ਲਿਖਤੀ ਸੁਨੇਹੇ
ਸੁਨੇਹੇ ਭੇਜਣ ਦਾ ਸੌਖਾ ਅਤੇ ਭਰੋਸੇਯੋਗ ਤਰੀਕਾ
ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨੂੰ ਮੁਫ਼ਤ* ਵਿੱਚ ਸੁਨੇਹੇ ਭੇਜੋ। WhatsApp ਤੁਹਾਡੇ ਫ਼ੋਨ ਦੇ ਇੰਟਰਨੈੱਟ ਕਨੈਕਸ਼ਨ ਦੀ ਵਰਤੋਂ ਕਰਕੇ ਸੁਨੇਹੇ ਭੇਜਦਾ ਹੈ ਤਾਂ ਜੋ ਤੁਹਾਨੂੰ SMS ਦਾ ਖ਼ਰਚਾ ਨਾ ਦੇਣਾ ਪਵੇ।
ਗਰੁੱਪ ਚੈਟ
ਗਰੁੱਪ ਬਣਾਕੇ ਇੱਕ-ਦੂਜੇ ਨਾਲ ਸੰਪਰਕ ਵਿੱਚ ਰਹੋ
ਉਹਨਾਂ ਲੋਕਾਂ ਨਾਲ ਸੰਪਰਕ ਵਿੱਚ ਰਹੋ ਜੋ ਤੁਹਾਡੇ ਨਜ਼ਦੀਕੀ ਹਨ, ਜਿਵੇਂ ਕਿ ਤੁਹਾਡੇ ਪਰਿਵਾਰ ਵਾਲੇ, ਦੋਸਤ ਜਾਂ ਸਹਿਕਰਮੀ। ਗਰੁੱਪ ਚੈਟ ਦੇ ਨਾਲ ਤੁਸੀਂ ਇੱਕ ਵਾਰ ਵਿੱਚ 256 ਲੋਕਾਂ ਨਾਲ ਸੁਨੇਹੇ, ਵੀਡੀਓ ਅਤੇ ਫ਼ੋਟੋਆਂ ਨੂੰ ਸਾਂਝਾ ਕਰ ਸਕਦੇ ਹੋ। ਤੁਸੀਂ ਆਪਣੇ ਗਰੁੱਪ ਦਾ ਨਾਮ ਰੱਖ ਸਕਦੇ ਹੋ, ਸੂਚਨਾਵਾਂ ਨੂੰ ਮੌਨ ਕਰ ਸਕਦੇ ਹੋ ਅਤੇ ਲੋੜ ਮੁਤਾਬਕ ਹੋਰ ਵੀ ਬਹੁਤ ਕੁਝ ਕਰ ਸਕਦੇ ਹੋ।
ਵੈੱਬ ਅਤੇ ਡੈਸਕਟਾਪ ਲਈ WhatsApp
ਗੱਲਬਾਤ ਨੂੰ ਜਾਰੀ ਰੱਖੋ
ਵੈੱਬ ਅਤੇ ਡੈਸਕਟਾਪ ਲਈ ਉਪਲਬਧ WhatsApp ਦੀ ਮਦਦ ਨਾਲ, ਤੁਸੀਂ ਬਿਨਾਂ ਕਿਸੇ ਰੁਕਾਵਟ ਆਪਣੀਆਂ ਸਾਰੀਆਂ ਚੈਟਾਂ ਨੂੰ ਆਪਣੇ ਕੰਪਿਊਟਰ ਦੇ ਨਾਲ ਸਿੰਕ ਕਰ ਸਕਦੇ ਹੋ ਤਾਂ ਜੋ ਤੁਸੀਂ ਆਪਣੀ ਸਹੂਲਤ ਮੁਤਾਬਕ ਕਿਸੇ ਵੀ ਡਿਵਾਈਸ ਰਾਹੀਂ ਚੈਟ ਕਰ ਸਕੋ। ਸ਼ੁਰੂਆਤ ਕਰਨ ਲਈ, ਡੈਸਕਟਾਪ ਐਪ ਡਾਊਨਲੋਡ ਕਰੋ ਜਾਂ web.whatsapp.com 'ਤੇ ਜਾਓ।
WhatsApp ਵੌਇਸ ਅਤੇ ਵੀਡੀਓ ਕਾਲਾਂ
ਦਿਲ ਖੋਲ੍ਹ ਕੇ ਗੱਲਾਂ ਕਰੋ
ਵੌਇਸ ਕਾਲਾਂ ਨਾਲ ਤੁਸੀਂ ਮੁਫ਼ਤ* ਵਿੱਚ ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨਾਲ ਗੱਲ ਕਰ ਸਕਦੇ ਹੋ, ਭਾਵੇਂ ਉਹ ਕਿਸੇ ਹੋਰ ਦੇਸ਼ ਵਿੱਚ ਹੀ ਕਿਉਂ ਨਾ ਹੋਣ, ਅਤੇ ਜਦੋਂ ਵੌਇਸ ਜਾਂ ਲਿਖਤੀ ਸੁਨੇਹਿਆਂ ਨਾਲ ਨਾ ਸਰਦਾ ਹੋਵੇ ਤਾਂ ਤੁਸੀਂ ਮੁਫ਼ਤ* ਵੀਡੀਓ ਕਾਲਾਂ ਰਾਹੀਂ ਵੀ ਆਹਮੋ-ਸਾਹਮਣੇ ਗੱਲਾਂ ਕਰ ਸਕਦੇ ਹੋ। WhatsApp ਵੌਇਸ ਅਤੇ ਵੀਡੀਓ ਕਾਲਾਂ ਲਈ ਤੁਹਾਡੇ ਮੋਬਾਈਲ ਪਲਾਨ ਦੇ ਵੌਇਸ ਮਿੰਟਾਂ ਨੂੰ ਵਰਤਣ ਦੀ ਬਜਾਏ ਤੁਹਾਡੇ ਫ਼ੋਨ ਦੇ ਇੰਟਰਨੈੱਟ ਕਨੈਕਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਲਈ ਤੁਹਾਨੂੰ ਮਹਿੰਗੇ ਕਾਲ ਖ਼ਰਚਿਆਂ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ
ਮੁੱਢ ਤੋਂ ਸੁਰੱਖਿਆ
ਤੁਸੀਂ WhatsApp ਰਾਹੀਂ ਆਪਣੇ ਨਿੱਜੀ ਪਲਾਂ ਨੂੰ ਸਾਂਝਾ ਕਰਦੇ ਹੋ, ਇਸ ਲਈ ਅਸੀਂ ਆਪਣੀ ਐਪ ਦੇ ਨਵੇਂ ਵਰਜ਼ਨ ਵਿੱਚ 'ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ' ਨੂੰ ਸ਼ਾਮਲ ਕੀਤਾ ਹੈ। ਜਦੋਂ ਤੁਹਾਡੇ ਸੁਨੇਹੇ ਅਤੇ ਕਾਲਾਂ 'ਸਿਰੇ ਤੋਂ ਸਿਰੇ ਤੱਕ ਇੰਕ੍ਰਿਪਟ' ਹੁੰਦੇ ਹਨ ਤਾਂ ਉਦੋਂ ਸਿਰਫ਼ ਤੁਸੀਂ ਅਤੇ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਵਿਅਕਤੀ ਹੀ ਉਹਨਾਂ ਨੂੰ ਪੜ੍ਹ ਜਾਂ ਸੁਣ ਸਕਦਾ ਹੈ, ਇਹਨਾਂ ਤੋਂ ਇਲਾਵਾਂ ਹੋਰ ਕੋਈ ਵੀ ਨਹੀਂ, ਇੱਥੋਂ ਤੱਕ ਕਿ WhatsApp ਵੀ ਨਹੀਂ।
ਫ਼ੋਟੋਆਂ ਅਤੇ ਵੀਡੀਓ
ਆਪਣੇ ਖਾਸ ਪਲਾਂ ਨੂੰ ਸਾਂਝਾ ਕਰੋ
WhatsApp ਰਾਹੀਂ ਵੀਡੀਓ ਅਤੇ ਫ਼ੋਟੋਆਂ ਝੱਟ-ਪੱਟ ਭੇਜੋ। ਤੁਸੀਂ ਐਪ ਦੇ ਵਿੱਚ ਉਪਲਬਧ ਕੈਮਰੇ ਦੀ ਵਰਤੋਂ ਕਰਕੇ ਵੀ ਅਹਿਮ ਪਲਾਂ ਨੂੰ ਕੈਦ ਕਰ ਸਕਦੇ ਹੋ। ਕਨੈਕਸ਼ਨ ਦੀ ਗਤੀ ਘੱਟ ਹੋਣ ਦੇ ਬਾਵਜੂਦ ਤੁਸੀਂ WhatsApp ਦੇ ਨਾਲ ਵੀਡੀਓ ਅਤੇ ਫ਼ੋਟੋਆਂ ਤੇਜ਼ੀ ਨਾਲ ਭੇਜ ਸਕਦੇ ਹੋ।
ਵੌਇਸ ਸੁਨੇਹੇ
ਆਪਣੇ ਖ਼ਿਆਲਾਂ ਨੂੰ ਲਫਜ਼ਾਂ ਨਾਲ ਬਿਆਨ ਕਰੋ
ਕੁਝ ਗੱਲਾਂ ਨੂੰ ਲਿਖ ਕੇ ਦੱਸਣ ਦੀ ਬਜਾਏ ਆਪਣੀ ਆਵਾਜ਼ ਨਾਲ ਬਿਆਨ ਕਰਨਾ ਜ਼ਿਆਦਾ ਚੰਗਾ ਲੱਗਦਾ ਹੈ। ਤੁਸੀਂ ਇੱਕ ਬਟਨ ਛੂਹ ਕੇ ਵੌਇਸ ਸੁਨੇਹਾ ਰਿਕਾਰਡ ਕਰ ਸਕਦੇ ਹੋੋ, ਕਿਸੇ ਨੂੰ ਸਤਿ ਸ਼੍ਰੀ ਅਕਾਲ ਕਹਿਣ ਲਈ ਜਾਂ ਫਿਰ ਕੋਈ ਲੰਮੀ ਕਹਾਣੀ ਸੁਣਾਉਣ ਲਈ, ਇਹ ਫੀਚਰ ਬਹੁਤ ਹੀ ਵਧੀਆ ਹੈ।
ਦਸਤਾਵੇਜ਼
ਦਸਤਾਵੇਜ਼ ਅਸਾਨੀ ਨਾਲ ਸਾਂਝੇ ਕਰੋ
ਈਮੇਲ ਜਾਂ ਫਾਈਲ ਸਾਂਝਾ ਕਰਨ ਵਾਲੀਆਂ ਐਪਾਂ ਦੇ ਚੱਕਰ ਵਿੱਚ ਪਏ ਬਿਨਾਂ PDF, ਦਸਤਾਵੇਜ਼, ਸਪਰੈੱਡਸ਼ੀਟ, ਸਲਾਈਡਸ਼ੋਅ ਆਦਿ ਫਾਈਲਾਂ ਭੇਜੋ। ਤੁਸੀਂ 100 MB ਤੱਕ ਦੇ ਦਸਤਾਵੇਜ਼ ਭੇਜ ਸਕਦੇ ਹੋ, ਇਸ ਸਹੂਲਤ ਨਾਲ ਫਾਈਲਾਂ ਭੇਜਣਾ ਅਤੇ ਪ੍ਰਾਪਤ ਕਰਨਾ ਬਹੁਤ ਸੁਖਾਲਾ ਹੋ ਗਿਆ ਹੈ।