WhatsApp ਕਾਲਿੰਗ ਨਾਲ ਇਕੱਠੇ ਮਿਲ ਕੇ ਹੋਰ ਵੀ ਬਹੁਤ ਕੁਝ ਕਰੋ
ਸਕ੍ਰੀਨ ਸ਼ੇਅਰਿੰਗ, ਕਾਲ ਸ਼ਡਿਊਲਿੰਗ ਅਤੇ ਕਾਲ ਲਿੰਕਾਂ ਦੇ ਨਾਲ,
ਵਾਸਤਵਿਕ ਸਮੇਂ ਵਿੱਚ ਕਨੈਕਟ ਅਤੇ ਸਹਿਯੋਗ ਕਰਨਾ ਕਦੇ ਵੀ ਇੰਨਾ ਆਸਾਨ ਨਹੀਂ ਸੀ।
ਅੰਤਰਰਾਸ਼ਟਰੀ ਤੌਰ 'ਤੇ iOS ਅਤੇ Android ਡਿਵਾਈਸਾਂ 'ਤੇ ਮੁਫ਼ਤ*, ਭਰੋਸੇਯੋਗ ਵੌਇਸ ਅਤੇ ਵੀਡੀਓ ਕਾਲਿੰਗ ਨਾਲ ਤੁਹਾਡੇ ਲਈ ਮਾਈਨੇ ਰੱਖਣ ਵਾਲੇ ਲੋਕਾਂ ਦੇ ਨੇੜੇ ਰਹੋ।
* ਡਾਟੇ ਦਾ ਖਰਚਾ ਪੈ ਸਕਦਾ ਹੈ। ਵੇਰਵਿਆਂ ਲਈ ਆਪਣੇ ਪ੍ਰਦਾਤਾ ਨਾਲ ਸੰਪਰਕ ਕਰੋ।
ਸਕ੍ਰੀਨ ਸ਼ੇਅਰਿੰਗ, ਕਾਲ ਸ਼ਡਿਊਲਿੰਗ ਅਤੇ ਕਾਲ ਲਿੰਕਾਂ ਦੇ ਨਾਲ,
ਵਾਸਤਵਿਕ ਸਮੇਂ ਵਿੱਚ ਕਨੈਕਟ ਅਤੇ ਸਹਿਯੋਗ ਕਰਨਾ ਕਦੇ ਵੀ ਇੰਨਾ ਆਸਾਨ ਨਹੀਂ ਸੀ।
ਵੌਇਸ ਕਾਲ ਨਾਲ ਜਾਂ ਆਹਮੋ-ਸਾਹਮਣੇ ਇੱਕ-ਦੂਜੇ ਨਾਲ ਅਤੇ ਗਰੁੱਪ ਵੀਡੀਓ ਕਾਲਾਂ ਕਰਕੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸੰਪਰਕ ਕਰੋ—ਇਹ ਹਮੇਸ਼ਾਂ ਮੁਫ਼ਤ * ਅਤੇ ਅਸੀਮਿਤ ਹੁੰਦੀਆਂ ਹਨ।
*ਜਦੋਂ ਤੁਸੀਂ WiFi ਜਾਂ ਡਾਟਾ ਪੈਕੇਜ ਦੀ ਵਰਤੋਂ ਕਰਕੇ ਕਾਲ ਕਰਦੇ ਹੋ
ਵੀਡੀਓ ਕਾਲਾਂ ਦੌਰਾਨ ਸਾਂਝੀ ਸਕ੍ਰੀਨ 'ਤੇ ਇਕੱਠੇ ਮਿਲ ਕੇ ਕ੍ਰੀਏਟਿਵ ਵਿਚਾਰਾਂ ਨਾਲ ਯੋਜਨਾ ਬਣਾਓ।
ਮੀਟਿੰਗ ਦਾ ਸਮਾਂ ਸੈੱਟ ਕਰਨ ਲਈ ਇੱਕ ਈਵੈਂਟ ਬਣਾਓ, ਜਿਹੜਾ ਹਰ ਕਿਸੇ ਦੇ ਕਾਰਜਕ੍ਰਮ ਅਨੁਸਾਰ ਸਹੀ ਹੋਵੇ—ਤਾਂ ਜੋ ਹਰ ਕੋਈ ਮੀਟਿੰਗ ਵਿੱਚ ਆ ਸਕੇ।
WhatsApp 'ਤੇ ਮੌਜੂਦ ਕਿਸੇ ਵੀ ਵਿਅਕਤੀ ਨੂੰ ਕਾਲ ਲਿੰਕ ਭੇਜ ਕੇ ਆਪਣੀ ਕਾਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿਓ।
ਸਾਰੇ ਆਕਾਰਾਂ ਦੇ ਗਰੁੱਪਾਂ ਲਈ ਆਡੀਓ ਹੈਂਗਆਉਟ। ਭਾਵੇਂ ਕੋਈ ਰੋਮਾਂਚਕ ਫੁੱਟਬਾਲ ਗੇਮ ਹੋਵੇ, ਹੋਮਵਰਕ ਦੀ ਕਿਸੇ ਸਮੱਸਿਆ 'ਤੇ ਅਟਕਣਾ ਹੋਵੇ ਜਾਂ ਕੁਝ ਵੱਡੀ ਖ਼ਬਰ ਸਾਂਝੀ ਕਰਨੀ ਹੋਵੇ, ਕਦੇ-ਕਦਾਈਂ ਤੁਹਾਨੂੰ ਸਿਰਫ਼ ਤੁਹਾਡੇ ਗਰੁੱਪ ਚੈਟ ਵਿੱਚ ਉਪਲਬਧ ਕਿਸੇ ਵੀ ਵਿਅਕਤੀ ਨਾਲ ਗੱਲ ਕਰਨ ਦੀ ਲੋੜ ਹੁੰਦੀ ਹੈ।
ਵੌਇਸ ਕਾਲਿੰਗ ਨਾਲ ਤੁਸੀਂ ਮੁਫ਼ਤ ਵਿੱਚ WhatsApp ਦੀ ਵਰਤੋਂ ਕਰਦਿਆਂ ਤੁਹਾਡੇ ਸੰਪਰਕਾਂ ਨੂੰ ਕਾਲ ਕਰ ਸਕਦੇ ਹੋ, ਭਾਵੇਂ ਓਹ ਕਿਸੇ ਦੂਜੇ ਦੇਸ਼ ਵਿੱਚ ਹੋਣ। ਵੌਇਸ ਕਾਲਿੰਗ ਤੁਹਾਡੇ ਮੋਬਾਈਲ ਪਲਾਨ ਦੇ ਮਿੰਟਾਂ ਦੀ ਵਰਤੋਂ ਕਰਨ ਦੀ ਬਜਾਏ ਤੁਹਾਡੇ ਫ਼ੋਨ ਦੇ ਇੰਟਰਨੈੱਟ ਕਨੈਕਸ਼ਨ ਦੀ ਵਰਤੋਂ ਕਰਦੀ ਹੈ। ਡਾਟੇ ਦਾ ਖਰਚਾ ਪੈ ਸਕਦਾ ਹੈ। ਕਾਲ ਸ਼ੁਰੂ ਕਰਨ ਲਈ, ਉਸ ਗਰੁੱਪ ਚੈਟ ਨੂੰ ਖੋਲ੍ਹੋ ਜਿਸ 'ਤੇ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਅਤੇ ਆਪਣੀ ਕਾਲ ਸ਼ੁਰੂ ਕਰਨ ਲਈ ਫ਼ੋਨ ਦੇ ਆਈਕਨ 'ਤੇ ਕਲਿੱਕ ਕਰੋ। ਤੁਸੀਂ ਕਾਲ ਟੈਬ ਤੋਂ ਤੁਹਾਡੇ ਮੌਜੂਦਾ ਗਰੁੱਪ ਚੈਟਾਂ ਤੋਂ ਬਾਹਰ ਦੇ ਸੰਪਰਕਾਂ ਦੀ ਵੀ ਚੋਣ ਕਰ ਸਕਦੇ ਹੋ।
ਵੀਡੀਓ ਕਾਲਿੰਗ ਨਾਲ ਤੁਸੀਂ WhatsApp ਦੀ ਵਰਤੋਂ ਕਰਦਿਆਂ ਆਪਣੇ ਸੰਪਰਕਾਂ ਨੂੰ ਵੀਡੀਓ ਕਾਲ ਕਰ ਸਕਦੇ ਹੋ। ਕਾਲ ਸ਼ੁਰੂ ਕਰਨ ਲਈ, ਉਸ ਗਰੁੱਪ ਚੈਟ ਨੂੰ ਖੋਲ੍ਹੋ ਜਿਸ 'ਤੇ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਅਤੇ ਆਪਣੀ ਕਾਲ ਸ਼ੁਰੂ ਕਰਨ ਲਈ ਵੀਡੀਓ ਦੇ ਆਈਕਨ 'ਤੇ ਕਲਿੱਕ ਕਰੋ। ਤੁਸੀਂ ਕਾਲ ਟੈਬ ਤੋਂ ਤੁਹਾਡੇ ਮੌਜੂਦਾ ਗਰੁੱਪ ਚੈਟਾਂ ਤੋਂ ਬਾਹਰ ਦੇ ਸੰਪਰਕਾਂ ਦੀ ਵੀ ਚੋਣ ਕਰ ਸਕਦੇ ਹੋ।
ਸਕ੍ਰੀਨ ਸ਼ੇਅਰਿੰਗ ਲੋਕਾਂ ਨੂੰ ਆਪਣੀ ਸਕ੍ਰੀਨ 'ਤੇ ਜੋ ਕੁਝ ਵੀ ਹੈ, ਉਸਨੂੰ ਵਾਸਤਵਿਕ ਸਮੇਂ ਵਿੱਚ ਸਾਂਝਾ ਕਰਨ ਦੀ ਇਜਾਜ਼ਤ ਦਿੰਦੀ ਹੈ। ਆਪਣੀ ਸਕ੍ਰੀਨ ਨੂੰ ਸਾਂਝਾ ਕਰਨ ਲਈ ਤੁਹਾਡਾ ਕਿਸੇ ਵੀਡੀਓ ਕਾਲ ਵਿੱਚ ਹੋਣਾ ਜਰੂਰੀ ਹੈ। ਵੀਡੀਓ ਕੰਟਰੋਲਾਂ ਵਿੱਚ ਹੋਰ ਵਿਕਲਪਾਂ (ਤਿੰਨ ਖੜ੍ਹਵੇਂ ਬਿੰਦੂ) 'ਤੇ ਟੈਪ ਕਰੋ ਅਤੇ ਫਿਰ ਸਕ੍ਰੀਨ ਸਾਂਝੀ ਕਰੋ 'ਤੇ ਟੈਪ ਕਰੋ। ਤੁਹਾਡਾ ਫ਼ੋਨ 'ਤੇ ਇਹ ਦਰਸਾਉਂਦਾ ਇੱਕ ਪ੍ਰਾਂਪਟ ਦਿਖਾਈ ਦੇਵੇਗਾ ਕਿ ਤੁਸੀਂ WhatsApp ਨਾਲ ਰਿਕਾਰਡਿੰਗ ਸ਼ੁਰੂ ਕਰਨ ਜਾ ਰਹੇ ਹੋ।
ਤੁਸੀਂ ਵਿਅਕਤੀਗਤ ਅਤੇ ਗਰੁੱਪ ਚੈਟਾਂ ਵਿੱਚ ਇਕੱਠ ਨੂੰ ਵਿਵਸਥਿਤ ਅਤੇ ਕਨੈਕਟ ਰਹਿਣ ਵਿੱਚ ਮਦਦ ਲਈ ਇਵੈਂਟ ਬਣਾ ਸਕਦੇ ਹੋ। ਇਵੈਂਟ ਵਿੱਚ ਲਾਹੇਵੰਦ ਜਾਣਕਾਰੀ ਸ਼ਾਮਲ ਹੁੰਦੀ ਹੈ ਜਿਸਨੂੰ ਲੋਕਾਂ ਵੱਲੋਂ ਆਸਾਨੀ ਨਾਲ ਐਕਸੈਸ ਕੀਤਾ ਜਾ ਸਕਦਾ ਹੈ। ਇੱਕ ਇਵੈਂਟ ਨੂੰ ਬਣਾਉਣ ਲਈ, ਵਿਅਕਤੀਗਤ ਜਾਂ ਗਰੁੱਪ ਚੈਟ ਨੂੰ ਖੋਲ੍ਹੋ ਅਤੇ ਸ਼ਾਮਲ ਕਰੋ (ਪਲੱਸ ਸਾਈਨ) > ਇਵੈਂਟ 'ਤੇ ਕਲਿੱਕ ਕਰੋ।
ਲਿੰਕ ਕੀਤੇ ਡਿਵਾਈਸ ਤੁਹਾਡੀਆਂ ਡਿਵਾਈਸਾਂ ਵਿੱਚੋਂ ਕਿਸੇ ਤੋਂ ਵੀ WhatsApp ਨੂੰ ਐਕਸੈਸ ਕਰਨ ਲਈ ਇੱਕ ਭਰੋਸੇਯੋਗ, ਸੁਰੱਖਿਅਤ ਤਰੀਕਾ ਪ੍ਰਦਾਨ ਕਰਦੇ । ਤੁਸੀਂ ਆਪਣੇ ਮੁੱਖ ਫ਼ੋਨ ਨਾਲ ਇੱਕੋ ਸਮੇਂ 'ਤੇ ਵੱਧ ਤੋਂ ਵੱਧ ਚਾਰ ਡਿਵਾਈਸਾਂ ਤੱਕ ਨੂੰ ਲਿੰਕ ਕਰਕੇ ਕਨੈਕਟ ਰਹਿ ਸਕਦੇ ਹੋ। ਤੁਹਾਨੂੰ ਹਾਲੇ ਵੀ ਨਵੇਂ ਡਿਵਾਈਸਾਂ ਨੂੰ ਲਿੰਕ ਕਰਨ ਅਤੇ ਆਪਣੇ WhatsApp ਅਕਾਊਂਟ ਨੂੰ ਰਜਿਸਟਰ ਕਰਨ ਲਈ ਆਪਣੇ ਮੁੱਖ ਫ਼ੋਨ ਦੀ ਲੋੜ ਹੋਵੇਗੀ।