WhatsApp ਮੱਧਮ ਅਤੇ ਵੱਡੇ ਕਾਰੋਬਾਰਾਂ ਦੇ ਗਾਹਕਾਂ ਨੂੰ ਗਾਹਕ ਸਹਾਇਤਾ ਪ੍ਰਦਾਨ ਕਰਨ ਅਤੇ ਮਹੱਤਵਪੂਰਨ ਸੂਚਨਾਵਾਂ ਪਹੁੰਚਾਉਣ ਵਿੱਚ ਵੀ ਮਦਦ ਕਰ ਸਕਦਾ ਹੈ। WhatsApp Business API ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ।
ਆਪਣੀ ਪਹੁੰਚ ਬਣਾਓ
ਕਾਰੋਬਾਰੀ ਪ੍ਰੋਫ਼ਾਈਲ
ਇੱਕ ਕਾਰੋਬਾਰੀ ਪ੍ਰੋਫ਼ਾਈਲ ਤਿਆਰ ਕਰੋ ਜਿਸ ਵਿੱਚ ਤੁਹਾਡੇ ਗਾਹਕਾਂ ਲਈ ਮਹੱਤਵਪੂਰਨ ਜਾਣਕਾਰੀ, ਜਿਵੇਂ ਤੁਹਾਡਾ ਪਤਾ, ਕਾਰੋਬਾਰ ਦਾ ਵਰਣਨ, ਈਮੇਲ ਪਤਾ, ਅਤੇ ਵੈੱਬਸਾਈਟ ਆਦਿ ਸ਼ਾਮਲ ਹੋਵੇ।
ਸੁਨੇਹੇ ਵੱਧ ਭੇਜੋ ਅਤੇ ਮਿਹਨਤ ਘੱਟ ਕਰੋ
ਫ਼ੌਰੀ ਜਵਾਬ
ਜਿਹੜੇ ਸੁਨੇਹੇ ਤੁਸੀਂ ਅਕਸਰ ਭੇਜਦੇ ਹੋ, 'ਫ਼ੌਰੀ ਜਵਾਬ' ਦੇ ਨਾਲ ਤੁਸੀਂ ਉਹ ਸੁਨੇਹੇ ਸੁਰੱਖਿਅਤ ਕਰ ਸਕਦੇ ਹੋ ਅਤੇ ਦੁਬਾਰਾ ਵਰਤ ਸਕਦੇ ਹੋ ਤਾਂ ਜੋ ਪੁੱਛੇ ਜਾਣ ਵਾਲੇ ਆਮ ਸਵਾਲਾਂ ਦੇ ਜਵਾਬ ਤੁਸੀਂ ਝੱਟ-ਪੱਟ ਦੇ ਸਕੋ।
ਹਰ ਚੀਜ਼ ਵਿਵਸਥਿਤ ਰੱਖੋ
ਲੇਬਲ
ਝੱਟ-ਪੱਟ ਜਵਾਬ ਦਿਓ
ਆਟੋਮੇਟਿਡ ਸੁਨੇਹੇ
ਜਦੋਂ ਤੁਸੀਂ ਜਵਾਬ ਦੇਣ ਲਈ ਮੌਜੂਦ ਨਾ ਹੋਵੋ ਤਾਂ ਉਦੋਂ ਇੱਕ 'ਗੈਰ-ਹਾਜ਼ਰੀ ਸੁਨੇਹਾ' ਸੈੱਟ ਕਰੋ ਤਾਂ ਜੋ ਤੁਹਾਡੇ ਗਾਹਕ ਇਹ ਜਾਣ ਸਕਣ ਕਿ ਉਹ ਜਵਾਬ ਆਉਣ ਦੀ ਉਮੀਦ ਕਦੋਂ ਕਰਨ। ਗਾਹਕਾਂ ਦੀ ਆਪਣੇ ਕਾਰੋਬਾਰ ਨਾਲ ਜਾਣ-ਪਛਾਣ ਕਰਵਾਉਣ ਲਈ ਤੁਸੀਂ ਇੱਕ 'ਸਵਾਗਤੀ ਸੁਨੇਹਾ' ਵੀ ਤਿਆਰ ਕਰ ਸਕਦੇ ਹੋ।