WhatsApp ਨੂੰ ਸਾਡੀਆਂ ਸੇਵਾਵਾਂ ਨੂੰ ਚਲਾਉਣ, ਪ੍ਰਦਾਨ ਕਰਨ, ਸੋਧਣ, ਸਮਝਣ, ਅਨੁਕੂਲਿਤ ਕਰਨ, ਸਮਰਥਿਤ ਕਰਨ, ਅਤੇ ਮਾਰਕਿਟ ਕਰਨ ਲਈ ਕੁਝ ਜਾਣਕਾਰੀ ਪ੍ਰਾਪਤ ਜਾਂ ਇਕੱਤਰ ਕਰਨੀ ਲਾਜ਼ਮੀ ਹੈ, ਜਿਸ ਵਿੱਚ ਤੁਸੀਂ ਕਦੋਂ ਸਾਡੀਆਂ ਕਾਰੋਬਾਰੀ ਸੇਵਾਵਾਂ ਨੂੰ ਇੰਸਟਾਲ, ਪਹੁੰਚ ਜਾਂ ਇਹਨਾਂ ਦੀ ਵਰਤੋਂ ਕਰਦੇ ਹੋ ਵਰਗੀ ਜਾਣਕਾਰੀ ਸ਼ਾਮਲ ਹੈ।
ਸਾਡੇ ਦੁਆਰਾ ਪ੍ਰਾਪਤ ਅਤੇ ਇਕੱਠੀ ਕੀਤੀ ਜਾਣ ਵਾਲੀ ਜਾਣਕਾਰੀ ਦੀਆਂ ਕਿਸਮਾਂ ਤੁਹਾਡੇ ਦੁਆਰਾ ਸਾਡੀਆਂ ਕਾਰੋਬਾਰੀ ਸੇਵਾਵਾਂ ਦੀ ਵਰਤੋਂ ਕਰਨ ਦੇ ਤਰੀਕੇ 'ਤੇ ਨਿਰਭਰ ਕਰਦੀਆਂ ਹਨ। ਸਾਨੂੰ ਆਪਣੀਆਂ ਕਾਰੋਬਾਰੀ ਸੇਵਾਵਾਂ ਪ੍ਰਦਾਨ ਕਰਨ ਲਈ ਕੁਝ ਖਾਸ ਜਾਣਕਾਰੀ ਦੀ ਲੋੜ ਹੁੰਦੀ ਹੈ ਅਤੇ ਇਸ ਤੋਂ ਬਿਨਾਂ ਅਸੀਂ ਤੁਹਾਨੂੰ ਆਪਣੀਆਂ ਕਾਰੋਬਾਰੀ ਸੇਵਾਵਾਂ ਪ੍ਰਦਾਨ ਨਹੀਂ ਕਰ ਸਕਾਂਗੇ। ਅਸੀਂ ਜਿਹੜੀ ਜਾਣਕਾਰੀ ਇਕੱਤਰ ਕਰਦੇ ਹਾਂ ਉਸ ਵਿੱਚ ਤੁਹਾਡੇ ਵੱਲੋਂ ਪ੍ਰਦਾਨ ਕੀਤੀ ਜਾਣਕਾਰੀ, ਸਵੈਚਲਿਤ ਤੌਰ 'ਤੇ ਇਕੱਠੀ ਕੀਤੀ ਜਾਣਕਾਰੀ ਅਤੇ ਤੀਜੀ-ਧਿਰ ਦੀ ਜਾਣਕਾਰੀ ਸ਼ਾਮਲ ਹੁੰਦੀ ਹੈ।
ਅਸੀਂ ਸਾਡੇ ਕੋਲ ਮੌਜੂਦ ਜਾਣਕਾਰੀ ਦੀ ਵਰਤੋਂ ਸਾਡੀਆਂ ਕਾਰੋਬਾਰੀ ਸੇਵਾਵਾਂ ਚਲਾਉਣ, ਪ੍ਰਦਾਨ ਕਰਨ, ਬਿਹਤਰ ਬਣਾਉਣ, ਸਮਝਣ, ਅਨੁਕੂਲਿਤ ਕਰਨ, ਸਮਰਥਿਤ ਕਰਨ, ਅਤੇ ਮਾਰਕਿਟ ਕਰਨ ਲਈ (ਤੁਹਾਡੇ ਵੱਲੋਂ ਕੀਤੀਆਂ ਚੋਣਾਂ ਅਤੇ ਲਾਗੂ ਕਨੂੰਨ ਦੇ ਅਧੀਨ) ਕਰਦੇ ਹਾਂ।
ਜਦੋਂ ਤੁਸੀਂ ਸਾਡੀਆਂ ਸੇਵਾਵਾਂ ਵਰਤਦੇ ਅਤੇ ਇਹਨਾਂ ਰਾਹੀਂ ਸੰਚਾਰ ਕਰਦੇ ਹੋ, ਤਾਂ ਤੁਸੀਂ ਆਪਣੀ ਜਾਣਕਾਰੀ ਸਾਂਝੀ ਕਰਦੇ ਹੋ, ਅਤੇ ਅਸੀਂ ਤੁਹਾਡੀ ਜਾਣਕਾਰੀ ਸਾਡੀਆਂ ਸੇਵਾਵਾਂ ਚਲਾਉਣ, ਪ੍ਰਦਾਨ ਕਰਨ, ਬਿਹਤਰ ਬਣਾਉਣ, ਸਮਝਣ, ਅਨੁਕੂਲਿਤ ਕਰਨ, ਸਮਰਥਿਤ ਕਰਨ, ਅਤੇ ਮਾਰਕਿਟ ਕਰਨ ਵਿੱਚ ਸਾਡੀ ਸਹਾਇਤਾ ਲਈ ਸਾਂਝੀ ਕਰਦੇ ਹਾਂ।
ਅਸੀਂ ਕਿਹੜੀ ਜਾਣਕਾਰੀ ਇਕੱਤਰ ਕਰਦੇ ਹਾਂ, ਅਤੇ ਇਸਨੂੰ ਕਿਵੇਂ ਵਰਤਦੇ ਅਤੇ ਸਾਂਝਾ ਕਰਦੇ ਹਾਂ, ਇਸ ਬਾਰੇ ਹੋਰ ਜਾਣਨ ਲਈ, ਕਿਰਪਾ ਕਰਕੇ
WhatsApp Business ਐਪ ਦੀ ਪਰਦੇਦਾਰੀ ਨੀਤੀ ਨੂੰ ਪੜ੍ਹੋ।