180 ਦੇਸ਼ਾਂ ਵਿੱਚ ਵੱਸਦੇ ਤਕਰੀਬਨ 2 ਅਰਬ ਤੋਂ ਵੱਧ ਲੋਕ, ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ ਤੋਂ ਆਪਣੇ ਪਰਿਵਾਰ ਵਾਲਿਆਂ ਅਤੇ ਦੋਸਤਾਂ ਦੇ ਨਾਲ ਸੰਪਰਕ ਵਿੱਚ ਰਹਿਣ ਲਈ WhatsApp1 ਦੀ ਵਰਤੋਂ ਕਰਦੇ ਹਨ। WhatsApp ਮੁਫ਼ਤ2 ਹੈ ਅਤੇ ਇਹ ਸੁਨੇਹਿਆਂ ਅਤੇ ਕਾਲਾਂ ਦੇ ਲਈ ਇੱਕ ਬਹੁਤ ਹੀ ਸੌਖੀ, ਸੁਰੱਖਿਅਤ ਅਤੇ ਭਰੋਸੇਯੋਗ ਐਪ ਹੈ ਜੋ ਦੁਨੀਆਂ ਭਰ ਦੇ ਫ਼ੋਨਾਂ ਲਈ ਉਪਲਬਧ ਹੈ।
1 WhatsApp ਦਾ ਨਾਂ What's Up (ਹੋਰ ਕੀ ਚੱਲਦਾ?) ਤੋਂ ਬਣਾਇਆ ਗਿਆ ਹੈ।
2 ਡਾਟੇ ਦਾ ਖਰਚਾ ਪੈ ਸਕਦਾ ਹੈ।
WhatsApp ਨੂੰ SMS ਦੀ ਥਾਂ 'ਤੇ ਵਰਤਣ ਲਈ ਸ਼ੁਰੂ ਕੀਤਾ ਗਿਆ ਸੀ। ਸਾਡਾ ਉਤਪਾਦ ਹੁਣ ਵੱਖ-ਵੱਖ ਕਿਸਮ ਦਾ ਮੀਡੀਆ ਭੇਜਣ ਅਤੇ ਪ੍ਰਾਪਤ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ, ਜਿਵੇਂ ਕਿ ਲਿਖਤੀ ਸੁਨੇਹੇ, ਫ਼ੋਟੋਆਂ, ਵੀਡੀਓ, ਦਸਤਾਵੇਜ਼, ਟਿਕਾਣਾ, ਅਤੇ ਵੌਇਸ ਕਾਲਾਂ। ਤੁਸੀ ਆਪਣੇ ਕੁਝ ਬਹੁਤ ਹੀ ਨਿੱਜੀ ਪਲ WhatsApp ਰਾਹੀਂ ਸਾਂਝਾ ਕਰਦੇ ਹੋ, ਇਸ ਲਈ ਅਸੀਂ ਆਪਣੀ ਐਪ ਵਿੱਚ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਸ਼ਾਮਲ ਕੀਤੀ ਹੈ। ਉਤਪਾਦ ਬਾਰੇ ਲਏ ਗਏ ਹਰ ਫੈਂਸਲੇ ਪਿੱਛੇ ਸਾਡੀ ਇਹ ਇੱਛਾ ਰਹੀ ਹੈ ਕਿ ਦੁਨੀਆਂ ਭਰ ਵਿੱਚ ਲੋਕ, ਬਿਨਾਂ ਕਿਸੇ ਰੁਕਾਵਟ ਆਪਸ ਵਿੱਚ ਗੱਲਬਾਤ ਕਰ ਸਕਣ।
WhatsApp ਦੀ ਸਥਾਪਨਾ ਜਾਨ ਕੌਮ ਅਤੇ ਬਰਾਇਨ ਐਕਟਨ ਨੇ ਕੀਤੀ ਸੀ ਜਿਹਨਾਂ ਨੇ ਇਸ ਤੋਂ ਪਹਿਲਾਂ Yahoo ਵਿੱਚ 20 ਸਾਲ ਕੰਮ ਕੀਤਾ ਸੀ। WhatsApp ਨੂੰ 2014 ਵਿੱਚ Facebook ਵਿੱਚ ਸ਼ਾਮਲ ਕੀਤਾ ਗਿਆ ਸੀ, ਪਰ ਫਿਰ ਵੀ ਇਹ ਐਪ ਵੱਖਰੇ ਤੌਰ 'ਤੇ ਕੰਮ ਕਰ ਰਹੀ ਹੈ ਅਤੇ ਇਸ ਦਾ ਉਦੇਸ਼ ਪੂਰੇ ਸੰਸਾਰ ਵਿੱਚ ਇੱਕ ਤੇਜ਼ ਅਤੇ ਭਰੋਸੇਯੋਗ ਸੁਨੇਹਾ ਸੇਵਾ ਕਾਇਮ ਕਰਨਾ ਹੈ।