ਸਮੱਗਰੀ 'ਤੇ ਜਾਓ
  • ਹੋਮ
    • ਨਿੱਜੀ ਤੌਰ 'ਤੇ ਸੁਨੇਹਾ ਭੇਜੋਕਨੈਕਟ ਰਹੋਕਮਿਊਨਿਟੀ ਬਣਾਓਆਪਣੇ ਆਪ ਨੂੰ ਵਿਅਕਤ ਕਰੋਕਾਰੋਬਾਰ ਲਈ WhatsApp
  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
ਡਾਊਨਲੋਡ ਕਰੋ
ਸੇਵਾ ਦੀਆਂ ਸ਼ਰਤਾਂ2023 © WhatsApp LLC
WhatsApp ਦਾ ਮੁੱਖ ਪੰਨਾWhatsApp ਦਾ ਮੁੱਖ ਪੰਨਾ
    • ਨਿੱਜੀ ਤੌਰ 'ਤੇ ਸੁਨੇਹਾ ਭੇਜੋ

      ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਅਤੇ ਪਰਦੇਦਾਰੀ ਨਿਯੰਤਰਨ

    • ਕਨੈਕਟ ਰਹੋ

      ਦੁਨੀਆ ਭਰ ਵਿੱਚ ਆਪਣੇ ਗਾਹਕਾਂ ਤੱਕ ਪਹੁੰਚੋ।

    • ਕਮਿਊਨਿਟੀ ਬਣਾਓ

      ਗਰੁੱਪ ਦੀਆਂ ਗੱਲਬਾਤਾਂ ਨੂੰ ਆਸਾਨ ਬਣਾਇਆ ਗਿਆ।

    • ਆਪਣੇ ਆਪ ਨੂੰ ਵਿਅਕਤ ਕਰੋ

      ਇਸਨੂੰ ਸਟਿੱਕਰਾਂ, ਵੌਇਸ, GIF ਅਤੇ ਹੋਰ ਦੂਸਰੇ ਢੰਗਾਂ ਨਾਲ ਕਹੋ।

    • WhatsApp ਕਾਰੋਬਾਰ

      ਕਿਤੋਂ ਵੀ ਆਪਣੇ ਗਾਹਕਾਂ ਤੱਕ ਪਹੁੰਚੋ।

  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
WhatsApp Webਡਾਊਨਲੋਡ ਕਰੋ

ਜਾਣੋ ਕਿ ਆਪਣੇ ਖਾਤੇ ਨੂੰ WhatsApp Messenger ਤੋਂ WhatsApp Business ਐਪ ਵਿੱਚ ਕਿਵੇਂ ਤਬਦੀਲ ਕਰਨਾ ਹੈ

WhatsApp Business ਐਪ ਨੂੰ ਡਾਊਨਲੋਡ ਕਰਕੇ ਸੈੱਟ ਅੱਪ ਕਰੋ

1. ਆਪਣੇ WhatsApp Messenger ਖਾਤੇ ਦਾ ਬੈਕਅੱਪ ਲਓ: ਜੇ ਤੁਸੀਂ WhatsApp Messenger ਖਾਤੇ ਨੂੰ WhatsApp Business ਵਿੱਚ ਤਬਦੀਲ ਕਰ ਰਹੇ ਹੋ ਤਾਂ ਅਸੀਂ ਸਲਾਹ ਦਿਆਂਗੇ ਕਿ ਤੁਸੀਂ ਆਪਣੇ ਖਾਤੇ ਦਾ ਬੈਕਅੱਪ ਜ਼ਰੂਰ ਲਓ। ਜੇ ਤੁਸੀਂ ਬੈਕਅੱਪ ਨਹੀਂ ਲੈਂਦੇ ਤਾਂ ਤੁਸੀਂ ਆਪਣੀ ਪੁਰਾਣੀ ਚੈਟ ਗੁਆ ਸਕਦੇ ਹੋ। ਬੈਕਅੱਪ ਲੈਣ ਲਈ, WhatsApp Messenger ਨੂੰ ਖੋਲ੍ਹੋ। Android ਵਿੱਚ, ਨੂੰ ਛੂਹੋ, ਫਿਰ ਸੈਟਿੰਗਾਂ ਨੂੰ ਛੂਹੋ। iPhone ਵਿੱਚ, ਆਪਣੀ ਚੈਟ ਸਕ੍ਰੀਨ ਵਿੱਚ ਸੈਟਿੰਗਾਂ ਨੂੰ ਛੂਹੋ। ਸੈਟਿੰਗਾਂ ਵਿੱਚ, ਚੈਟ ਨੂੰ ਛੂਹੋ, ਫਿਰ ਚੈਟ ਬੈਕਅੱਪ ਨੂੰ ਛੂਹੋ ਅਤੇ ਫਿਰ ਬੈਕਅੱਪ ਲਓ ਜਾਂ ਹੁਣੇ ਬੈਕਅੱਪ ਲਓ ਨੂੰ ਛੂਹੋ। ਇੱਕ ਵਾਰ ਤੁਹਾਡਾ ਬੈਕਅੱਪ ਪੂਰਾ ਹੋ ਜਾਣ ਤੋਂ ਬਾਅਦ ਅਗਲੇ ਕਦਮ ਉੱਤੇ ਜਾਓ।

2. WhatsApp Business ਐਪ ਨੂੰ ਡਾਊਨਲੋਡ ਕਰੋ ਅਤੇ ਚਲਾਓ: WhatsApp Business ਐਪ ਨੂੰ Google Play ਸਟੋਰ ਅਤੇ Apple App ਸਟੋਰ ਤੋਂ ਮੁਫ਼ਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ। ਐਪ ਨੂੰ ਖੋਲ੍ਹਣ ਲਈ, ਆਪਣੀ ਹੋਮ ਸਕ੍ਰੀਨ 'ਤੇ ਦਿੱਤੇ WhatsApp Business ਦੇ ਆਈਕਾਨ ਨੂੰ ਛੂਹੋ।

3. ਸੇਵਾ ਦੀਆਂ ਸ਼ਰਤਾਂ ਦੀ ਸਮੀਖਿਆ ਕਰੋ: WhatsApp Business ਦੀਆਂ 'ਸੇਵਾ ਦੀਆਂ ਸ਼ਰਤਾਂ' ਨੂੰ ਪੜ੍ਹੋ, ਫਿਰ ਇਹਨਾਂ ਸ਼ਰਤਾਂ ਨੂੰ ਸਵੀਕਾਰ ਕਰਨ ਲਈ 'ਸਹਿਮਤ ਅਤੇ ਜਾਰੀ ਰੱਖੋ' ਨੂੰ ਛੂਹੋ।

4. ਰਜਿਸਟਰ ਕਰੋ: WhatsApp Business ਐਪ ਤੁਹਾਡੇ WhatsApp Messenger ਵਿੱਚ ਚੱਲ ਰਹੇ ਨੰਬਰ ਨੂੰ ਆਪਣੇ-ਆਪ ਪਛਾਣ ਲੈਂਦੀ ਹੈ। ਜਾਰੀ ਰੱਖਣ ਲਈ, ਆਪਣੇ ਕਾਰੋਬਾਰ ਲਈ ਵਰਤੇ ਜਾਣ ਵਾਲੇ ਨੰਬਰ ਨੂੰ ਛੂਹੋ।

5. ਆਪਣਾ ਖਾਤਾ ਟ੍ਰਾਂਸਫਰ ਕਰੋ: ਖਾਤਾ ਟ੍ਰਾਂਸਫਰ ਹੋਣ ਦੀ ਪ੍ਰਕਿਰਿਆ ਪੂਰੀ ਹੋ ਜਾਣ ਤੱਕ WhatsApp Business ਐਪ ਨੂੰ ਖੋਲ੍ਹ ਕੇ ਰੱਖੋ ਅਤੇ ਆਪਣੇ ਫ਼ੋਨ ਨੂੰ ਚਾਲੂ ਰੱਖੋ। ਹਾਲਾਂਕਿ ਟ੍ਰਾਂਸਫਰ ਦੀ ਪ੍ਰਕਿਰਿਆ ਆਪਣੇ-ਆਪ ਚੱਲਦੀ ਹੈ ਪਰ ਤੁਹਾਨੂੰ ਆਪਣੇ ਬੈਕਅੱਪ ਤੋਂ ਆਪਣਾ ਡਾਟਾ ਮੁੜ-ਬਹਾਲ ਕਰਨ ਲਈ ਪੁੱਛਿਆ ਜਾ ਸਕਦਾ ਹੈ। ਜਾਰੀ ਰੱਖੋ ਜਾਂ ਮੁੜ-ਬਹਾਲ ਕਰੋ ਨੂੰ ਛੂਹੋ। ਫਿਰ ਜੇ ਪੁੱਛਿਆ ਜਾਵੇ ਤਾਂ ਅੱਗੇ ਨੂੰ ਛੂਹੋ।

6. ਸੰਪਰਕਾਂ ਅਤੇ ਫ਼ੋਟੋਆਂ ਤੱਕ ਪਹੁੰਚ ਕਰਨ ਦੀ ਇਜਾਜ਼ਤ ਦਿਓ: ਤੁਹਾਡੇ ਫ਼ੋਨ ਦੀ ਐਡਰੈਸ ਬੁੱਕ ਵਿੱਚੋਂ ਸੰਪਰਕਾਂ ਨੂੰ WhatsApp Business ਐਪ ਵਿੱਚ ਜੋੜਿਆ ਜਾ ਸਕਦਾ ਹੈ। ਤੁਸੀਂ ਆਪਣੇ ਫ਼ੋਨ ਵਿੱਚ ਮੌਜੂਦ ਫ਼ੋਟੋਆਂ, ਵੀਡੀਓ ਅਤੇ ਫਾਈਲਾਂ ਤੱਕ ਪਹੁੰਚ ਕਰਨ ਦੀ ਇਜਾਜ਼ਤ ਵੀ ਦੇ ਸਕਦੇ ਹੋ।

7. ਖਾਤਾ ਬਣਾਓ: ਆਪਣੇ ਕਾਰੋਬਾਰ ਦਾ ਨਾਂ ਦਰਜ ਕਰੋ, ਕਾਰੋਬਾਰ ਦੀ ਸ਼੍ਰੇਣੀ ਚੁਣੋ ਅਤੇ ਪ੍ਰੋਫ਼ਾਈਲ ਫ਼ੋਟੋ ਲਗਾਓ।

8. ਆਪਣੀ ਕਾਰੋਬਾਰੀ ਪ੍ਰੋਫ਼ਾਈਲ ਬਣਾਓ: ਕਾਰੋਬਾਰੀ ਪ੍ਰੋਫ਼ਾਈਲ ਬਣਾਉਣ ਲਈ, ਹੋਰ ਜਾਣੋ > ਕਾਰੋਬਾਰੀ ਪ੍ਰੋਫ਼ਾਈਲ ਨੂੰ ਛੂਹੋ। ਇੱਥੇ ਤੁਸੀਂ ਆਪਣੇ ਕਾਰੋਬਾਰ ਬਾਰੇ ਜ਼ਰੂਰੀ ਜਾਣਕਾਰੀ ਸ਼ਾਮਲ ਕਰ ਸਕਦੇ ਹੋ ਜਿਵੇਂ ਕਿ ਕਾਰੋਬਾਰ ਦਾ ਪਤਾ, ਵਰਣਨ, ਕਾਰੋਬਾਰ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ, ਆਦਿ।

9. ਚੈਟ ਸ਼ੁਰੂ ਕਰੋ: ਤੁਹਾਡੀ ਕਾਰੋਬਾਰੀ ਪ੍ਰੋਫ਼ਾਈਲ ਹੁਣ ਸੈੱਟ ਅੱਪ ਹੋ ਗਈ ਹੈ। ਚੈਟ ਸ਼ੁਰੂ ਕਰਨ ਲਈ, ਜਾਂ ਨੂੰ ਛੂਹੋ, ਫਿਰ ਸੁਨੇਹਾ ਭੇਜਣ ਲਈ ਕਿਸੇ ਸੰਪਰਕ ਨੂੰ ਖੋਜੋ ਜਾਂ ਚੁਣੋ, ਸੁਨੇਹਾ ਲਿਖਣ ਵਾਲੀ ਥਾਂ 'ਤੇ ਸੁਨੇਹਾ ਲਿਖੋ, ਅਤੇ ਫਿਰ ਸੁਨੇਹਾ ਭੇਜਣ ਲਈ, ਜਾਂ ਨੂੰ ਛੂਹੋ।

WhatsApp Business ਵਿੱਚ ਉਪਲਬਧ ਟੂਲਾਂ ਬਾਰੇ ਜਾਣਕਾਰੀ ਹਾਸਲ ਕਰੋ

WhatsApp Business ਐਪ ਵਿੱਚ ਅਜਿਹੇ ਕਈ ਟੂਲ ਹਨ ਜਿਹਨਾਂ ਦੀ ਮਦਦ ਨਾਲ ਤੁਸੀਂ ਆਪਣੇ ਕਾਰੋਬਾਰ ਨੂੰ ਹੋਰ ਵਧੀਆ ਢੰਗ ਨਾਲ ਚਲਾ ਸਕਦੇ ਹੋ। ਇਹਨਾਂ ਟੂਲਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ, Android ਵਿੱਚ ਆਪਣੀ ਚੈਟ ਸਕ੍ਰੀਨ 'ਤੇ ਜਾਓ ਅਤੇ ਹੋਰ ਵਿਕਲਪ ਨੂੰ ਛੂਹੋ ਜਾਂ iPhone ਵਿੱਚ ਆਪਣੀ ਚੈਟ ਸਕ੍ਰੀਨ 'ਤੇ ਜਾਓ ਅਤੇ ਸੈਟਿੰਗਾਂ ਨੂੰ ਛੂਹੋ। ਫਿਰ ਕਾਰੋਬਾਰੀ ਟੂਲ ਨੂੰ ਛੂਹੋ।

  • ਕੈਟਾਲਾਗ: ਆਪਣੇ ਕਾਰੋਬਾਰੀ ਖਾਤੇ ਵਿੱਚ ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਦਿਖਾਓ ਅਤੇ ਉਹਨਾਂ ਨੂੰ ਸਾਂਝਾ ਕਰੋ। ਜਾਣੋ ਕਿ Android ਜਾਂ iPhone ਵਿੱਚ 'ਕੈਟਾਲਾਗ' ਕਿਵੇਂ ਬਣਾਉਣਾ ਹੈ।
  • ਛੋਟਾ ਲਿੰਕ: ਨਵੇਂ ਗਾਹਕਾਂ ਲਈ ਤੁਹਾਡੇ ਨਾਲ ਸੰਪਰਕ ਕਰਨਾ ਸੌਖਾ ਬਣਾਓ। ਨਵੇਂ ਗਾਹਕਾਂ ਦੇ ਨਾਲ ਇੱਕ 'ਛੋਟਾ ਲਿੰਕ' ਸਾਂਝਾ ਕਰੋ, ਜਿਸ ਦੀ ਵਰਤੋਂ ਕਰਕੇ ਉਹ ਤੁਹਾਨੂੰ ਆਸਾਨੀ ਨਾਲ ਸੁਨੇਹਾ ਭੇਜ ਸਕਦੇ ਹਨ। ਜਾਣੋ ਕਿ Android ਜਾਂ iPhone ਵਿੱਚ 'ਛੋਟੇ ਲਿੰਕ' ਦੀ ਵਰਤੋਂ ਕਿਵੇਂ ਕਰਨੀ ਹੈ।
  • ਸੁਨੇਹਿਆਂ ਲਈ ਟੂਲ: WhatsApp ਦੇ ਸੁਨੇਹਿਆਂ ਵਾਲੇ ਟੈਮਪਲੇਟ ਦੀ ਵਰਤੋਂ ਕਰੋ ਤਾਂ ਕਿ ਜ਼ਰੂਰੀ ਗੱਲਬਾਤ ਲਈ ਤੁਹਾਡੇ ਕੋਲ ਪਹਿਲਾਂ ਹੀ ਸੁਨੇਹਾ ਲਿਖਿਆ ਹੋਇਆ ਹੋਵੇ। ਨਵੇਂ ਗਾਹਕਾਂ ਦਾ ਸਵਾਗਤ ਕਰਨ ਲਈ ਆਪਣੇ-ਆਪ ਭੇਜੇ ਜਾਣ ਵਾਲੇ 'ਸਵਾਗਤੀ ਸੁਨੇਹੇ' ਤਿਆਰ ਕਰੋ। ਜੇ ਤੁਹਾਡਾ ਕਾਰੋਬਾਰ ਬੰਦ ਹੈ ਤਾਂ 'ਗੈਰ-ਹਾਜ਼ਰੀ ਸੁਨੇਹਾ' ਸੈੱਟ ਕਰਕੇ ਆਪਣੇ ਗਾਹਕਾਂ ਨੂੰ ਦੱਸੋ ਕਿ ਤੁਸੀਂ ਕਦੋਂ ਵਾਪਸ ਆਓਗੇ, ਜਾਂ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦਾ ਜਵਾਬ ਦੇਣ ਲਈ 'ਫ਼ੌਰੀ ਜਵਾਬ' ਤਿਆਰ ਕਰੋ। ਇਹਨਾਂ ਟੂਲਾਂ ਬਾਰੇ ਹੋਰ ਜਾਣਕਾਰੀ ਲੈਣ ਲਈ, ਹੇਠਾਂ ਦਿੱਤੇ ਲੇਖ ਪੜ੍ਹੋ:
    • ਜਾਣੋ ਕਿ Android ਜਾਂ iPhone ਵਿੱਚ 'ਸਵਾਗਤੀ ਸੁਨੇਹੇ' ਦੀ ਵਰਤੋਂ ਕਿਵੇਂ ਕਰਨੀ ਹੈ
    • ਜਾਣੋ ਕਿ Android ਜਾਂ iPhone ਵਿੱਚ 'ਗੈਰ-ਹਾਜ਼ਰੀ ਸੁਨੇਹੇ' ਦੀ ਵਰਤੋਂ ਕਿਵੇਂ ਕਰਨੀ ਹੈ
    • ਜਾਣੋ ਕਿ Android, ਜਾਂ iPhone ਵਿੱਚ 'ਫ਼ੌਰੀ ਜਵਾਬ' ਦੀ ਵਰਤੋਂ ਕਿਵੇਂ ਕਰਨੀ ਹੈ
  • ਲੇਬਲ: ਗਾਹਕਾਂ ਨਾਲ ਕੀਤੀ ਚੈਟ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਵਿਵਸਥਿਤ ਕਰੋ, ਜਿਵੇਂ ਕਿ 'ਨਵੇਂ ਗਾਹਕ' ਜਾਂ 'ਬਾਕੀ ਬਚੇ ਆਰਡਰ'। ਜਾਣੋ ਕਿ Android ਜਾਂ iPhone ਵਿੱਚ 'ਲੇਬਲਾਂ' ਦੀ ਵਰਤੋਂ ਕਿਵੇਂ ਕਰਨੀ ਹੈ।
ਡਾਊਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋਡਾਊਨਲੋਡ ਕਰੋ
ਅਸੀਂ ਕੀ ਕਰਦੇ ਹਾਂ ਫ਼ੀਚਰਬਲੌਗStoriesਕਾਰੋਬਾਰ ਲਈ
ਅਸੀਂ ਕੌਣ ਹਾਂਸਾਡੇ ਬਾਰੇਕੈਰੀਅਰਬ੍ਰਾਂਡ ਸੈਂਟਰਪਰਦੇਦਾਰੀ
WhatsApp ਵਰਤੋAndroidiPhoneMac/PCWhatsapp Web
ਕੀ ਮਦਦ ਚਾਹੀਦੀ ਹੈ?ਸਾਡੇ ਨਾਲ ਸੰਪਰਕ ਕਰੋਮਦਦ ਕੇਂਦਰਕੋਰੋਨਾਵਾਇਰਸ
ਡਾਊਨਲੋਡ ਕਰੋ

2023 © WhatsApp LLC

ਸੇਵਾ ਦੀਆਂ ਸ਼ਰਤਾਂ