ਸਮੱਗਰੀ 'ਤੇ ਜਾਓ
  • ਹੋਮ
  • ਐਪਾਂ
    • ਕਾਲਿੰਗਮੈਸੇਜਿੰਗਗਰੁੱਪਸਟੇਟਸਚੈਨਲMeta AIਸੁਰੱਖਿਆ
  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਵਪਾਰ ਲਈ
ਡਾਊਨਲੋਡ ਕਰੋ
ਨਿਯਮਾਂ ਅਤੇ ਪਰਦੇਦਾਰੀ ਨੀਤੀ2025 © WhatsApp LLC
WhatsApp ਦਾ ਮੁੱਖ ਪੰਨਾWhatsApp ਦਾ ਮੁੱਖ ਪੰਨਾ
    • ਕਾਲਿੰਗ

      ਵੌਇਸ ਅਤੇ ਵੀਡੀਓ ਨਾਲ ਕਨੈਕਟ ਰਹੋ।

    • ਮੈਸੇਜਿੰਗ

      ਇਸਨੂੰ ਸਟਿੱਕਰਾਂ, ਵੌਇਸ, GIF ਅਤੇ ਹੋਰ ਦੂਸਰੇ ਢੰਗਾਂ ਨਾਲ ਕਹੋ।

    • ਗਰੁੱਪ

      ਗਰੁੱਪਾਂ ਵਿੱਚ ਕਨੈਕਟ ਕਰਨ ਸੰਬੰਧੀ ਤੁਹਾਡੇ ਲਈ ਲੋੜੀਂਦੇ ਮੈਸੇਜਿੰਗ ਫ਼ੀਚਰ।

    • ਚੈਨਲ

      ਤੁਹਾਡੇ ਲਈ ਮਹੱਤਵਪੂਰਨ ਵਿਸ਼ਿਆਂ 'ਤੇ ਅੱਪਡੇਟ ਰਹੋ।

    • Meta AI

      WhatsApp 'ਤੇ ਸੁਰੱਖਿਆ ਅਤੇ ਪਰਦੇਦਾਰੀ ਦੇ ਨਾਲ, ਕਿਸੇ ਵੀ ਚੀਜ਼ ਵਿੱਚ ਮਦਦ ਪ੍ਰਾਪਤ ਕਰੋ।

    • ਸਟੇਟਸ

      ਆਪਣੇ ਹਰ ਰੋਜ਼ ਦੇ ਪਲਾਂ ਨੂੰ ਫ਼ੋਟੋਆਂ, ਵੀਡੀਓਜ਼ ਅਤੇ ਵੌਇਸ ਨੋਟਸ ਨਾਲ ਸਾਂਝਾ ਕਰੋ।

    • ਸੁਰੱਖਿਆ

      ਤੁਹਾਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਸੁਰੱਖਿਆ ਦੀਆਂ ਪਰਤਾਂ।

  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • ਐਪ
ਲੌਗ-ਇਨ ਕਰੋਡਾਊਨਲੋਡ ਕਰੋ

ਜਾਣੋ ਕਿ WhatsApp Messenger ਦੀ ਵਰਤੋਂ ਕਿਵੇਂ ਕਰਨੀ ਹੈ

WhatsApp ਨੂੰ ਡਾਊਨਲੋਡ ਕਰਕੇ ਸੈੱਟ ਅੱਪ ਕਰੋ

1. ਐਪ ਨੂੰ ਡਾਊਨਲੋਡ ਕਰੋ ਅਤੇ ਖੋਲ੍ਹੋ: Google Play ਸਟੋਰ ਜਾਂ Apple App ਸਟੋਰ ਤੋਂ WhatsApp Messenger ਮੁਫ਼ਤ ਵਿੱਚ ਡਾਊਨਲੋਡ ਕਰੋ। ਐਪ ਨੂੰ ਖੋਲ੍ਹਣ ਲਈ, ਆਪਣੀ ਹੋਮ ਸਕ੍ਰੀਨ 'ਤੇ ਮੌਜੂਦ WhatsApp ਦੇ ਆਈਕਾਨ ਨੂੰ ਛੂਹੋ।

2. ਸੇਵਾ ਦੀਆਂ ਸ਼ਰਤਾਂ ਦੀ ਸਮੀਖਿਆ ਕਰੋ: ਸੇਵਾ ਦੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀ ਨੂੰ ਪੜ੍ਹੋ, ਫਿਰ ਸ਼ਰਤਾਂ ਨੂੰ ਸਵੀਕਾਰ ਕਰਨ ਲਈ ਸਹਿਮਤ ਅਤੇ ਜਾਰੀ ਰੱਖੋ ਨੂੰ ਛੂਹੋ।

3. ਰਜਿਸਟਰ ਕਰੋ: ਆਪਣੇ ਦੇਸ਼ ਦਾ ਕੋਡ ਜੋੜਨ ਲਈ ਸੂਚੀ ਵਿੱਚੋਂ ਆਪਣਾ ਦੇਸ਼ ਚੁਣੋ, ਫਿਰ ਅੰਤਰਰਾਸ਼ਟਰੀ ਫ਼ੋਨ ਨੰਬਰ ਫਾਰਮੈਟ ਦੇ ਅਨੁਸਾਰ ਆਪਣਾ ਫ਼ੋਨ ਨੰਬਰ ਦਰਜ ਕਰੋ। ਫਿਰ ਮੁਕੰਮਲ ਜਾਂ ਅੱਗੇ ਨੂੰ ਛੂਹੋੋ। ਇਸਤੋਂ ਬਾਅਦ SMS ਜਾਂ ਫ਼ੋਨ ਕਾਲ ਰਾਹੀਂ 6-ਅੰਕਾਂ ਦਾ ਰਜਿਸਟ੍ਰੇਸ਼ਨ ਕੋਡ ਪ੍ਰਾਪਤ ਕਰਨ ਲਈ ਠੀਕ ਹੈ ਨੂੰ ਛੂਹੋ। ਰਜਿਸਟ੍ਰੇਸ਼ਨ ਨੂੰ ਪੂਰਾ ਕਰਨ ਲਈ, ਆਪਣਾ 6-ਅੰਕਾਂ ਦਾ ਕੋਡ ਦਰਜ ਕਰੋ। ਜਾਣੋ ਕਿ Android, iPhone, ਜਾਂ KaiOS ਵਿੱਚ ਆਪਣਾ ਫ਼ੋਨ ਨੰਬਰ ਕਿਵੇਂ ਰਜਿਸਟਰ ਕਰਨਾ ਹੈ।

4. ਆਪਣੀ ਪ੍ਰੋਫ਼ਾਈਲ ਸੈੱਟ ਅੱਪ ਕਰੋ: ਆਪਣੀ ਨਵੀਂ ਪ੍ਰੋਫ਼ਾਈਲ ਵਿੱਚ ਆਪਣਾ ਨਾਂ ਦਰਜ ਕਰੋ ਅਤੇ ਫਿਰ ਅੱਗੇ ਨੂੰ ਛੂਹੋ। ਜੇ ਤੁਸੀਂ ਚਾਹੋ ਤਾਂ ਆਪਣੀ ਪ੍ਰੋਫ਼ਾਈਲ ਫ਼ੋਟੋ ਵੀ ਲਗਾ ਸਕਦੇ ਹੋ।

5. ਸੰਪਰਕਾਂ ਅਤੇ ਫ਼ੋਟੋਆਂ ਤੱਕ ਪਹੁੰਚ ਕਰਨ ਦੀ ਇਜਾਜ਼ਤ ਦਿਓ: ਤੁਹਾਡੇ ਫ਼ੋਨ ਦੀ ਐਡਰੈਸ ਬੁੱਕ ਵਿੱਚੋਂ ਸੰਪਰਕਾਂ ਨੂੰ WhatsApp ਵਿੱਚ ਜੋੜਿਆ ਜਾ ਸਕਦਾ ਹੈ। ਤੁਸੀਂ ਆਪਣੇ ਫ਼ੋਨ ਵਿੱਚ ਮੌਜੂਦ ਫ਼ੋਟੋਆਂ, ਵੀਡੀਓ ਅਤੇ ਫਾਈਲਾਂ ਤੱਕ ਪਹੁੰਚ ਕਰਨ ਦੀ ਇਜਾਜ਼ਤ ਵੀ ਦੇ ਸਕਦੇ ਹੋ।

6. ਚੈਟ ਸ਼ੁਰੂ ਕਰੋ: ਚੈਟ ਸ਼ੁਰੂ ਕਰਨ ਲਈ ਜਾਂ ਨੂੰ ਛੂਹੋ, ਫਿਰ ਕਿਸੇ ਸੰਪਰਕ ਨੂੰ ਚੁਣੋ ਅਤੇ ਸੁਨੇਹਾ ਲਿਖਣ ਵਾਲੀ ਥਾਂ 'ਤੇ ਸੁਨੇਹਾ ਲਿਖੋ। ਫ਼ੋਟੋ ਜਾਂ ਵੀਡੀਓ ਭੇਜਣ ਲਈ, ਜਿੱਥੇ ਤੁਸੀਂ ਸੁਨੇਹਾ ਲਿਖਦੇ ਹੋ ਉਸਦੇ ਨਾਲ ਦਿੱਤੇ ਜਾਂ ਨੂੰ ਛੂਹੋ। ਨਵੀਂ ਫ਼ੋਟੋ ਖਿੱਚਣ ਜਾਂ ਵੀਡੀਓ ਬਣਾਉਣ ਲਈ ਕੈਮਰੇ ਨੂੰ ਚੁਣੋ ਜਾਂ ਆਪਣੇ ਫ਼ੋਨ ਵਿੱਚ ਮੌਜੂਦ ਕੋਈ ਫ਼ੋਟੋ ਜਾਂ ਵੀਡੀਓ ਭੇਜਣ ਲਈ ਗੈਲਰੀ ਜਾਂ ਫ਼ੋਟੋ ਅਤੇ ਵੀਡੀਓ ਲਾਇਬ੍ਰੇਰੀ ਨੂੰ ਚੁਣੋ, ਅਤੇ ਫਿਰ ਸੁਨੇਹਾ ਭੇਜਣ ਲਈ ਜਾਂ ਨੂੰ ਛੂਹੋ।

7. ਗਰੁੱਪ ਬਣਾਓ: ਤੁਸੀਂ ਗਰੁੱਪ ਬਣਾ ਸਕਦੇ ਹੋ ਅਤੇ ਇੱਕ ਗਰੁੱਪ ਵਿੱਚ ਵੱਧ ਤੋਂ ਵੱਧ 256 ਭਾਈਵਾਲਾਂ ਨੂੰ ਸ਼ਾਮਲ ਕਰ ਸਕਦੇ ਹੋ। ਗਰੁੱਪ ਬਣਾਉਣ ਲਈ, ਜਾਂ ਨੂੰ ਛੂਹੋ, ਫਿਰ ਨਵਾਂ ਗਰੁੱਪ ਨੂੰ ਛੂਹੋ। ਗਰੁੱਪ ਵਿੱਚ ਸ਼ਾਮਲ ਕਰਨ ਲਈ ਸੰਪਰਕ ਖੋਜੋ ਜਾਂ ਚੁਣੋ ਅਤੇ ਫਿਰ ਅੱਗੇ ਨੂੰ ਛੂਹੋ। ਗਰੁੱਪ ਨੂੰ ਕੋਈ ਨਾਂ ਦਿਓ ਅਤੇ ਫਿਰ ਜਾਂ ਬਣਾਓ ਨੂੰ ਛੂਹੋ।

ਗੱਲਬਾਤ ਕਰਨ ਦੇ ਵੱਖ-ਵੱਖ ਤਰੀਕੇ

  • ਵੌਇਸ ਸੁਨੇਹੇ: ਜੇ ਤੁਸੀਂ ਸੁਨੇਹਾ ਲਿਖਣਾ ਨਹੀਂ ਚਾਹੁੰਦੇ ਤਾਂ ਤੁਸੀਂ ਆਡੀਓ ਰਿਕਾਰਡਿੰਗ ਭੇਜ ਸਕਦੇ ਹੋ। ਸੁਨੇਹਾ ਰਿਕਾਰਡ ਕਰਨ ਲਈ ਜਾਂ ਨੂੰ ਛੂਹ ਕੇ ਰੱਖੋ। ਰਿਕਾਰਡਿੰਗ ਰੋਕਣ ਲਈ ਮਾਈਕ੍ਰੋਫ਼ੋਨ ਉੱਤੋਂ ਉਂਗਲ ਚੱਕੋ। ਜਾਣੋ ਕਿ Android, iPhone, ਜਾਂ KaiOS ਵਿੱਚ ਵੌਇਸ ਸੁਨੇਹੇ ਕਿਵੇਂ ਭੇਜਣੇ ਅਤੇ ਚਲਾਉਣੇ ਹਨ।
  • ਵੌਇਸ ਕਾਲ: ਕਾਲ ਟੈਬ ਉੱਤੇ ਜਾਓ, ਫਿਰ ਜਾਂ ਨੂੰ ਛੂਹੋ। ਫਿਰ ਉਹ ਸੰਪਰਕ ਚੁਣੋ ਜਿਸਨੂੰ ਤੁਸੀਂ ਕਾਲ ਕਰਨਾ ਚਾਹੁੰਦੇ ਹੋ। ਵੌਇਸ ਕਾਲ ਕਰਨ ਲਈ ਜਾਂ ਨੂੰ ਛੂਹੋ। ਜਾਣੋ ਕਿ Android, ਜਾਂ iPhone ਵਿੱਚ ਵੌਇਸ ਕਾਲ ਕਿਵੇਂ ਕਰਨੀ ਹੈ।
  • ਵੀਡੀਓ ਕਾਲ: ਕਾਲ ਟੈਬ ਉੱਤੇ ਜਾਓ, ਫਿਰ ਜਾਂ ਨੂੰ ਛੂਹੋ। ਫਿਰ ਉਹ ਸੰਪਰਕ ਚੁਣੋ ਜਿਸਨੂੰ ਤੁਸੀਂ ਕਾਲ ਕਰਨਾ ਚਾਹੁੰਦੇ ਹੋ, ਵੀਡੀਓ ਕਾਲ ਕਰਨ ਲਈ, ਜਾਂ ਨੂੰ ਛੂਹੋ। ਜਾਣੋ ਕਿ Android, ਜਾਂ iPhone ਵਿੱਚ ਵੀਡੀਓ ਕਾਲ ਕਿਵੇਂ ਕਰਨੀ ਹੈ।

ਸੁਰੱਖਿਆ ਸਬੰਧੀ ਸੁਝਾਅ ਅਤੇ ਮਦਦਗਾਰ ਫੀਚਰ

ਪਰਦੇਦਾਰੀ ਅਤੇ ਸੁਰੱਖਿਆ ਫੀਚਰਾਂ ਨੂੰ ਆਪਣੀ ਲੋੜ ਮੁਤਾਬਕ ਸੈੱਟ ਕਰੋ
WhatsApp ਨੇ ਤੁਹਾਡੇ ਲਈ ਤੁਹਾਡੀ ਪਰਦੇਦਾਰੀ ਅਤੇ ਸੁਰੱਖਿਆ ਨੂੰ ਸਮਝਣਾ ਅਤੇ ਉਸਨੂੰ ਲੋੜ ਮੁਤਾਬਕ ਸੈੱਟ ਕਰਨਾ ਸੌਖਾ ਬਣਾ ਦਿੱਤਾ ਹੈ। ਸਾਡੇ ਪਰਦੇਦਾਰੀ ਪੰਨੇ 'ਤੇ ਜਾ ਕੇ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ।

ਪ੍ਰਾਪਤ ਹੋਈ ਜਾਣਕਾਰੀ ਵਿੱਚ ਮੌਜੂਦ ਤੱਥਾਂ ਦੀ ਜਾਂਚ (ਫੈਕਟ-ਚੈਕ) ਜ਼ਰੂਰ ਕਰੋ
ਗਲਤ ਜਾਣਕਾਰੀ ਨੂੰ ਫੈਲਣ ਤੋਂ ਰੋਕਣ ਲਈ ਇਹ ਜਾਂਚ ਜ਼ਰੂਰ ਕਰੋ ਕਿ ਤੁਹਾਨੂੰ ਪ੍ਰਾਪਤ ਹੋਏ ਸੁਨੇਹਿਆਂ ਵਿੱਚ ਕੋਈ ਸੱਚਾਈ ਹੈ ਜਾਂ ਨਹੀਂ, ਕਿਉਂਕਿ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਪ੍ਰਾਪਤ ਹੋਈ ਹਰ ਜਾਣਕਾਰੀ ਸਹੀ ਹੋਵੇ। ਜੇ ਤੁਹਾਨੂੰ ਨਹੀਂ ਪਤਾ ਕਿ ਤੁਹਾਨੂੰ ਪ੍ਰਾਪਤ ਹੋਇਆ ਸੁਨੇਹਾ ਕਿਸ ਨੇ ਭੇਜਿਆ ਹੈ ਤਾਂ ਅਸੀਂ ਤੁਹਾਨੂੰ ਸਲਾਹ ਦਿਆਂਗੇ ਕਿ ਤੁਸੀਂ ਭਰੋਸੇਯੋਗ ਤੱਥਾਂ ਦੀ ਜਾਂਚ (ਫੈਕਟ-ਚੈਕਿੰਗ) ਕਰਨ ਵਾਲੀਆਂ ਸੰਸਥਾਵਾਂ ਰਾਹੀਂ ਜਾਣਕਾਰੀ ਦੀ ਤਸਦੀਕ ਕਰੋ। ਗਲਤ ਜਾਣਕਾਰੀ ਨੂੰ ਫੈਲਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ ਇਹ ਜਾਣਨ ਲਈ ਇਸ ਲੇਖ ਨੂੰ ਪੜ੍ਹੋ।

ਅੱਗੇ ਭੇਜੇ ਗਏ ਸੁਨੇਹੇ
ਗਲਤ ਜਾਣਕਾਰੀ ਨੂੰ ਫੈਲਣ ਤੋਂ ਰੋਕਣ ਲਈ, ਅਸੀਂ ਸੁਨੇਹੇ ਅੱਗੇ ਭੇਜਣ ਦੀ ਇੱਕ ਸੀਮਾ ਸੈੱਟ ਕੀਤੀ ਹੈ। ਤੁਸੀਂ ਅੱਗੇ ਭੇਜੇ ਗਏ ਸੁਨੇਹਿਆਂ ਨੂੰ ਆਸਾਨੀ ਨਾਲ ਪਛਾਣ ਸਕਦੇ ਹੋ ਕਿਉਂਕਿ ਉਹਨਾਂ ਉੱਤੇ ਅੱਗੇ ਭੇਜਿਆ ਗਿਆ ਵਾਲਾ ਲੇਬਲ ਲੱਗਿਆ ਹੁੰਦਾ ਹੈ। ਜਦੋਂ ਕੋਈ ਸੁਨੇਹਾ ਇੱਕ ਵਰਤੋਂਕਾਰ ਤੋਂ ਦੂਜੇ ਵਰਤੋਂਕਾਰ ਨੂੰ ਕਈ ਵਾਰ ਅੱਗੇ ਭੇਜਿਆ ਜਾਂਦਾ ਹੈ ਤਾਂ ਉਸ ਸੁਨੇਹੇ ਉੱਤੇ ਦੋ ਤੀਰਾਂ ਵਾਲਾ ਇਹ ਆਈਕਾਨ ਦਿਖਾਈ ਦਿੰਦਾ ਹੈ। ਤੁਸੀਂ ਇਸ ਲੇਖ ਵਿੱਚ ਸੁਨੇਹੇ ਅੱਗੇ ਭੇਜਣ ਦੀ ਸੀਮਾ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਡਾਊਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋ
ਡਾਊਨਲੋਡ ਕਰੋ
ਅਸੀਂ ਕੀ ਕਰਦੇ ਹਾਂ
ਫੀਚਰਬਲੌਗਸੁਰੱਖਿਆਕਾਰੋਬਾਰ ਲਈ
ਅਸੀਂ ਕੌਣ ਹਾਂ
ਸਾਡੇ ਬਾਰੇਕੈਰੀਅਰਬ੍ਰਾਂਡ ਸੈਂਟਰਪਰਦੇਦਾਰੀ
WhatsApp ਵਰਤੋ
AndroidiPhoneMac/PCWhatsApp Web
ਕੀ ਮਦਦ ਚਾਹੀਦੀ ਹੈ?
ਸਾਨੂੰ ਸੰਪਰਕ ਕਰੋਮਦਦ ਕੇਂਦਰਐਪਾਂਸੁਰੱਖਿਆ ਸਲਾਹ
ਡਾਊਨਲੋਡ ਕਰੋ

2025 © WhatsApp LLC

ਸ਼ਰਤਾਂ ਅਤੇ ਪਰਦੇਦਾਰੀ ਨੀਤੀਸਾਈਟਮੈਪ