ਭਾਵੇਂ ਤੁਸੀਂ ਸਕੂਲ ਵਿੱਚ ਪੜ੍ਹਾਉਂਦੇ ਹੋਵੋਂ ਜਾਂ ਯੂਨੀਵਰਸਿਟੀ ਵਿੱਚ, ਜੇ ਇਸ ਮਹਾਂਮਾਰੀ ਕਾਰਨ ਪੜ੍ਹਾਈ ਵਿੱਚ ਰੁਕਾਵਟ ਖੜ੍ਹੀ ਹੋ ਗਈ ਹੈ ਤਾਂ WhatsApp ਰਾਹੀਂ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਜਾਰੀ ਰੱਖਣ ਬਾਰੇ ਵਿਚਾਰ ਕਰੋ।*
ਆਪਣੇ ਵਿਦਿਆਰਥੀਆਂ ਨਾਲ ਸੰਪਰਕ ਕਰਦੇ ਸਮੇਂ ਕਿਰਪਾ ਕਰਕੇ WhatsApp ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰੋ। ਜਿਹੜੇ ਵਰਤੋਂਕਾਰਾਂ ਨੂੰ ਤੁਸੀਂ ਜਾਣਦੇ ਹੋ ਅਤੇ ਜਿਹੜੇ ਵਰਤੋਂਕਾਰਾਂ ਨੂੰ ਕਿਸੇ ਕੰਮ ਦੇ ਸਬੰਧ ਵਿੱਚ ਤੁਹਾਡੇ ਵੱਲੋਂ ਸੁਨੇਹਾ ਪ੍ਰਾਪਤ ਹੋਣ ਦੀ ਉਮੀਦ ਹੈ ਸਿਰਫ਼ ਉਹਨਾਂ ਨਾਲ ਹੀ ਸੰਪਰਕ ਕਰੋ। ਆਪਣੇ ਵਿਦਿਆਰਥੀਆਂ ਨੂੰ ਕਹੋ ਕਿ ਉਹ ਤੁਹਾਡਾ ਨੰਬਰ ਆਪਣੀ ਐਡਰੈਸ ਬੁੱਕ ਵਿੱਚ ਜੋੜ ਲੈਣ, ਅਤੇ ਇਸ ਤੋਂ ਇਲਾਵਾ ਗਰੁੱਪਾਂ ਵਿੱਚ ਆਟੋਮੇਟਿਡ ਸੁਨੇਹੇ ਜਾਂ ਪ੍ਰਚਾਰ ਵਾਲੇ ਸੁਨੇਹੇ ਭੇਜਣ ਤੋਂ ਪਰਹੇਜ਼ ਕਰੋ। ਇਹ ਕੁਝ ਆਮ ਪਰ ਚੰਗੇ ਸੁਝਾਅ ਹਨ, ਇਹਨਾਂ ਦੀ ਪਾਲਣਾ ਨਾ ਕਰਨ ਦੇ ਨਤੀਜੇ ਵਜੋਂ ਦੂਜੇ ਵਰਤੋਂਕਾਰ ਤੁਹਾਡੀ ਸ਼ਿਕਾਇਤ ਕਰ ਸਕਦੇ ਹਨ ਅਤੇ ਇਸ ਕਾਰਨ ਤੁਹਾਡੇ ਖਾਤੇ ਉੱਤੇ ਪਾਬੰਦੀ ਵੀ ਲਗਾਈ ਜਾ ਸਕਦੀ ਹੈ।
ਜੇ ਤੁਸੀਂ WhatsApp ਵਿੱਚ ਨਵੇਂ ਹੋ ਤਾਂ ਇਸ ਐਪ ਦੀ ਵਰਤੋਂ ਕਿਵੇਂ ਕਰਨੀ ਹੈ ਇਸ ਬਾਰੇ ਪੂਰੀ ਜਾਣਕਾਰੀ ਲੈਣ ਲਈ ਇੱਥੇ ਕਲਿੱਕ ਕਰੋ।
ਜੇ WhatsApp ਕੋਰੋਨਾਵਾਇਰਸ ਜਾਣਕਾਰੀ ਹੱਬ ਸਬੰਧੀ ਤੁਹਾਡੇ ਕੋਈ ਸਵਾਲ ਹਨ ਤਾਂ ਸਾਡੇ ਨਾਲ ਸੰਪਰਕ ਕਰੋ।