ਸੁਨੇਹੇ ਭੇਜਣ ਦਾ
ਸੌਖਾ, ਸੁਰੱਖਿਅਤ ਅਤੇ ਭਰੋਸੇਯੋਗ ਤਰੀਕਾ।
WhatsApp ਦੇ ਨਾਲ, ਤੁਸੀਂ ਮੁਫ਼ਤ* ਵਿੱਚ ਸੁਨੇਹੇ ਭੇਜ ਸਕਦੇ ਹੋ ਅਤੇ ਕਾਲਾਂ ਕਰ ਸਕਦੇ ਹੋ, ਇਹ ਐਪ ਵਰਤਣ ਵਿੱਚ ਬਹੁਤ ਹੀ ਅਸਾਨ, ਸੁਰੱਖਿਅਤ ਅਤੇ ਤੇਜ਼ ਹੈ, ਅਤੇ ਦੁਨੀਆਂ ਭਰ ਦੇ ਫ਼ੋਨਾਂ ਲਈ ਉਪਲਬਧ ਹੈ।
WhatsApp ਮੱਧਮ ਅਤੇ ਵੱਡੇ ਕਾਰੋਬਾਰਾਂ ਦੇ ਗਾਹਕਾਂ ਨੂੰ ਗਾਹਕ ਸਹਾਇਤਾ ਪ੍ਰਦਾਨ ਕਰਨ ਅਤੇ ਮਹੱਤਵਪੂਰਨ ਸੂਚਨਾਵਾਂ ਪਹੁੰਚਾਉਣ ਵਿੱਚ ਵੀ ਮਦਦ ਕਰ ਸਕਦਾ ਹੈ। WhatsApp Business API ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ।
ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ
ਮੁੱਢ ਤੋਂ ਸੁਰੱਖਿਆ
ਤੁਸੀਂ WhatsApp ਰਾਹੀਂ ਆਪਣੇ ਨਿੱਜੀ ਪਲਾਂ ਨੂੰ ਸਾਂਝਾ ਕਰਦੇ ਹੋ, ਇਸ ਲਈ ਅਸੀਂ ਆਪਣੀ ਐਪ ਦੇ ਨਵੇਂ ਵਰਜ਼ਨ ਵਿੱਚ 'ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ' ਨੂੰ ਸ਼ਾਮਲ ਕੀਤਾ ਹੈ। ਜਦੋਂ ਤੁਹਾਡੇ ਸੁਨੇਹੇ ਅਤੇ ਕਾਲਾਂ 'ਸਿਰੇ ਤੋਂ ਸਿਰੇ ਤੱਕ ਇੰਕ੍ਰਿਪਟ' ਹੁੰਦੇ ਹਨ ਤਾਂ ਉਦੋਂ ਸਿਰਫ਼ ਤੁਸੀਂ ਅਤੇ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਵਿਅਕਤੀ ਹੀ ਉਹਨਾਂ ਨੂੰ ਪੜ੍ਹ ਜਾਂ ਸੁਣ ਸਕਦਾ ਹੈ, ਇਹਨਾਂ ਤੋਂ ਇਲਾਵਾਂ ਹੋਰ ਕੋਈ ਵੀ ਨਹੀਂ, ਇੱਥੋਂ ਤੱਕ ਕਿ WhatsApp ਵੀ ਨਹੀਂ।