WhatsApp ਦੁਨੀਆਂ ਭਰ ਵਿੱਚ ਕਿਸੇ ਨਾਲ ਵੀ ਗੱਲਬਾਤ ਕਰਨ ਲਈ ਇੱਕ ਤੇਜ਼, ਸੌਖੀ ਅਤੇ ਭਰੋਸੇਯੋਗ ਐਪ ਹੈ। 180 ਦੇਸ਼ਾਂ ਵਿੱਚ ਵੱਸਦੇ ਤਕਰੀਬਨ 2 ਅਰਬ ਤੋਂ ਵੱਧ ਲੋਕ, ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ ਤੋਂ ਆਪਣੇ ਪਰਿਵਾਰ ਵਾਲਿਆਂ ਅਤੇ ਦੋਸਤਾਂ ਦੇ ਨਾਲ ਸੰਪਰਕ ਵਿੱਚ ਰਹਿਣ ਲਈ WhatsApp ਦੀ ਵਰਤੋਂ ਕਰਦੇ ਹਨ। WhatsApp ਮੁਫ਼ਤ ਹੋਣ ਦੇ ਨਾਲ-ਨਾਲ ਕਈ ਵੱਖ-ਵੱਖ ਮੋਬਾਈਲ ਡਿਵਾਈਸਾਂ ਲਈ ਉਪਲਬਧ ਹੈ ਅਤੇ ਮਾੜੇ ਨੈੱਟਵਰਕ ਵਾਲੇ ਖੇਤਰਾਂ ਵਿੱਚ ਇਸਦਾ ਕੰਮ ਕਰਨਾ ਇਸ ਐਪ ਨੂੰ ਹੋਰ ਵੀ ਭਰੋਸੇਯੋਗ ਬਣਾ ਦਿੰਦਾ ਹੈ। ਆਪਣੇ ਯਾਦਗਾਰ ਪਲਾਂ ਨੂੰ ਸਾਂਝਾ ਕਰਨ, ਜ਼ਰੂਰੀ ਜਾਣਕਾਰੀ ਭੇਜਣ ਜਾਂ ਦੋਸਤਾਂ ਨਾਲ ਗੱਪਸ਼ੱਪ ਕਰਨ ਦਾ ਇਹ ਇੱਕ ਸਰਲ ਅਤੇ ਸੁਰੱਖਿਅਤ ਤਰੀਕਾ ਹੈ। ਭਾਵੇਂ ਤੁਹਾਡੇ ਜਾਣਕਾਰ ਦੁਨੀਆਂ ਵਿੱਚ ਕਿਤੇ ਵੀ ਮੌਜੂਦ ਹੋਣ, WhatsApp ਤੁਹਾਨੂੰ ਉਹਨਾਂ ਨਾਲ ਜੁੜਨ ਦੀ ਸਹੂਲਤ ਪ੍ਰਦਾਨ ਕਰਦਾ ਹੈ।
WhatsApp ਨੂੰ ਬਰਾਬਰ ਰੁਜ਼ਗਾਰ ਦੇ ਮੌਕੇ ਦੇਣ ਵਾਲਾ ਅਤੇ ਸਕਾਰਾਤਮਕ ਕਾਰਵਾਈ ਰੁਜ਼ਗਾਰਦਾਤਾ ਹੋਣ 'ਤੇ ਮਾਣ ਹੈ। ਅਸੀਂ ਨਸਲ, ਧਰਮ, ਰੰਗ, ਰਾਸ਼ਟਰੀ ਮੂਲ, ਲਿੰਗ (ਗਰਭ ਅਵਸਥਾ, ਜਣੇਪੇ, ਜਣਨ ਸਿਹਤ ਸੰਬੰਧੀ ਫੈਸਲੇ, ਜਾਂ ਸੰਬੰਧਿਤ ਡਾਕਟਰੀ ਸਥਿਤੀਆਂ ਸਮੇਤ), ਜਿਨਸੀ ਰੁਝਾਨ, ਲਿੰਗ ਪਛਾਣ, ਲਿੰਗ ਸਮੀਕਰਨ, ਉਮਰ, ਇੱਕ ਸੁਰੱਖਿਅਤ ਅਨੁਭਵੀ ਸੈਨਿਕ ਹੋਣ ਕਰਕੇ, ਇੱਕ ਅਪਾਹਜ ਵਿਅਕਤੀ ਹੋਣ ਕਰਕੇ, ਜੈਨੇਟਿਕ ਜਾਣਕਾਰੀ, ਰਾਜਨੀਤਿਕ ਵਿਚਾਰ ਜਾਂ ਗਤੀਵਿਧੀ, ਜਾਂ ਹੋਰ ਕਾਨੂੰਨੀ ਤੌਰ 'ਤੇ ਲਾਗੂ ਹੋਣ ਵਾਲੀਆਂ ਸੁਰੱਖਿਅਤ ਵਿਸ਼ੇਸ਼ਤਾਵਾਂ ਵਾਲੇ ਵਿਅਕਤੀ ਹੋਣ ਦੇ ਆਧਾਰ 'ਤੇ ਵਿਤਕਰਾ ਨਹੀਂ ਕਰਦੇ ਹਾਂ। ਤੁਸੀਂ ਸਾਡੇ ਬਰਾਬਰ ਰੁਜ਼ਗਾਰ ਮੌਕਿਆਂ ਦਾ ਨੋਟਿਸ ਇੱਥੇ ਦੇਖ ਸਕਦੇ ਹੋ। ਅਸੀਂ ਲਾਗੂ ਹੋਣ ਲਾਇਕ ਸੰਘੀ, ਰਾਜ ਅਤੇ ਸਥਾਨਕ ਕਾਨੂੰਨ ਦੇ ਨਾਲ ਅਨੁਸਾਰ ਅਪਰਾਧਿਕ ਇਤਿਹਾਸ ਵਾਲੇ ਯੋਗ ਬਿਨੈਕਾਰਾਂ 'ਤੇ ਵੀ ਵਿਚਾਰ ਕਰਦੇ ਹਾਂ। ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ Facebook, ਇਸਦੇ ਕਰਮਚਾਰੀਆਂ, ਅਤੇ ਹੋਰਾਂ ਦੀ ਸੁਰੱਖਿਆ ਅਤੇ ਬਚਾਅ ਨੂੰ ਕਾਇਮ ਰੱਖਣ ਲਈ ਕਰ ਸਕਦੇ ਹਾਂ ਜਿਵੇਂ ਕਿ ਕਾਨੂੰਨ ਦੁਆਰਾ ਲੋੜੀਂਦਾ ਹੈ ਜਾਂ ਆਗਿਆ ਦਿੱਤੀ ਜਾਂਦੀ ਹੈ। ਤੁਸੀਂ Facebook ਦੀ ਭੁਗਤਾਨ ਕਰਨ ਦੀ ਪਾਰਦਰਸ਼ਤਾ ਨੀਤੀ ਅਤੇ ਬਰਾਬਰ ਰੁਜ਼ਗਾਰ ਦੇ ਮੌਕੇ ਕਾਨੂੰਨ ਹੈ ਨੋਟਿਸ ਨੂੰ ਉਨ੍ਹਾਂ ਦੇ ਸੰਬੰਧਿਤ ਲਿੰਕਾਂ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਇਸ ਤੋਂ ਇਲਾਵਾ, WhatsApp ਕੁਝ ਖਾਸ ਟਿਕਾਣਿਆਂ 'ਤੇ E-Verify ਪ੍ਰੋਗਰਾਮ ਵਿੱਚ ਹਿੱਸਾ ਲੈਂਦਾ ਹੈ, ਜਿਵੇਂ ਕਿ ਕਾਨੂੰਨ ਦੁਆਰਾ ਲੋੜੀਂਦਾ ਹੈ।
WhatsApp ਸਾਡੀ ਭਰਤੀ ਪ੍ਰਕਿਰਿਆ ਵਿੱਚ ਅਪਾਹਜ ਉਮੀਦਵਾਰਾਂ ਲਈ ਵਾਜਬ ਰਿਹਾਇਸ਼ ਪ੍ਰਦਾਨ ਕਰਨ ਲਈ ਵਚਨਬੱਧ ਹੈ। ਜੇਕਰ ਤੁਹਾਨੂੰ ਕਿਸੇ ਅਪਾਹਜਤਾ ਕਾਰਨ ਕਿਸੇ ਸਹਾਇਤਾ ਜਾਂ ਰਿਹਾਇਸ਼ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ accommodations-ext@fb.com 'ਤੇ ਦੱਸੋ।