
WhatsApp Business ਐਪ
WhatsApp Business ਐਪ ਮੁਫ਼ਤ ਵਿੱਚ ਡਾਊਨਲੋਡ ਕੀਤੀ ਜਾ ਸਕਦੀ ਹੈ ਅਤੇ ਇਹ ਐਪ ਛੋਟੇ ਕਾਰੋਬਾਰੀਆਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ। ਇਹ ਐਪ ਤੁਹਾਨੂੰ ਅਸਾਨੀ ਨਾਲ ਆਪਣੇ ਗਾਹਕਾਂ ਨਾਲ ਜੁੜਨ, ਉਹਨਾਂ ਨੂੰ ਉਤਪਾਦ ਅਤੇ ਸੇਵਾਵਾਂ ਦਿਖਾਉਣ ਅਤੇ ਖਰੀਦਦਾਰੀ ਦੌਰਾਨ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਸਹੂਲਤ ਦਿੰਦੀ ਹੈ। ਆਪਣੇ ਉਤਪਾਦ ਅਤੇ ਸੇਵਾਵਾਂ ਦਿਖਾਉਣ ਲਈ ਤੁਸੀਂ ਕੈਟਾਲਾਗ ਬਣਾ ਸਕਦੇ ਹੋ ਅਤੇ ਆਪਣੇ-ਆਪ ਸੁਨੇਹੇ ਭੇਜਣ ਲਈ, ਉਹਨਾਂ ਨੂੰ ਲੜੀਬੱਧ ਕਰਨ ਲਈ ਅਤੇ ਉਹਨਾਂ ਦਾ ਫ਼ੌਰੀ ਜਵਾਬ ਦੇਣ ਲਈ ਖਾਸ ਟੂਲਾਂ ਦੀ ਵਰਤੋਂ ਵੀ ਕਰ ਸਕਦੇ ਹੋ।
WhatsApp ਦਰਮਿਆਨੇ ਅਤੇ ਵੱਡੇ ਕਾਰੋਬਾਰਾਂ ਦੇ ਗਾਹਕਾਂ ਨੂੰ ਗਾਹਕ ਸਹਾਇਤਾ ਪ੍ਰਦਾਨ ਕਰਨ ਅਤੇ ਮਹੱਤਵਪੂਰਨ ਸੂਚਨਾਵਾਂ ਪਹੁੰਚਾਉਣ ਵਿੱਚ ਵੀ ਮਦਦ ਕਰ ਸਕਦਾ ਹੈ। WhatsApp Business API ਬਾਰੇ ਹੋਰ ਜਾਣੋ।