਤੋਂ ਉਸੇ ਕੈਲੰਡਰ ਸਾਲ ਦੇ 15 ਮਾਰਚ ਨੂੰ ਚੈਨਲਾਂ ਦੀ ਸਬਸਕ੍ਰਿਪਸ਼ਨ ਦੇ ਇੱਕ ਹੋਰ ਮਹੀਨੇ ਲਈ ਖ਼ਰਚਾ ਲਿਆ ਜਾਵੇਗਾ, ਅਤੇ ਉਦੋਂ ਤੱਕ ਹਰ ਮਹੀਨੇ ਦੇ 15 ਵੇਂ ਦਿਨ ਜਦੋਂ ਤੱਕ ਤੁਹਾਡੇ ਚੈਨਲਾਂ ਦੀ ਸਬਸਕ੍ਰਿਪਸ਼ਨ ਰੱਦ ਜਾਂ ਬੰਦ ਨਹੀਂ ਹੋ ਜਾਂਦੀ। ਜੇ ਤੁਸੀਂ ਕਿਸੇ ਦਿੱਤੇ ਗਏ ਮਹੀਨੇ ਵਿੱਚ ਨਿਰਧਾਰਤ ਕੈਲੰਡਰ ਦਿਨ 'ਤੇ ਚੈਨਲਾਂ ਦੀ ਸਬਸਕ੍ਰਿਪਸ਼ਨ ਲਈ ਭੁਗਤਾਨ ਨਹੀਂ ਕਰਦੇ ਹੋ ਤਾਂ ਤੁਹਾਡੀ ਨਵੀਨੀਕਰਨ ਮਿਤੀ ਉਸ ਮਹੀਨੇ ਦੇ ਆਖਰੀ ਦਿਨ ਦੀ ਹੋਵੇਗੀ। ਉਦਾਹਰਨ ਲਈ, ਜੇ ਤੁਹਾਡੀ ਸਬਸਕ੍ਰਿਪਸ਼ਨ ਮਿਤੀ 31 ਮਾਰਚ ਹੈ, ਤਾਂ ਤੁਹਾਡੀ ਪਹਿਲੀ ਨਵੀਨੀਕਰਨ ਮਿਤੀ 30 ਅਪ੍ਰੈਲ ਹੋਵੇਗੀ ਅਤੇ ਇਸ ਤੋਂ ਬਾਅਦ ਦੀਆਂ ਨਵੀਨੀਕਰਨ ਮਿਤੀਆਂ ਅਗਲੇ ਮਹੀਨਿਆਂ ਦੇ 30 ਵੇਂ ਦਿਨ ਦੀਆਂ ਹੋਣਗੀਆਂ।

ਸਬਸਕ੍ਰਿਪਸ਼ਨ ਮਿਤੀ ਦਾ ਮਤਲਬ ਹੈ ਉਹ ਮਿਤੀ ਜਿਸ 'ਤੇ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ।

ਸਬਸਕ੍ਰਿਪਸ਼ਨ ਮਿਆਦ ਦਾ ਮਤਲਬ ਹੈ ਤੁਹਾਡੀ ਸਬਸਕ੍ਰਿਪਸ਼ਨ ਮਿਤੀ ਤੋਂ ਬਾਅਦ ਦਾ ਹਰ ਇੱਕ ਮਹੀਨਾ। ਉਦਾਹਰਨ ਲਈ, ਜੇ ਤੁਸੀਂ ਕਿਸੇ ਮਹੀਨਾਵਾਰ ਸਬਸਕ੍ਰਿਪਸ਼ਨ ਪਲਾਨ ਦੀ ਚੋਣ ਕਰਦੇ ਹੋ, ਅਤੇ ਤੁਹਾਡੀ ਸਬਸਕ੍ਰਿਪਸ਼ਨ ਮਿਤੀ 15 ਮਾਰਚ ਹੈ, ਤਾਂ ਮੌਜੂਦਾ ਸਬਸਕ੍ਰਿਪਸ਼ਨ ਮਿਆਦ 15 ਮਾਰਚ ਤੋਂ ਲੈ ਕੇ ਉਸੇ ਕੈਲੰਡਰ ਸਾਲ ਦੇ 14 ਅਪ੍ਰੈਲ ਤੱਕ ਰਹੇਗੀ ਅਤੇ ਅਗਲੀ ਸਬਸਕ੍ਰਿਪਸ਼ਨ ਮਿਆਦ ਉਸੇ ਕੈਲੰਡਰ ਸਾਲ ਦੇ 15 ਅਪ੍ਰੈਲ ਨੂੰ ਸਵੈਚਲ ਸ਼ੁਰੂ ਹੋ ਜਾਵੇਗੀ।

ਤੀਜੀ-ਧਿਰ ਪਲੇਟਫਾਰਮ ਪ੍ਰਦਾਤਾ(ਆਂ) ਦਾ ਮਤਲਬ ਹੈ ਇੱਕ ਗੈਰ-WhatsApp ਪਲੇਟਫਾਰਮ, ਜਿਵੇਂ ਕਿ Apple App Store ਜਾਂ Google Play, ਜਿਸ ਰਾਹੀਂ ਤੁਸੀਂ ਚੈਨਲ ਸਬਸਕ੍ਰਿਪਸ਼ਨ ਖਰੀਦਦੇ ਹੋ।

  1. ਜੇ ਕਿਸੇ ਚੈਨਲ ਦਾ ਮਾਲਕ ਤੁਹਾਨੂੰ ਕਿਸੇ ਵੀ ਸਮੱਗਰੀ ਦੀ ਐਕਸੈਸ ਕਰਨ ਤੋਂ ਰੋਕਦਾ ਹੈ (ਪਰ ਇਸ ਤੱਕ ਸੀਮਿਤ ਨਹੀਂ) ਤਾਂ ਇਸ ਸਮੇਤ ਅਸੀਂ ਕਿਸੇ ਵੀ ਸਮੇਂ ਚੈਨਲਾਂ ਦੀ ਸਬਸਕ੍ਰਿਪਸ਼ਨ ਤੱਕ ਤੁਹਾਡੀ ਪਹੁੰਚ ਨੂੰ ਸੀਮਿਤ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ।
  2. ਅਸੀਂ ਕਿਸੇ ਵੀ ਸਮੇਂ ਆਪਣੀ ਮਰਜ਼ੀ ਅਨੁਸਾਰ ਚੈਨਲਾਂ ਦੀ ਸਬਸਕ੍ਰਿਪਸ਼ਨਾਂ ਬਦਲ ਸਕਦੇ ਹਾਂ ਜਾਂ ਬੰਦ ਕਰ ਸਕਦੇ ਹਾਂ। ਕਿਸੇ ਵੀ ਸਥਿਤੀ ਵਿੱਚ ਅਸੀਂ ਚੈਨਲਾਂ ਦੀਆਂ ਸਬਸਕ੍ਰਿਪਸ਼ਨਾਂ ਦੇ ਬੰਦ ਹੋਣ ਜਾਂ ਅਸਮਰੱਥ ਹੋਣ ਲਈ ਕਿਸੇ ਵੀ ਤਰੀਕੇ ਨਾਲ ਜ਼ਿੰਮੇਵਾਰ ਨਹੀਂ ਹੋਵਾਂਗੇ।
  3. ਚੈਨਲਾਂ ਦੀਆਂ ਸਬਸਕ੍ਰਿਪਸ਼ਨਾਂ ਵੱਖੋ-ਵੱਖਰੀ ਮਾਹੀਨਾਵਾਰ ਕੀਮਤਾਂ 'ਤੇ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਹਰੇਕ ਚੈਨਲਾਂ ਦੀ ਸਬਸਕ੍ਰਿਪਸ਼ਨ ਦੀ ਮਹੀਨਾਵਾਰ ਕੀਮਤ ਉਸ ਚੈਨਲ ਦੇ ਮਾਲਕ ਦੁਆਰਾ ਚੁਣੀ ਜਾਂਦੀ ਹੈ। ਤੁਹਾਡੀ ਚੈਨਲਾਂ ਦੀ ਸਬਸਕ੍ਰਿਪਸ਼ਨ ਦੀ ਕੀਮਤ ਤੁਹਾਡੀ ਖਰੀਦ ਦੇ ਸਮੇਂ ਤੁਹਾਨੂੰ ਦੱਸੀ ਜਾਵੇਗੀ।
  4. ਜਦੋਂ ਤੁਸੀਂ ਕਿਸੇ ਤੀਜੀ-ਧਿਰ ਪਲੇਟਫਾਰਮ ਪ੍ਰਦਾਤਾ ਰਾਹੀਂ ਚੈਨਲਾਂ ਦੀ ਸਬਸਕ੍ਰਿਪਸ਼ਨ ਖਰੀਦਦੇ ਹੋ, ਤਾਂ ਤੁਸੀਂ ਉਸ ਖਰੀਦਾਰੀ ਲਈ ਤੀਜੀ ਧਿਰ ਦੇ ਪਲੇਟਫਾਰਮ ਪ੍ਰਦਾਤਾ ਨੂੰ ਖ਼ਰਚਾ ਦਿਓਂਗੇ ਜੋ ਤੁਹਾਡੀ ਖਰੀਦ ਦੇ ਸਮੇਂ ਤੁਹਾਨੂੰ ਦੱਸੀਆਂ ਗਈਆਂ ਅਤੇ ਉਸ ਤੀਜੀ-ਧਿਰ ਪਲੇਟਫਾਰਮ ਦੇ ਪ੍ਰਦਾਤਾ ਵੱਲੋਂ ਤੁਹਾਡੇ ਵੱਲੋਂ ਵਰਤੋਂ 'ਤੇ ਲਾਗੂ ਹੋਣ ਵਾਲੀਆਂ ਸਾਰੀਆਂ ਸ਼ਰਤਾਂ ਅਨੁਸਾਰ ਹੋਵੇਗਾ।
  5. ਅਸੀਂ ਸੇਵਾ ਪ੍ਰਦਾਤਾਵਾਂ ਨੂੰ ਜਿਸ ਵਿੱਚ WhatsApp ਦੇ ਸਹਿਯੋਗੀ ਸ਼ਾਮਲ ਹਨ, ਨੂੰ ਕੁਝ ਯੂਜ਼ਰਾਂ ਤੋਂ ਫ਼ੰਡ ਇਕੱਠਾ ਕਰਨ ਅਤੇ WhatsApp ਵੱਲੋਂ ਕੁਝ ਸੰਬੰਧਿਤ ਸੇਵਾਵਾਂ ਪ੍ਰਦਾਨ ਕਰਨ ਲਈ ਵੀ ਨਾਮਜ਼ਦ ਕਰ ਸਕਦੇ ਹਾਂ। ਜਿਸ ਹੱਦ ਤੱਕ ਅਸੀਂ ਸੇਵਾ ਪ੍ਰਦਾਤਾਵਾਂ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ, ਸਾਡੇ ਲਈ ਲੋੜੀਂਦਾ ਹੈ ਕਿ ਉਹ ਸਖਤੀ ਨਾਲ ਸਾਡੀਆਂ ਹਦਾਇਤਾਂ ਅਤੇ ਸ਼ਰਤਾਂ ਦੀ ਪਾਲਣਾ ਕਰਦਿਆਂ, ਸਾਡੇ ਵੱਲੋਂ ਤੁਹਾਡੀ ਜਾਣਕਾਰੀ 'ਤੇ ਪ੍ਰਕਿਰਿਆ ਕਰਨ। ਵਧੇਰੇ ਜਾਣਕਾਰੀ ਲਈ ਇੱਥੇ WhatsApp ਪਰਦੇਦਾਰੀ ਨੀਤੀਆਂ ਦੇਖੋ। ਅਸੀਂ ਲਾਗੂ ਟੈਕਸ ਨਿਯਮਾਂ ਅਧੀਨ ਕਨੂੰਨੀ ਦੁਆਰਾ ਮਨਜ਼ੂਰੀ ਪ੍ਰਾਪਤ ਹੱਦ ਤੱਕ ਇਨ੍ਹਾਂ ਸੇਵਾ ਪ੍ਰਦਾਤਾਵਾਂ ਨੂੰ VAT/GST ਦੇ ਉਦੇਸ਼ਾਂ (ਅਤੇ ਨਿਰਧਾਰਤ ਕੀਤੇ ਅਨੁਸਾਰ ਹੋਰ ਸਮਾਨ ਟੈਕਸ) ਲਈ ਇੱਕ ਵਿਚੋਲੇ / ਪਲੇਟਫਾਰਮ ਆਪਰੇਟਰ ਵਜੋਂ ਵੀ ਨਾਮਜ਼ਦ ਕਰ ਸਕਦੇ ਹਾਂ, ਯੂਜ਼ਰਾਂ ਤੋਂ ਖ਼ਰਚਾ ਲੈਣ ਲਈ ਅਧਿਕਾਰਤ ਕਰ ਸਕਦੇ ਹਾਂ, ਯੂਜ਼ਰਾਂ ਨੂੰ ਚਲਾਨ ਜਾਰੀ ਕਰ ਸਕਦੇ ਹਾਂ, ਅਤੇ ਕੁਝ ਉਤਪਾਦਾਂ / ਸੇਵਾਵਾਂ ਦੀ ਸਪੁਰਦਗੀ ਨਾਲ ਸੰਬੰਧਿਤ ਕੁਝ ਯੂਜ਼ਰਾਂ ਤੋਂ ਭੁਗਤਾਨ ਇਕੱਠਾ ਕਰ ਸਕਦੇ ਹਾਂ; ਅਤੇ ਸੰਬੰਧਿਤ ਅਧਿਕਾਰ ਖੇਤਰਾਂ ਵਿੱਚ ਟੈਕਸ ਅਥਾਰਟੀਆਂ ਨੂੰ ਯੂਜ਼ਰਾਂ ਤੋਂ ਕੁਝ ਉਤਪਾਦਾਂ/ਸੇਵਾਵਾਂ ਦੀ ਸਪਲਾਈ 'ਤੇ ਲਾਗੂ VAT/GST (ਅਤੇ ਨਿਰਧਾਰਤ ਕੀਤੇ ਅਨੁਸਾਰ ਹੋਰ ਸਮਾਨ ਟੈਕਸ) ਤੋਂ ਖ਼ਰਚਾ ਲੈਣ, ਇਕੱਠਾ ਕਰਨ, ਰਿਪੋਰਟ ਕਰਨ ਅਤੇ ਭੇਜਣ ਲਈ ਜ਼ਿੰਮੇਵਾਰ ਧਿਰ (ਆਂ) ਵਜੋਂ ਨਿਯੁਕਤ ਕਰ ਸਕਦੇ ਹਾਂ।
  6. ਤੁਹਾਡੀ ਸਬਸਕ੍ਰਿਪਸ਼ਨ ਦੀ ਮਿਆਦ ਸਬਸਕ੍ਰਿਪਸ਼ਨ ਮਿਤੀ ਤੋਂ ਸ਼ੁਰੂ ਹੁੰਦੀ ਹੈ ਅਤੇ ਮਹੀਨਾਵਾਰ ਆਧਾਰ 'ਤੇ ਸਵੈਚਲ ਨਵਿਆਈ ਜਾਂਦੀ ਹੈ, ਜਦੋਂ ਤੱਕ ਕਿ ਇਸ ਨੂੰ ਮਿਆਦ ਤੋਂ ਪਹਿਲਾਂ ਰੱਦ ਜਾਂ ਬੰਦ ਨਹੀਂ ਕੀਤਾ ਜਾਂਦਾ, ਜਾਂ ਜਦੋਂ ਤੱਕ ਕਿਸੇ ਹੋਰ ਪੇਸ਼ਕਸ਼ ਬਾਰੇ ਤੁਹਾਡੇ ਨਾਲ ਸੰਪਰਕ ਨਹੀਂ ਕੀਤਾ ਜਾਂਦਾ। ਤੁਸੀਂ ਸਵੀਕਾਰ ਕਰਦੇ ਹੋ ਅਤੇ ਸਹਿਮਤ ਹੁੰਦੇ ਹੋ ਕਿ WhatsApp ਹਰੇਕ ਨਵੀਨੀਕਰਨ ਮਿਤੀ 'ਤੇ ਚੈਨਲਾਂ ਦੀ ਸਬਸਕ੍ਰਿਪਸ਼ਨ ਮਹੀਨਾਵਾਰ ਭੁਗਤਾਨ ਰਕਮ ("ਸਬਸਕ੍ਰਿਪਸ਼ਨ ਫੀਸ") ਲਈ ਤੁਹਾਡੇ ਤੋਂ ਖ਼ਰਚਾ ਲੈ ਸਕਦਾ ਹੈ, ਜਦੋਂ ਤੱਕ ਕਿ ਤੁਹਾਡੇ ਚੈਨਲਾਂ ਦੀ ਸਬਸਕ੍ਰਿਪਸ਼ਨ ਉਸ ਸਮੇਂ ਦੀ ਮੌਜੂਦਾ ਸਬਸਕ੍ਰਿਪਸ਼ਨ ਮਿਆਦ ਦੇ ਅੰਤ ਤੋਂ ਪਹਿਲਾਂ ਬੰਦ ਜਾਂ ਰੱਦ ਨਹੀਂ ਕੀਤੀ ਜਾਂਦੀ।
  7. ਆਪਣੀ ਚੈਨਲਾਂ ਦੀ ਸਬਸਕ੍ਰਿਪਸ਼ਨ ਨੂੰ ਰੱਦ ਕਰਨ ਲਈ, ਤੁਸੀਂ ਸੰਬੰਧਿਤ ਚੈਨਲ 'ਤੇ ਜਾ ਸਕਦੇ ਹੋ ਅਤੇ "ਸਬਸਕ੍ਰਿਪਸ਼ਨ ਪ੍ਰਬੰਧਿਤ ਕਰੋ" ਪੇਜ ਨੂੰ ਐਕਸੈਸ ਕਰਨ ਲਈ ਚੈਨਲ ਸਿਰਲੇਖ 'ਤੇ ਟੈਪ ਕਰ ਸਕਦੇ ਹੋ ਤਾਂ ਜੋ ਤੁਸੀਂ ਆਪਣੀ ਸਬਸਕ੍ਰਿਪਸ਼ਨ ਰੱਦ ਕਰ ਸਕੋ। ਤੁਸੀਂ ਤੀਜੀ ਧਿਰ ਦੇ ਪਲੇਟਫਾਰਮ ਪ੍ਰਦਾਤਾ ਰਾਹੀਂ ਸਿੱਧੇ ਚੈਨਲਾਂ ਦੀ ਆਪਣੀ ਸਬਸਕ੍ਰਿਪਸ਼ਨ ਨੂੰ ਰੱਦ ਵੀ ਕਰ ਸਕਦੇ ਹੋ। ਕੁਝ ਤੀਜੀ-ਧਿਰ ਪਲੇਟਫਾਰਮ ਪ੍ਰਦਾਤਾਵਾਂ ਲਈ, ਤੁਹਾਨੂੰ ਚੈਨਲਾਂ ਦੀ ਸਬਸਕ੍ਰਿਪਸ਼ਨ ਨੂੰ ਸਵੈਚਲ ਨਵਿਆਉਣ ਤੋਂ ਰੋਕਣ ਲਈ ਮੌਜੂਦਾ ਸਬਸਕ੍ਰਿਪਸ਼ਨ ਮਿਆਦ ਦੀ ਸਮਾਪਤੀ ਤੋਂ (24) ਘੰਟੇ ਪਹਿਲਾਂ ਆਪਣੀ ਚੈਨਲ ਸਬਸਕ੍ਰਿਪਸ਼ਨ ਨੂੰ ਰੱਦ ਕਰਨ ਦੀ ਲੋੜ ਪੈ ਸਕਦੀ ਹੈ।
  8. ਜਦੋਂ ਤੁਸੀਂ ਚੈਨਲ ਦੀ ਸਬਸਕ੍ਰਿਪਸ਼ਨ ਖਰੀਦਦੇ ਹੋ, ਤਾਂ ਅਸੀਂ ਤੁਹਾਨੂੰ ਤੁਰੰਤ ਤੁਹਾਡੇ ਚੈਨਲਾਂ ਦੀ ਸਬਸਕ੍ਰਿਪਸ਼ਨ ਦੀ ਐਕਸੈਸ ਪ੍ਰਦਾਨ ਕਰਾਂਗੇ; ਅਤੇ ਨਤੀਜੇ ਵਜੋਂ ਜਦੋਂ ਤੱਕ ਕਨੂੰਨ ਦੁਆਰਾ ਸਪੱਸ਼ਟ ਤੌਰ 'ਤੇ ਲੋੜੀਂਦਾ ਨਹੀਂ ਹੁੰਦਾ, ਜੇ ਤੁਸੀਂ ਚੈਨਲਾਂ ਦੀ ਗਾਹਕੀ ਬਾਰੇ ਆਪਣਾ ਮਨ ਬਦਲਦੇ ਹੋ ਤਾਂ ਤੁਸੀਂ ਇਸ ਸੰਬੰਧੀ ਆਪਣੇ ਕਿਸੇ ਵੀ ਕਾਨੂੰਨੀ ਅਧਿਕਾਰ ਨੂੰ ਛੱਡ ਦਿੰਦੇ ਹੋ ਅਤੇ ਲਾਗੂ ਕੂਲਿੰਗ ਆਫ ਮਿਆਦ ਦੌਰਾਨ ਰਿਫੰਡ ਪ੍ਰਾਪਤ ਕਰ ਸਕਦੇ ਹੋ। ਕਿਉਂਕਿ ਤੁਸੀਂ ਤੁਰੰਤ ਚੈਨਲਾਂ ਦੀ ਸਬਸਕ੍ਰਿਪਸ਼ਨ ਨੂੰ ਐਕਸੈਸ ਕਰਨ ਲਈ ਸਹਿਮਤ ਹੁੰਦੇ ਹੋ ਅਤੇ ਕੂਲਿੰਗ ਆਫ ਮਿਆਦ ਦੌਰਾਨ ਆਪਣਾ ਮਨ ਬਦਲਣ ਦੇ ਆਪਣੇ ਕਨੂੰਨੀ ਅਧਿਕਾਰ ਨੂੰ ਛੱਡ ਦਿੰਦੇ ਹੋ, ਤੁਸੀਂ ਕੂਲਿੰਗ ਆਫ ਮਿਆਦ ਅੰਦਰ ਰੱਦ ਕਰਨ ਅਤੇ ਰਿਫੰਡ ਪ੍ਰਾਪਤ ਕਰਨ ਦੇ ਆਪਣੇ ਕਨੂੰਨੀ ਅਧਿਕਾਰ ਦੀ ਵਰਤੋਂ ਨਹੀਂ ਕਰ ਸਕਦੇ।
  9. ਜਦੋਂ ਤੁਸੀਂ ਚੈਨਲਾਂ ਦੀ ਸਬਸਕ੍ਰਿਪਸ਼ਨ ਖਰੀਦਦੇ ਹੋ, ਤਾਂ ਤੁਸੀਂ ਸਮਝਦੇ ਹੋ ਕਿ ਚੈਨਲ ਦੇ ਮਾਲਕ(ਆਂ) ਜਿਨ੍ਹਾਂ ਦੇ ਚੈਨਲਾਂ ਦੀ ਸਬਸਕ੍ਰਿਪਸ਼ਨ ਨੂੰ ਤੁਸੀਂ ਸਬਸਕ੍ਰਾਈਬ ਕੀਤਾ ਹੈ, ਉਹ ਉਨ੍ਹਾਂ ਦੇ WhatsApp ਚੈਨਲ 'ਤੇ ਤੁਹਾਡੀ ਚੈਨਲ ਸਬਸਕ੍ਰਿਪਸ਼ਨ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ, ਜਿਵੇਂ ਕਿ ਤੁਹਾਡੀ ਸਬਸਕ੍ਰਿਪਸ਼ਨ ਅਤੇ ਤੁਹਾਡੇ ਭੁਗਤਾਨ ਦੀ ਸਥਿਤੀ।
  10. ਤੁਸੀਂ ਸਹਿਮਤ ਹੋ ਅਤੇ ਸਮਝਦੇ ਹੋ ਕਿ WhatsApp ਦਾ ਕਿਸੇ ਵੀ ਚੈਨਲ ਸਬਸਕ੍ਰਿਪਸ਼ਨ ਸਮੱਗਰੀ 'ਤੇ ਕੋਈ ਸੰਪਾਦਕੀ ਨਿਯੰਤਰਣ ਜਾਂ ਜ਼ਿੰਮੇਵਾਰੀ ਨਹੀਂ ਹੈ।। ਚੈਨਲਾਂ ਦੀ ਸਬਸਕ੍ਰਿਪਸ਼ਨ ਦੀ ਵਰਤੋਂ ਤੁਹਾਡੀ ਮਰਜ਼ੀ 'ਤੇ ਹੈ।
  11. ਚੈਨਲਾਂ ਦੀ ਸਬਸਕ੍ਰਿਪਸ਼ਨ ਦੀ ਲਗਾਤਾਰ ਵਰਤੋਂ ਲਈ ਕਿਰਿਆਸ਼ੀਲ WhatsApp ਖਾਤੇ ਦੀ ਲੋੜ ਹੁੰਦੀ ਹੈ। ਜੇ ਤੁਸੀਂ ਆਪਣਾ WhatsApp ਖਾਤਾ ਮਿਟਾ ਦਿੰਦੇ ਹੋ, ਤਾਂ ਤੁਹਾਡੀ ਚੈਨਲਾਂ ਦੀਆਂ ਸਬਸਕ੍ਰਿਪਸ਼ਨਾਂ ਸਵੈਚਲ ਰੱਦ ਹੋ ਜਾਣਗੀਆਂ ਅਤੇ ਤੁਸੀਂ ਚੈਨਲ ਸਬਸਕ੍ਰਿਪਸ਼ਨ ਜ਼ਰੀਏ ਪ੍ਰਾਪਤ ਕੀਤੀ ਕਿਸੇ ਵੀ ਸਮੱਗਰੀ ਦੀ ਐਕਸੈਸ ਗੁਆ ਬੈਠੋਗੇ।
  12. WhatsApp ਸਮੇਂ-ਸਮੇਂ 'ਤੇ ਇਨ੍ਹਾਂ ਸ਼ਰਤਾਂ ਨੂੰ ਅੱਪਡੇਟ ਕਰਨ ਦਾ ਅਧਿਕਾਰ ਰਾਖਵਾਂ ਰੱਖਦਾ ਹੈ। ਜੇ ਇਨ੍ਹਾਂ ਸ਼ਰਤਾਂ ਵਿੱਚ ਕੋਈ ਤਬਦੀਲੀ ਹਕੀਕੀ ਰੂਪ ਲੈਂਦੀ ਹੈ, ਤਾਂ ਤਬਦੀਲੀ ਦੇ ਪ੍ਰਭਾਵੀ ਹੋਣ ਤੋਂ ਪਹਿਲਾਂ ਅਸੀਂ ਤੁਹਾਨੂੰ ਨੋਟਿਸ ਪ੍ਰਦਾਨ ਕਰਾਂਗੇ, ਤਾਂ ਜੋ ਤੁਸੀਂ ਚੈਨਲਾਂ ਦੀ ਸਬਸਕ੍ਰਿਪਸ਼ਨ ਦੀ ਆਪਣੀ ਵਰਤੋਂ ਨੂੰ ਖਤਮ ਕਰਨ ਜਾਂ ਬੰਦ ਕਰਨ ਦੀ ਚੋਣ ਕਰ ਸਕੋ। ਚੈਨਲਾਂ ਦੀ ਸਬਸਕ੍ਰਿਪਸ਼ਨ ਦੀ ਤੁਹਾਡੀ ਲਗਾਤਾਰ ਵਰਤੋਂ ਸ਼ਰਤਾਂ ਵਿੱਚ ਹਕੀਕੀ ਤਬਦੀਲੀਆਂ ਦੇ ਬਾਵਜੂਦ ਤਬਦੀਲੀਆਂ ਦੀ ਤੁਹਾਡੀ ਸਵੀਕਾਰਤਾ ਦਾ ਗਠਨ ਕਰਦੀ ਹੈ ਅਤੇ ਇਨ੍ਹਾਂ ਸ਼ਰਤਾਂ ਵਿੱਚ ਕੋਈ ਵੀ ਅੱਪਡੇਟ ਜਾਂ ਤਬਦੀਲੀਆਂ ਅਜਿਹੀ ਕਿਸੇ ਵੀ ਸੋਧ ਤੋਂ ਬਾਅਦ ਕੀਤੀ ਗਈ ਚੈਨਲ ਸਬਸਕ੍ਰਿਪਸ਼ਨ ਦੀ ਕਿਸੇ ਵੀ ਖਰੀਦ ਜਾਂ ਨਵੀਨੀਕਰਨ 'ਤੇ ਲਾਗੂ ਹੋਣਗੀਆਂ। ਅਸੀਂ ਸਮੇਂ-ਸਮੇਂ 'ਤੇ ਚੈਨਲਾਂ ਦੀ ਸਬਸਕ੍ਰਿਪਸ਼ਨ ਲਈ ਕੀਮਤ ਬਦਲਣ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ। ਅਸੀਂ ਤੁਹਾਨੂੰ ਕਿਸੇ ਵੀ ਕੀਮਤ ਸੰਬੰਧੀ ਵਾਧੇ ਦਾ ਘੱਟੋ ਘੱਟ 30 ਦਿਨਾਂ ਦਾ ਨੋਟਿਸ ਦੇਵਾਂਗੇ। ਜੇ ਤੁਸੀਂ ਨਵੀਂ ਕੀਮਤ 'ਤੇ ਆਪਣੀ ਚੈਨਲਾਂ ਦੀ ਸਬਸਕ੍ਰਿਪਸ਼ਨ ਜਾਰੀ ਨਹੀਂ ਰੱਖਣਾ ਚਾਹੁੰਦੇ, ਤਾਂ ਤੁਸੀਂ ਅਗਲੀ ਸਬਸਕ੍ਰਿਪਸ਼ਨ ਮਿਆਦ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੀ ਸਬਸਕ੍ਰਿਪਸ਼ਨ ਰੱਦ ਕਰ ਸਕਦੇ ਹੋ। ਅਸੀਂ ਕੀਮਤ ਸੰਬੰਧੀ ਕਿਸੇ ਵੀ ਕਟੌਤੀ ਦਾ 30 ਦਿਨਾਂ ਤੋਂ ਘੱਟ ਸਮੇਂ ਦਾ ਨੋਟਿਸ ਪ੍ਰਦਾਨ ਕਰ ਸਕਦੇ ਹਾਂ; ਅਜਿਹੀ ਕੋਈ ਕਟੌਤੀ ਕਦੋਂ ਪ੍ਰਭਾਵ ਵਿੱਚ ਆਵੇਗੀ ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਵੱਲੋਂ ਤੁਹਾਨੂੰ ਪ੍ਰਾਪਤ ਹੋਣ ਵਾਲੀਆਂ ਕੀਮਤ ਵਿਚਲੀ ਗਿਰਾਵਟ ਸੰਬੰਧੀ ਸੂਚਨਾਵਾਂ ਵੱਲ ਧਿਆਨ ਦਿਓ। ਜੇ ਤੁਸੀਂ ਕਿਸੇ ਤੀਜੀ ਧਿਰ ਦੇ ਪਲੇਟਫਾਰਮ ਪ੍ਰਦਾਤਾ ਰਾਹੀਂ ਸਬਸਕ੍ਰਿਪਸ਼ਨ ਖਰੀਦੀ ਹੈ, ਤਾਂ ਕੀਮਤਾਂ ਵਿੱਚ ਤਬਦੀਲੀਆਂ ਉਸ ਤੀਜੀ ਧਿਰ ਜਾਂ ਸੇਵਾ ਦੇ ਨਿਯਮਾਂ ਅਤੇ ਸ਼ਰਤਾਂ ਅਧੀਨ ਵੀ ਹੋ ਸਕਦੀਆਂ ਹਨ। ਜੇ ਤੁਸੀਂ ਜਰਮਨੀ ਦੇ ਵਸਨੀਕ ਹੋ ਤਾਂ ਇਹ ਸੈਕਸ਼ਨ ਲਾਗੂ ਨਹੀਂ ਹੁੰਦਾ।
  13. ਤੁਸੀਂ ਇਹ ਵੀ ਸਵੀਕਾਰ ਕਰਦੇ ਹੋ ਕਿ ਜਾਂ ਤਾਂ ਅਸੀਂ ਜਾਂ ਕੋਈ ਵੀ ਚੈਨਲ ਮਾਲਕ ਤੁਹਾਡੀ ਚੈਨਲਾਂ ਦੀ ਸਬਸਕ੍ਰਿਪਸ਼ਨ ਦੇ ਹਿੱਸੇ ਵਜੋਂ ਤੁਹਾਡੇ ਲਈ ਉਪਲਬਧ ਫੀਚਰਾਂ ਜਾਂ ਸਮੱਗਰੀ ਨੂੰ ਸਮੇਂ-ਸਮੇਂ 'ਤੇ ਬਦਲ ਸਕਦੇ ਹਾਂ, ਜਿਸ ਵਿੱਚ ਬਿਲਿੰਗ ਮਿਆਦ ਵੀ ਸ਼ਾਮਲ ਹੈ। ਜੇ ਤੁਸੀਂ ਅਜਿਹੀ ਕਿਸੇ ਤਬਦੀਲੀ ਦੇ ਨਤੀਜੇ ਵਜੋਂ ਆਪਣੀ ਚੈਨਲਾਂ ਦੀ ਸਬਸਕ੍ਰਿਪਸ਼ਨ ਜਾਰੀ ਨਹੀਂ ਰੱਖਣਾ ਚਾਹੁੰਦੇ ਤਾਂ ਅਗਲੀ ਬਿਲਿੰਗ ਮਿਆਦ ਲਈ ਵਚਨਬੱਧ ਹੋਣ ਤੋਂ ਪਹਿਲਾਂ ਤੁਹਾਨੂੰ ਇਸ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਅੱਗੇ ਦੀ ਬਿਲਿੰਗ ਮਿਆਦ ਲਈ ਚੈਨਲਾਂ ਦੀ ਸਬਸਕ੍ਰਿਪਸ਼ਨਾਂ ਅਤੇ/ਜਾਂ ਨਵੀਨੀਕਰਨ ਦੀ ਤੁਹਾਡੀ ਲਗਾਤਾਰ ਵਰਤੋਂ ਇਨ੍ਹਾਂ ਤਬਦੀਲੀਆਂ ਨੂੰ ਸਵੀਕਾਰ ਕਰਨ ਦਾ ਸੰਕੇਤ ਦਿੰਦੀ ਹੈ।
  14. ਇਹ ਸ਼ਰਤਾਂ WhatsApp ਦੀਆਂ ਸੇਵਾ ਦੀਆਂ ਸ਼ਰਤਾਂ ਅਤੇ ਇਸ ਵਿੱਚ ਸ਼ਾਮਲ ਹੋਰ ਸਾਰੇ ਨਿਯਮਾਂ, ਸ਼ਰਤਾਂ ਅਤੇ ਨੀਤੀਆਂ (ਸਮੂਹਿਕ ਤੌਰ 'ਤੇ, "WhatsApp ਸ਼ਰਤਾਂ") ਦੇ ਪੂਰਕ ਹਨ। ਇਨ੍ਹਾਂ ਸ਼ਰਤਾਂ ਅਤੇ WhatsApp ਸ਼ਰਤਾਂ ਵਿਚਕਾਰ ਕਿਸੇ ਵੀ ਸਪੱਸ਼ਟ ਵਿਵਾਦ ਦੀ ਸਤਿਥੀ ਵਿੱਚ, ਇਹ ਸ਼ਰਤਾਂ ਸਿਰਫ਼ ਤੁਹਾਡੀ ਚੈਨਲਾਂ ਦੀ ਸਬਸਕ੍ਰਿਪਸ਼ਨਾਂ ਦੀ ਵਰਤੋਂ ਦੇ ਸੰਬੰਧ ਵਿੱਚ ਅਤੇ ਵਿਵਾਦ ਦੀ ਹੱਦ ਤੱਕ ਹੀ ਲਾਗੂ ਹੋਣਗੀਆਂ।
ਡਾਊਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋ
ਡਾਊਨਲੋਡ ਕਰੋ
ਅਸੀਂ ਕੀ ਕਰਦੇ ਹਾਂ
ਫੀਚਰਬਲੌਗਸੁਰੱਖਿਆਕਾਰੋਬਾਰ ਲਈ
ਅਸੀਂ ਕੌਣ ਹਾਂ
ਸਾਡੇ ਬਾਰੇਕੈਰੀਅਰਬ੍ਰਾਂਡ ਸੈਂਟਰਪਰਦੇਦਾਰੀ
WhatsApp ਵਰਤੋ
AndroidiPhoneMac/PCWhatsApp Web
ਕੀ ਮਦਦ ਚਾਹੀਦੀ ਹੈ?
ਸਾਨੂੰ ਸੰਪਰਕ ਕਰੋਮਦਦ ਕੇਂਦਰਐਪਾਂਸੁਰੱਖਿਆ ਸਲਾਹ
ਡਾਊਨਲੋਡ ਕਰੋ

2025 © WhatsApp LLC

ਸ਼ਰਤਾਂ ਅਤੇ ਪਰਦੇਦਾਰੀ ਨੀਤੀ
ਸਾਈਟਮੈਪ